ਮੰਗਲਵਾਰ ਨੂੰ ਕੇਰਲ ਦੇ ਵਾਇਨਾਡ ਵਿੱਚ ਲੈਂਡਸਲਾਈਡ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਕਲਾਡੀ ਵਿੱਚ ਮੀਨਾਕਸ਼ੀ ਪੁਲ ਦੇ ਨੇੜੇ, ਮਲੱਪੁਰਮ-ਵਾਇਨਾਡ ਟਨਲ ਦੇ ਸਾਹਮਣੇ ਵਾਪਰੀ। ਇਥੇ ਕੰਸਟ੍ਰਕਸ਼ਨ ਚੱਲ ਰਿਹਾ ਸੀ ਤੇ ਟਨਲ ਦੇ ਸਾਹਮਣੇ ਸੈਂਕੜੇ ਟਨ ਮਿੱਟੀ ਜਮ੍ਹਾ ਸੀ।
ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਨਜਰ ਆ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਲੈਂਡਸਲਾਈਡ ਹੋਇਆ ਅਤੇ ਮਲਬਾ ਅਚਾਨਕ ਤੇਜ਼ੀ ਨਾਲ ਰੁੜਨ ਲੱਗ ਪਿਆ। ਲੋਕ ਮਲੱਬੇ ਤੋਂ ਬਚਣ ਲਈ ਭੱਜਦੇ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਦਰਜਨਾਂ ਲਪੇਟ ਵਿਚ ਆ ਗਏ। ਵਾਹਨ ਰੁੜ ਗਏ।

ਘਟਨਾ ਸਥਾਨ ‘ਤੇ ਇੱਕ ਟੈਂਕਰ ਖੜ੍ਹਾ ਸੀ, ਜੋ ਮਲਬੇ ਦੇ ਨਾਲ ਲਗਭਗ 200 ਫੁੱਟ ਤੱਕ ਤਿਣਕੇ ਵਾਂਗ ਰੁੜਦਾ ਨਜਰ ਆਇਆ। ਟੈਂਕਰ ਉੱਥੇ ਮੌਜੂਦ ਇੱਕ ਆਦਮੀ ਅਤੇ ਇੱਕ ਔਰਤ ਤੋਂ ਕੁਝ ਫੁੱਟ ਦੂਰ ਰੁਕ ਗਿਆ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ।
ਹਾਦਸੇ ਤੋਂ ਬਾਅਦ ਬਹੁਤ ਸਾਰੇ ਲੋਕ ਮਲਬੇ ਹੇਠ ਦੱਬ ਗਏ। ਬਚਾਅ ਕਾਰਜ ਜਾਰੀ ਹਨ ਅਤੇ ਜੇਸੀਬੀ ਮਸ਼ੀਨਾਂ ਲਾਈਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਲਗਾਤਾਰ ਬਾਰਿਸ਼ ਕਾਰਨ ਸੋਮਵਾਰ ਤੋਂ ਟਨਲ ਕੰਸਟ੍ਰਕਸ਼ਨ ਦਾ ਕੰਮ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਪ੍ਰਭਸਿਮਰਨ ਪਹਿਲੀ ਵਾਰ T-20 ਟੀਮ ‘ਚ ਸ਼ਾਮਲ, ਜ਼ਿੰਬਾਬਵੇ ਸੀਰੀਜ਼ ਲਈ ਹੋਈ ਚੋਣ
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਵਾਇਨਾਡ ਵਿੱਚ ਲਗਾਤਾਰ ਤਿੰਨ ਲੈਂਡਸਲਾਈਡ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਵਾਇਨਾਡ ‘ਚ ਭਾਰੀ ਮੀਂਹ ਮਗਰੋਂ ਲੈਂਡਸਲਾਈਡ ਨੇ ਮਚਾਈ ਤਬਾਹੀ! ਇੱਕ ਮੌਤ, ਕਈ ਲੋਕ ਮਲਬੇ ਹੇਠ ਦਬੇ appeared first on Daily Post Punjabi.
source https://dailypost.in/landslide-causes-havoc-in-wayanad/
