TV Punjab | Punjabi News Channel: Digest for July 08, 2026

TV Punjab | Punjabi News Channel

Punjabi News, Punjabi TV

ਪੰਜਾਬੀਆਂ ਨੇ ਚਾੜਿਆ ਚੰਨ੍ਹ! ਇੱਕ ਕਾਬੂ ਦੂਜੇ ਦੇ ਗ੍ਰਿਫਤਾਰੀ ਵਾਰੰਟ! CANADA NEWS

Tuesday 07 July 2026 04:26 PM UTC+00 | Tags: airbus canada-day citizenship crs-score csis deportation express-entry grosery ilets immigration international-students librals mark-carney mississauga news nri peel-regional-police permanent-residency pierre-poilievre saskatoon spouse-visa statcan student-visa study-permit toronto trending trending-news tr-to-pr vancouver vistor-visa weather-canada work-permit


VANCOUVER: ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੀ ਲਾਸ਼ੀਨ ਨਹਿਰ ਵਿੱਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਦੇ ਪਿੰਡ ਬੁਟਾਲਾ ਦੇ ਇੱਕ ਹੋਰ ਨੌਜਵਾਨ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਦੋਸਤ ਲਾਸ਼ੀਨ ਨਹਿਰ ਦੇ ਕਿਨਾਰੇ ਖੜ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਅੰਮ੍ਰਿਤਸਰ ਦੇ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਲਵਪ੍ਰੀਤ ਸਿੰਘ ਨੇ ਵੀ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ, ਪਰ ਪਾਣੀ ਦੇ ਤੇਜ਼ ਵਹਾਅ ਅਤੇ ਡੂੰਘਾਈ ਕਾਰਨ ਦੋਵੇਂ ਡੁੱਬ ਗਏ।

ਕੈਨੇਡਾ ਦੀਆਂ ਰਿਹਾਇਸ਼ੀ ਇਮਾਰਤਾਂ ਦੀ ਪਾਰਕਿੰਗ ਵਿਚੋਂ ਗੱਡੀਆਂ ਚੋਰੀ ਕਰਨ ਦੇ ਮਾਮਲੇ ’ਚ ਪੀਲ ਰੀਜਨਲ ਪੁਲਿਸ ਵੱਲੋਂ 21 ਸਾਲ ਦੇ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 23 ਸਾਲਾ ਗੁਰਜੀਤ ਸਿੰਘ ਵਿਰਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਹਿਊਰ-ਉਨਟੇਰੀਓ ਸਟ੍ਰੀਟ ਅਤੇ ਬਰਨਮਥੌਰਪ ਰੋਡ ਈਸਟ ਇਲਾਕੇ ਵਿਚ ਗੱਡੀ ਚੋਰੀ ਜਾਂ ਚੋਰੀ ਦੇ ਯਤਨ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਮਈ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ। ਸੀਸੀਟੀਵੀ ਫੁਟੇਜ ਅਤੇ ਆਟੋਮੇਟਡ ਲਾਇਸੰਸ ਰੈਕਗਨਿਸ਼ਨ ਰਾਹੀਂ ਦੋ ਸ਼ੱਕੀਆਂ ਦੀ ਪਛਾਣ ਕਰਦਿਆਂ ਮਿਸੀਸਾਗਾ ਅਤੇ ਐਰਿਨ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ।

ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ‘ਏਅਰ ਕੈਨੇਡਾ’ ਨੇ ਜੈੱਟ ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕਾ ਜਾਣ ਵਾਲੇ ਮੁਸਾਫਰਾਂ ਦੀ ਘੱਟਦੀ ਮੰਗ ਕਾਰਨ ਇੱਕ ਵਾਰ ਫਿਰ ਆਪਣੀਆਂ ਉਡਾਣਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਨਵੇਂ ਸ਼ਡਿਊਲ ਮੁਤਾਬਕ, ਇਸ ਵਾਰ ਪਤਝੜ ਦੇ ਸੀਜ਼ਨ ਤੋਂ ਅਮਰੀਕਾ ਜਾਣ ਵਾਲੇ 8 ਟ੍ਰਾਂਸ-ਬਾਰਡਰ ਰੂਟਾਂ ਨੂੰ ਜਾਂ ਤਾਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਇਸ ਫੈਸਲੇ ਤਹਿਤ ਟੋਰੰਟੋ ਅਤੇ ਮਾਂਟਰੀਅਲ ਤੋਂ ਅਮਰੀਕਾ ਦੇ ਮਿਡਵੈਸਟ ਸ਼ਹਿਰਾਂ ਲਈ ਚੱਲਣ ਵਾਲੇ ਤਿੰਨ ਰੂਟ ਲਗਾਤਾਰ ਦੂਜੀ ਵਾਰ ਸਰਦੀਆਂ ਦੇ ਸੀਜ਼ਨ ਵਿੱਚ ਬੰਦ ਰਹਿਣਗੇ। ਇਸ ਤੋਂ ਇਲਾਵਾ, ਓਟਾਵਾ, ਮਾਂਟਰੀਅਲ ਅਤੇ ਕਿਊਬੈਕ ਸਿਟੀ ਤੋਂ ਫਲੋਰਿਡਾ ਜਾਣ ਵਾਲੀਆਂ ਤਿੰਨ ਉਡਾਣਾਂ, ਜੋ ਪਹਿਲਾਂ ਅਕਤੂਬਰ ਵਿੱਚ ਸ਼ੁਰੂ ਹੁੰਦੀਆਂ ਸਨ, ਹੁਣ ਦਸੰਬਰ ਵਿੱਚ ਸ਼ੁਰੂ ਹੋਣਗੀਆਂ।

ਬ੍ਰਿਟਿਸ਼ ਕੋਲੰਬੀਆ ਦੇ ‘ਸੀ-ਟੂ-ਸਕਾਈ’ ਹਾਈਵੇਅ ‘ਤੇ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਹਾਈਵੇਅ ਲੰਬੇ ਸਮੇਂ ਲਈ ਬੰਦ ਰਿਹਾ, ਜਿਸ ਕਾਰਨ ਸੈਂਕੜੇ ਮੁਸਾਫਰਾਂ ਨੂੰ ਸਾਰੀ ਰਾਤ ਹਾਈਵੇਅ ‘ਤੇ ਹੀ ਗੁਜ਼ਾਰਨੀ ਪਈ। ਇਹ ਹਾਦਸਾ ਹਾਰਸਸ਼ੂ ਬੇਅ ਤੋਂ ਲਗਭਗ 18 ਕਿਲੋਮੀਟਰ ਉੱਤਰ ਵੱਲ ਡੀਕਸ ਕਰੀਕ ਬ੍ਰਿਜ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਿਆ। ਹਾਈਵੇਅ ਰਾਤ ਕਰੀਬ 2 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਿਹਾ। ਇਸ ਕਾਰਨ ਕਈ ਲੋਕਾਂ ਨੇ ਆਪਣੀਆਂ ਕਾਰਾਂ ਵਿੱਚ ਹੀ ਨੀਂਦ ਪੂਰੀ ਕੀਤੀ, ਜਦਕਿ ਕੁਝ ਨੇ ਨੇੜਲੇ ਮੋਟਲਾਂ ਅਤੇ ਕੈਂਪ ਸਾਈਟਾਂ ਦਾ ਰੁਖ਼ ਕੀਤਾ। ਕਈਆਂ ਨੇ ਤਾਂ ਸੜਕ ‘ਤੇ ਹੀ ਟੈਂਟ ਲਗਾ ਲਏ। ਹਾਦਸੇ ਵਿੱਚ ਫਸੀ ਇੱਕ ਮਹਿਲਾ ਅਕਸ਼ਿਤਾ ਨਰੂਲਾ ਨੇ ਦੱਸਿਆ ਕਿ ਉਹ ਆਪਣੇ ਚਾਰ ਅਤੇ ਸੱਤ ਸਾਲ ਦੇ ਬੱਚਿਆਂ ਨਾਲ ਕਰੀਬ ਅੱਠ ਘੰਟੇ ਫਸੀ ਰਹੀ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਪੰਜਾਬੀਆਂ ਨੇ ਚਾੜਿਆ ਚੰਨ੍ਹ! ਇੱਕ ਕਾਬੂ ਦੂਜੇ ਦੇ ਗ੍ਰਿਫਤਾਰੀ ਵਾਰੰਟ! CANADA NEWS appeared first on TV Punjab | Punjabi News Channel.

Tags:
  • airbus
  • canada-day
  • citizenship
  • crs-score
  • csis
  • deportation
  • express-entry
  • grosery
  • ilets
  • immigration
  • international-students
  • librals
  • mark-carney
  • mississauga
  • news
  • nri
  • peel-regional-police
  • permanent-residency
  • pierre-poilievre
  • saskatoon
  • spouse-visa
  • statcan
  • student-visa
  • study-permit
  • toronto
  • trending
  • trending-news
  • tr-to-pr
  • vancouver
  • vistor-visa
  • weather-canada
  • work-permit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form