ਜਲਾਲਾਬਾਦ ਵਿਚ ਤੂਫਾਨ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ, 10 ਇਮਾਰਤਾਂ ਡਿੱਗੀਆਂ

Millions lost due : ਅੱਜ ਸਵੇਰੇ ਲਗਭਗ 3 ਵਜੇ ਜਲਾਲਾਬਾਦ ਵਿਖੇ ਭਿਆਨਕ ਆਏ ਤੂਫਾਨ ਕਾਰਨ ਬਹੁਤ ਤਬਾਹੀ ਮਚ ਗਈ ਜਿਸ ਨਾਲ ਕਾਫੀ ਨੁਕਸਾਨ ਹੋ ਗਿਆ। ਤੂਫਾਨ ਇੰਨਾ ਜ਼ਬਰਦਸਤ ਸੀ ਕਿ ਉਸ ਨਾਲ ਸ਼ਹਿਰ ਦੀਆਂ ਲਗਭਗ 10 ਚੌਲ ਮਿੱਲਾਂ ਦੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਤੂਫਾਨ ਕਾਰਨ ਇਮਾਰਤਾਂ ਦੇ ਨਾਲ-ਨਾਲ ਚੌਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ‘ਤੇ ਸਥਿਤ ਕੇ. ਜੀ. ਇੰਡਸਟਰੀ ਦੀਆਂ ਲਗਭਗ 4 ਇਮਾਰਤਾਂ ਦੇ ਤੂਫਾਨ ਕਾਰਨ ਸ਼ੈੱਡ ਡਿੱਗ ਗਏ ਜਿਸ ਨਾਲ ਇਮਾਰਤਾਂ ਦੇ ਅੰਦਰ ਮਸ਼ੀਨਰੀ ਨੂੰ ਕਾਫੀ ਨੁਕਸਾਨ ਪੁੱਜਾ।

Millions lost due
Millions lost due

ਇਸੇ ਤਰ੍ਹਾਂ ਅਰਾਈਆਂ ਵਾਲਾ ਰੋਡ ‘ਤੇ ਸਥਿਤ ਇਕ ਹੋਰ ਇੰਡਸਟਰੀ ਕੇ. ਸੀ. ਸੋਲਵੋਕਸ ਅਤੇ ਸੰਦੀਪ ਰਾਈਸ ਮਿੱਲ ਤੇ ਕਾਹਨੇ ਵਾਲਾ ਰੋਡ ‘ਤੇ SM ਇੰਡਸਟਰੀ ਨੂੰ ਵੀ ਤੂਫਾਨ ਨਾਲ ਕਾਫੀ ਨੁਕਸਾਨ ਪੁੱਜਾ ਜਿਸ ਨਾਲ ਸਾਰਾ ਗੋਦਾਮ ਡਿੱਗ ਗਿਆ। ਗੋਦਾਮ ਵਿਚ ਬਾਰਦਾਨੇ ਨੂੰ ਵੀ ਕਾਫੀ ਨੁਕਸਾਨ ਪੁੱਜਾ। ਤੂਫਾਨ ਕਾਰਨ ਜਲਾਲਾਬਾਦ ਵਿਖੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਤੂਫਾਨ ਨਾਲ ਅਰਾਈਆਂ ਵਾਲਾ ਰੋਡ, ਕਾਹਨੇ ਵਾਲੇ ਰੋਡ ਵਿਖੇ ਬਿਜਲੀ ਦੇ ਖੰਭੇ ਡਿੱਗ ਗਏ ਅਤੇ ਉਥੇ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ। ਤੂਫਾਨ ਨਾਲ ਇਮਾਰਤਾਂ ਦੇ ਨਾਲ-ਨਾਲ ਚੌਲ ਵੀ ਕਾਫੀ ਮਾਤਰਾ ਵਿਚ ਨੁਕਸਾਨਿਆ ਗਿਆ।

The post ਜਲਾਲਾਬਾਦ ਵਿਚ ਤੂਫਾਨ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ, 10 ਇਮਾਰਤਾਂ ਡਿੱਗੀਆਂ appeared first on Daily Post Punjabi.



source https://dailypost.in/current-punjabi-news/millions-lost-due/
Previous Post Next Post

Contact Form