moderna vaccine for corona: ਵਾਸ਼ਿੰਗਟਨ: 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਰੋਨਾਵਾਇਰਸ ਟੀਕਾ (ਕੋਵਿਡ -19 ਟੀਕਾ) ਆਉਣ ਦਾ ਵਾਅਦਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਉਮੀਦਾਂ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ। ਅਮਰੀਕੀ ਬਾਇਓਟੈਕ ਫਰਮ ਮੋਡੇਰਨਾ ਨੇ ਸੰਕੇਤ ਦਿੱਤਾ ਹੈ ਕਿ ਉਸ ਦੀ ਵੈਕਸੀਨ 25 ਨਵੰਬਰ ਤੋਂ ਪਹਿਲਾਂ ਉਪਲਬਧ ਨਹੀਂ ਹੋਵੇਗੀ। ਕੰਪਨੀ ਦੇ ਸੀਈਓ ਨੇ ਬੁੱਧਵਾਰ ਨੂੰ ਆਪਣੇ ਇੱਕ ਬਿਆਨ ‘ਚ ਕਿਹਾ ਕਿ ਕੰਪਨੀ 25 ਨਵੰਬਰ ਤੋਂ ਪਹਿਲਾਂ ਆਪਣੇ ਕੋਰੋਨਾਵਾਇਰਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਲਈ ਬਿਨੈ ਨਹੀਂ ਕਰੇਗੀ। ਸੀਈਓ ਸਟੀਫਨ ਬੈਨਸੇਲ ਨੇ ਕਿਹਾ ਕਿ ‘ਸਾਡੇ ਕੋਲ 25 ਨਵੰਬਰ ਤੱਕ ਈਯੂਏ (EUA – ਐਮਰਜੈਂਸੀ ਵਰਤੋਂ ਅਧਿਕਾਰ) ਦੇ ਅਧੀਨ ਜਮ੍ਹਾ ਕਰਵਾਉਣ ਦੀ ਜ਼ਰੂਰਤ ਅਨੁਸਾਰ ਸੁਰੱਖਿਆ ਦਾ ਡਾਟਾ ਉਪਲਬਧ ਹੋਵੇਗਾ, ਜਿਸ ਨੂੰ ਅਸੀਂ ਐਫਡੀਏ (FDA -ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਨੂੰ ਭੇਜਾਂਗੇ। ਜੇ ਸੁਰੱਖਿਆ ਡੇਟਾ ਚੰਗਾ ਹੋਵੇਗਾ ਤਾਂ ਟੀਕਾ ਵਰਤੋਂ ਲਈ ਸੁਰੱਖਿਅਤ ਰਹੇਗਾ।
ਕੋਵਿਡ -19 ਦੀ ਮਾੜੀ ਸਥਿਤੀ ਕਾਰਨ ਟਰੰਪ ਪ੍ਰਸ਼ਾਸਨ ਦੀ ਵਿਆਪਕ ਅਲੋਚਨਾ ਹੋਈ ਹੈ ਅਤੇ ਟਰੰਪ ਦਾ ਸਮਰਥਨ ਵੀ ਹੇਠਾਂ ਆ ਗਿਆ ਹੈ, ਇਸ ਲਈ ਉਹ ਚੋਣਾਂ ਤੋਂ ਪਹਿਲਾਂ ਆਪਣੇ ਅਭਿਆਨ ਨੂੰ ਟੀਕੇ ਦੀ ਖੁਰਾਕ ਦੇਣਾ ਚਾਹੁੰਦਾ ਹੈ, ਉਹ ਵਾਰ ਵਾਰ ਕਹਿੰਦੇ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਇਹ ਟੀਕਾ ਮਾਰਕੀਟ ਵਿੱਚ ਆ ਜਾਵੇਗਾ, ਪਰ ਕੋਵਿਡ -19 ਦੇ ਟੀਕੇ ਬਾਰੇ ਕੋਈ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੈ। ਹਾਲਾਂਕਿ, ਟਰੰਪ ਦੇ ਦਾਅਵਿਆਂ ਨਾਲ ਮਾਹਿਰਾਂ ਵਿੱਚ ਇਹ ਡਰ ਪੈਦਾ ਹੋਇਆ ਹੈ ਕਿ ਉਸਦਾ ਪ੍ਰਸ਼ਾਸਨ ਰਾਜਨੀਤਿਕ ਫਾਇਦਾ ਹਾਸਿਲ ਕਰਨ ਲਈ ਟੀਕੇ ਦੀਆਂ ਰੈਗੂਲੇਟਰੀ ਪ੍ਰਕਿਰਿਆਵਾਂ ਵਿੱਚ ਦਖਲ ਦੇ ਸਕਦਾ ਹੈ। ਮੋਡੇਰਨਾ ਦਾ ਟੀਕਾ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਤਰ੍ਹਾਂ ਦੇ ਹੋਰ 11 ਟੀਕੇ ਹਨ ਜਿਨ੍ਹਾਂ ਦਾ ਆਖਰੀ ਪੜਾਅ ਚੱਲ ਰਿਹਾ ਹੈ। ਵੱਡੀ ਫਾਰਮਾਸਿਉਟੀਕਲ ਕੰਪਨੀ ਫਾਈਜ਼ਰ ਵੀ ਇੱਕ ਟੀਕਾ ਤਿਆਰ ਕਰ ਰਹੀ ਹੈ।
The post ਚੋਣਾਂ ਤੋਂ ਪਹਿਲਾਂ ਵੈਕਸੀਨ ਦਾ ਦਾਅਵਾ ਕਰਨ ਵਾਲੇ ਡੋਨਾਲਡ ਟਰੰਪ ਨੂੰ ਝੱਟਕਾ, Moderna ਨੇ ਕਿਹਾ- ਨਵੰਬਰ ਤੋਂ ਪਹਿਲਾਂ… appeared first on Daily Post Punjabi.
source https://dailypost.in/news/international/moderna-vaccine-for-corona/