TV Punjab | Punjabi News Channel
Punjabi News, Punjabi TV
|
Table of Contents |
ਕੈਨੇਡਾ ਸਰਕਾਰ ਦੀ ਛੜਿਆਂ ਨੂੰ ਚਿਤਾਵਨੀ, ਐਵੇਂ ਨਾ ਲੁੱਟੇ ਜਾਇਓ! CANADA NEWS
Thursday 04 June 2026 06:29 PM UTC+00 | Tags: airbus artificial-intelligence csis express-entry fifa-2026 grosery immigration international-students librals mark-carney news nri oxymeter permanent-residency pierre-poilievre spouse-visa statcan study-permit tim-hortons top-news toronto trending-news vancouver vistor-visa work-permit
ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ ਅਤੇ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਮਾਮਲੇ ਵਿਚ ਸਭ ਤੋਂ ਵੱਧ ਫਾਇਦਾ ਸੁਪਰ ਵੀਜ਼ਾ ਸ਼੍ਰੇਣੀ ਵਿਚ ਨਜ਼ਰ ਆ ਰਿਹਾ ਹੈ। ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ 112 ਦਿਨ ਵਿਚ ਸੁਪਰ ਵੀਜ਼ਾ ਦਿਤਾ ਜਾ ਰਿਹਾ ਹੈ ਜਦਕਿ ਪਹਿਲਾਂ 116 ਦਿਨ ਦਾ ਪ੍ਰੋਸੈਸਿੰਗ ਸਮਾਂ ਲੱਗ ਰਿਹਾ ਸੀ। ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਿਰਫ਼ 70 ਦਿਨ ਦੇ ਅੰਦਰ ਨਿਪਟਾਰਾ ਕੀਤਾ ਜਾ ਰਿਹਾ ਹੈ। ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇੱਕ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ ਹੈ। ਇਸ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਡਲ ਜੂਨ 1984 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚੇ ਨੁਕਸਾਨ ਅਤੇ ਉਸ ਸਮੇਂ ਦੇ ਦਰਦਨਾਕ ਇਤਿਹਾਸ ਨੂੰ ਦਰਸਾਉਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ। ਉਸ ਦੌਰ ਵਿੱਚ ਗੋਲੀਆਂ, ਤੋਪਾਂ ਅਤੇ ਟੈਂਕਾਂ ਦੇ ਹਮਲੇ ਕਾਰਨ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਅਲਬਰਟਾ ਸਰਕਾਰ 2 ਜੁਲਾਈ ਤੋਂ ਨਵੇਂ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਜਾ ਰਹੀ ਹੈ, ਜਿਸ ਵਿਚ ਹੁਣ ਲਾਇਸੈਂਸ ‘ਤੇ ਵਿਅਕਤੀ ਦਾ ਹੈਲਥ ਕਾਰਡ ਨੰਬਰ ਵੀ ਸ਼ਾਮਲ ਹੋਵੇਗਾ। ਇਸ ਨਾਲ ਉਹ ਕਾਗਜ਼ੀ ਹੈਲਥ ਕਾਰਡ ਖਤਮ ਹੋ ਜਾਣਗੇ, ਜੋ ਕਈ ਦਹਾਕਿਆਂ ਤੋਂ ਅਲਬਰਟਾ ਦੇ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣੇ ਹੋਏ ਸਨ। ਨਵੇਂ ਲਾਇਸੈਂਸਾਂ ‘ਤੇ ਵਿਅਕਤੀ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਬਾਰੇ ਜਾਣਕਾਰੀ ਵੀ ਦਰਜ ਹੋਵੇਗੀ। ਇਹ ਫੈਸਲਾ ਪਿਛਲੇ ਸਾਲ ਅਗਸਤ ਵਿੱਚ ਐਲਾਨਿਆ ਗਿਆ ਸੀ ਅਤੇ ਇਸ ਨੂੰ ਲੈ ਕੇ ਕੁਝ ਵਿਵਾਦ ਵੀ ਹੋਇਆ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲਗਾਉਣਾ ਆਸਾਨ ਹੋਵੇਗਾ ਕਿ ਕੌਣ ਸਰਕਾਰੀ ਸੇਵਾਵਾਂ ਲਈ ਯੋਗ ਹੈ ਅਤੇ ਕੌਣ ਵੋਟ ਪਾਉਣ ਦਾ ਹੱਕ ਰੱਖਦਾ ਹੈ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ਸਰਕਾਰ ਦੀ ਛੜਿਆਂ ਨੂੰ ਚਿਤਾਵਨੀ, ਐਵੇਂ ਨਾ ਲੁੱਟੇ ਜਾਇਓ! CANADA NEWS appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |