ਹਾਥਰਸ ਕੇਸ: ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਤੈਨਾਤ 3 ਪੁਲਿਸ ਕਰਮਚਾਰੀ ਨਿਕਲੇ ਕੋਰੋਨਾ ਪੌਜੇਟਿਵ

hathras gangrape case: ਹਾਥਰਸ ਸਮੂਹਿਕ ਜਬਰ-ਜ਼ਨਾਹ ਪੀੜਤ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਲਗਾਏ ਗਏ ਤਿੰਨ ਪੁਲਿਸ ਮੁਲਾਜ਼ਮ ਕੋਰੋਨਾ ਪੌਜੇਟਿਵ ਪਾਏ ਗਏ ਹਨ। ਹੁਣ ਪੂਰੇ ਪਿੰਡ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾ ਸਕਦਾ ਹੈ। ਇਸ ਸਮੇਂ ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਐਸਆਈਟੀ ਟੀਮ ਪਿੰਡ ਵਿੱਚ ਮੌਜੂਦ ਹੈ। ਮੀਡੀਆ ਨੂੰ ਪਿੰਡ ਤੋਂ 1.5 ਕਿਲੋਮੀਟਰ ਦੂਰ ਹੀ ਰੋਕ ਦਿੱਤਾ ਗਿਆ ਹੈ। ਹਥਰਾਸ ਦੇ ਡੀਐਮ ਨੇ ਕਿਹਾ ਕਿ ਹਥਰਾਸ ਜ਼ਿਲ੍ਹੇ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣਾ ਵਰਜਿਤ ਹੈ। ਸਾਨੂੰ ਪ੍ਰਿਅੰਕਾ ਗਾਂਧੀ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਐਸਆਈਟੀ ਟੀਮ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਰਹੀ ਹੈ। ਮੀਡੀਆ ਨੂੰ ਪਿੰਡ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਹਾਥਰਸ ਸਮੂਹਿਕ ਜਬਰ ਜਨਾਹ ਦੇ ਮਾਮਲੇ ‘ਤੇ ਐਸਪੀ ਦਾ ਕਹਿਣਾ ਹੈ ਕਿ ਅਲੀਗੜ੍ਹ ਹਸਪਤਾਲ ਦੀ ਮੈਡੀਕਲ ਰਿਪੋਰਟ ਵਿੱਚ ਜ਼ਖਮੀ ਹੋਣ ਦਾ ਜ਼ਿਕਰ ਹੈ, ਪਰ ਜਬਰਦਸਤੀ ਜਿਨਸੀ ਸੰਬੰਧ ਦੀ ਕੋਈ ਪੁਸ਼ਟੀ ਨਹੀਂ ਹੋਈ। ਅਜੇ ਤੱਕ, ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬਲਾਤਕਾਰ ਦੀ ਪੁਸ਼ਟੀ ਨਹੀਂ ਕਰ ਰਹੇ, ਉਹ ਇਸ ਬਾਰੇ ਰਾਏ ਤਾਂ ਹੀ ਦੇ ਸਕਣਗੇ ਜਦੋਂ ਉਨ੍ਹਾਂ ਨੂੰ ਐਫਐਸਐਲ ਦੀ ਰਿਪੋਰਟ ਮਿਲੇਗੀ।

The post ਹਾਥਰਸ ਕੇਸ: ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਤੈਨਾਤ 3 ਪੁਲਿਸ ਕਰਮਚਾਰੀ ਨਿਕਲੇ ਕੋਰੋਨਾ ਪੌਜੇਟਿਵ appeared first on Daily Post Punjabi.



Previous Post Next Post

Contact Form