ਲੁਧਿਆਣਾ ‘ਚ ਮ੍ਰਿਤਕ ਸਾਬਕਾ ਫੌਜੀ ਦੇ 3 ਪਰਿਵਾਰਿਕ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ

Mansuran corona family members: ਪੰਜਾਬ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨਸੂਰਾ ਪਿੰਡ ‘ਚ ਮ੍ਰਿਤਕ ਸਾਬਕਾ ਫੌਜੀ ਦੇ 3 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਜਾਣਕਾਰੀ ਮੁਤਾਬਕ ਹੁਣ ਸਾਬਕਾ ਫੌਜੀ ਦੀ ਪਤਨੀ, ਨੂੰਹ ਅਤੇ ਪੋਤਰੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਪੱਖੋਵਾਲ ਡਾਕਟਰ ਸੰਦੀਪ ਕੌਰ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ 3 ਨੂੰ ਮੈਰੀਟੋਰੀਅਸ ਸਕੂਲ ਲੁਧਿਆਣਾ ‘ਚ ਬਣਾਏ ਗਏ ਆਈਸੋਲੇਸ਼ਨ ਸੈਂਟਰਾਂ ‘ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਸਾਬਕਾ ਫੌਜੀ ਹਰਦੀਪ ਸਿੰਘ ਦੇ ਸੰਪਰਕ ‘ਚ ਆਏ ਲੋਕਾਂ ਦੀ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ।

Mansuran corona family members
Mansuran corona family members

ਦੱਸਣਯੋਗ ਹੈ ਕਿ ਬੀਤੇ ਦਿਨੀ ਇੱਥੋਂ ਦੇ ਪਿੰਡ ਮਨਸੂਰਾ ‘ਚ 68 ਸਾਲਾ ਸਾਬਕਾ ਫੌਜੀ ਹਰਦੀਪ ਸਿੰਘ ਨੂੰ ਸਾਹ ਲੈਣ ‘ਚ ਦਿੱਕਤ ਆਉਣ ‘ਤੇ ਡੀ.ਐੱਮ.ਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇੱਥੇ ਹੀ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਕਾਰਨ ਪਿੰਡ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ।

The post ਲੁਧਿਆਣਾ ‘ਚ ਮ੍ਰਿਤਕ ਸਾਬਕਾ ਫੌਜੀ ਦੇ 3 ਪਰਿਵਾਰਿਕ ਮੈਂਬਰ ਨਿਕਲੇ ਕੋਰੋਨਾ ਪਾਜ਼ੀਟਿਵ appeared first on Daily Post Punjabi.



source https://dailypost.in/news/punjab/malwa/mansuran-corona-family-members/
Previous Post Next Post

Contact Form