Persons arrested drugs injections: ਲੁਧਿਆਣਾ ‘ਚ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਲਿਜਾ ਰਹੇ 3 ਵਿਅਕਤੀ ਨੂੰ ਕਾਬੂ ਕਰ ਲਿਆ ਹੈ।ਇਸ ਸਬੰਧੀ ਥਾਣਾ ਦੋਰਾਹਾ ਦੇ ਮੁੱਖ ਅਫਸਰ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੈਕਡੋਨਾਲਡ ਜੀ.ਟੀ. ਰੋਡ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਸੀ। ਉਸ ਸਮੇਂ ਖੰਨਾ ਵਾਲੇ ਪਾਸਿਓ ਆਏ ਰਹੇ ਇਕ ਆਟੋ ਥ੍ਰੀ-ਵ੍ਹੀਲਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਲਿਆ ਗਿਆ, ਜਿਸ ਦੀ ਤਲਾਸ਼ੀ ਲੈਣ ‘ਤੇ ਥ੍ਰੀ ਵ੍ਹੀਲਰ ‘ਚ ਮੌਜੂਦ 3 ਵਿਅਕਤੀਆਂ ਕੋਲੋਂ 32 ਨਸ਼ੀਲੇ ਟੀਕੇ ਮਾਰਕਾ ਬੁਪਰੀਨੋਫੀਨ, 32 ਟੀਕੇ ਮਾਰਕਾ ਏਵਿਲ ਬਰਾਮਦ ਕੀਤੇ ਗਏ।
ਇਸ ਤੋਂ ਬਾਅਦ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ ਥਾਣਾ ਦੋਰਾਹਾ ‘ਚ ਐੱਨ.ਡੀ.ਪੀ.ਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
The post ਲੁਧਿਆਣਾ ‘ਚ ਪੁਲਿਸ ਨੇ ਨਸ਼ੀਲੇ ਪਦਾਰਥ ਲਿਜਾ ਰਹੇ 3 ਵਿਅਕਤੀਆਂ ਨੂੰ ਕੀਤਾ ਕਾਬੂ appeared first on Daily Post Punjabi.
source https://dailypost.in/news/punjab/malwa/persons-arrested-drugs-injections/