ਪਿੰਡ ਖੁੱਡੀ ਕਲਾਂ ਦਾ ਸਰਪੰਚ ਸਸਪੈਂਡ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਰਨਾਲਾ ਨੇ ਦਿੱਤੇ ਹੁਕਮ

ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕਰਨ ਦੀ ਕਾਰਵਾਈ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਰਨਾਲਾ ਦੇ ਹੁਕਮਾਂ ਤਹਿਤ ਕੀਤੀ ਗਈ ਹੈ।

ਇਸ ਮੌਕੇ ਸਬੰਧਿਤ ਵਿਭਾਗ ਦੇ ਅਧਿਕਾਰੀ ਸੀਨੀਅਰ ਸਹਾਇਕ ਡੀ.ਏ ਮਨਪ੍ਰੀਤ ਸਿੰਘ ਦਿਓਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਵੱਲੋ ਹੁਕਮ ਜਾਰੀ ਹੋਏ ਸਨ, ਜਿਸ ਤਹਿਤ 13-06-26 ਨੂੰ ਮਾਲ ਵਿਭਾਗ, ਕਾਨੂੰਨਗੋ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇੱਕ ਨਿਸ਼ਾਨਦੇਹੀ ਕੀਤੀ ਗਈ ਸੀ। ਨਿਸ਼ਾਨਦੇਹੀ ਵਿੱਚ ਸਰਪੰਚ ਸਿਮਰਜੀਤ ਸਿੰਘ ਮੌਜੂਦਾ ਸਰਪੰਚ 0 ਕਨਾਲ 5 ਮਰਲੇ ਕਾਬਜ਼ ਪਾਇਆ ਗਿਆ ਸੀ, ਜਿਸ ਦੇ ਆਧਾਰ ਤੇ ਬੀ.ਡੀ.ਪੀ.ਓ ਬਰਨਾਲਾ ਪਾਸੋਂ ਇੱਕ ਰਿਪੋਰਟ ਮੁਤਾਬਕ ਸਰਪੰਚ ਨਜਾਇਜ਼ ਕਾਬਜ਼ ਆਧਾਰ ‘ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਸਰਪੰਚ ਖਿਲਾਫ ਨਜਾਇਜ਼ ਕਬਜ਼ੇ ਸਬੰਧੀ ਪਿੰਡ ਦੇ ਸਤਨਾਮ ਸਿੰਘ ਵੱਲੋ ਵੀ ਸ਼ਿਕਾਇਤ ਮਿਲੀ ਸੀ। ਨਜਾਇਜ਼ ਕਬਜ਼ਾ ਕਰਨ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ।

ਸੀਨੀਅਰ ਸਹਾਇਕ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਸਰਪੰਚ ਦੀ ਥਾਂ ਤੇ ਕਾਨੂੰਨ ਮੁਤਾਬਕ ਇੱਕ ਹਫਤੇ ਵਿੱਚ ਬੀ.ਡੀ.ਪੀ.ਓ ਵੱਲੋਂ ਪੰਚਾਂ ਨਾਲ ਮੀਟਿੰਗ ਤੋਂ ਬਾਅਦ ਪੰਚਾਂ ਵਿੱਚੋਂ ਹੀ ਅਧਿਕਾਰਤ ਪੰਚ ਨੂੰ ਜਿੰਮੇਦਾਰੀ ਦਿੱਤੀ ਜਾਵੇਗੀ। ਜੇ ਕੋਈ ਸਹਿਮਤੀ ਨਹੀਂ ਬਣਦੀ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਾਇਆ ਜਾਵੇਗਾ।

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਸੰਬੰਧਿਤ ਵਿਭਾਗ ਤੇ ਰਾਜਨੀਤਿਕ ਦਬਾਅ ਹੇਠ ਉਹਨਾਂ ਨੂੰ ਸਸਪੈਂਡ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਸਿਆਸੀ ਤੌਰ ‘ਤੇ ਉਹਨਾਂ ਨਾਲ ਸਰਪੰਚ ਬਣਨ ਸਮੇਂ ਤੋਂ ਲੈ ਕੇ ਹੁਣ ਤੱਕ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਸੀ। ਪਹਿਲਾਂ ਸਰਪੰਚੀ ਚੋਣਾਂ ਵਿੱਚ ਵੀ ਉਨ੍ਹਾਂ ਨਾਲ ਧੱਕਾ ਹੋਇਆ, ਉਸ ਤੋਂ ਬਾਅਦ ਹੁਣ ਜਾਣ-ਬੁੱਝ ਕੇ ਝੂਠੀ ਦਫਤਰੀ ਕਾਰਵਾਈ ਤਹਿਤ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਕੁੱਲ 9 ਪੰਚਾਇਤ ਮੈਂਬਰ ਹਨ, ਜਿਨਾਂ ਵਿੱਚੋਂ 8 ਪੰਚਾਇਤ ਮੈਂਬਰ ਉਹਨਾਂ ਦੇ ਹੱਕ ਵਿੱਚ ਖੜ੍ਹੇ ਹਨ। ਉਹਨਾਂ ਕਿਹਾ ਕਿ ਉਨ੍ਹਾਂ ਦੇ ਨਾਮ ‘ਤੇ ਕੋਈ ਵੀ ਪੰਚਾਇਤੀ ਜਮੀਨ ਅਤੇ ਉਸ ਵੱਲੋਂ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ 1959 ਵਿੱਚ ਉਹਨਾਂ ਦੇ ਬਜ਼ੁਰਗਾਂ ਦਾ ਇੱਕ ਜਮੀਨ ਦੀ ਵੰਡ ਹੋਈ ਸੀ। ਸ਼ਿਕਾਇਤਕਰਤਾ ਵੱਲੋਂ 25-30 ਸਾਲਾਂ ਤੋਂ ਕਬਜ਼ੇ ਦੀ ਗੱਲ ਕਹੀ ਗਈ ਸੀ। ਪਰ ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ ਪੰਜ ਸਾਲ ਤੇ ਸੀ। ਉਹ ਕਿਸ ਤਰ੍ਹਾਂ ਜਮੀਨ ਤੇ ਕਬਜ਼ਾ ਕਰ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਿੰਡ ਖੁੱਡੀ ਕਲਾਂ ਦਾ ਸਰਪੰਚ ਸਸਪੈਂਡ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਰਨਾਲਾ ਨੇ ਦਿੱਤੇ ਹੁਕਮ appeared first on Daily Post Punjabi.



Previous Post Next Post

Contact Form