ਲੁਧਿਆਣਾ ਪੁਲਿਸ ਨੇ ਸ਼ਿਮਲਾਪੁਰੀ ਇਲਾਕੇ ਵਿੱਚ ਹੋਏ ਡਬ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਮ੍ਰਿਤਕ ਦਾ ਰਿਸ਼ਤੇਦਾਰ ਹੈ। ਉਸ ‘ਤੇ ਪੈਸੇ ਨਾ ਦੇਣ ‘ਤੇ ਜੋੜੇ ਦਾ ਕਤਲ ਕਰਨ ਦਾ ਦੋਸ਼ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਅੱਜ ਪੁਲਿਸ ਲਾਈਨਜ਼ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ।
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਸਨੀਕ ਕੁਲਦੀਪ ਸਿੰਘ (69) ਅਤੇ ਉਸਦੀ ਪਤਨੀ ਹਰਮੀਤ ਕੌਰ (71) ਦਾ 28 ਮਈ ਨੂੰ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਦੀਪ ਸਿੰਘ (34) ਵਜੋਂ ਹੋਈ ਹੈ, ਜੋ ਕਿ ਗਲੀ ਨੰਬਰ 10, ਮੁਹੱਲਾ ਨਿਊ ਅੰਗਦ ਕਲੋਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸਨੂੰ ਗਿੱਲ ਪਿੰਡ ਵਿੱਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ। ਪ੍ਰਦੀਪ ਕੁਲਦੀਪ ਸਿੰਘ ਦੇ ਸਾਲੇ ਦਾ ਪੁੱਤਰ ਹੈ (ਹਰਮੀਤ ਕੌਰ ਦਾ ਭਤੀਜਾ) ਮੁਲਜ਼ਮ ਦੀਆਂ ਤਿੰਨ ਧੀਆਂ ਹਨ।

ਪ੍ਰਦੀਪ ਨੇ 28 ਮਈ ਨੂੰ ਸ਼ਾਮ 6 ਵਜੇ ਜੋੜੇ ਦਾ ਕਤਲ ਕਰ ਦਿੱਤਾ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਪ੍ਰਦੀਪ ਨੇ ਪੈਸਿਆਂ ਕਰਕੇ ਆਪਣੀ ਕਾਰ ਗਿਰਵੀ ਰੱਖੀ ਸੀ, ਜਿਸ ਨੂੰ ਉਸ ਨੇ ਛੁੜਵਾਉਣਾ ਸੀ। ਉਸਨੇ ਆਪਣੇ ਫੁੱਫੜ ਕੁਲਦੀਪ ਸਿੰਘ ਤੋਂ ਪੈਸੇ ਮੰਗੇ ਸਨ। ਪਰ, ਕੁਲਦੀਪ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਪ੍ਰਦੀਪ ਗੁੱਸੇ ਵਿੱਚ ਆ ਗਿਆ ਤੇ ਆਪਣੀ ਭੂਆ ਤੇ ਫੁੱਫੜ ਦੇ ਸਿਰ ‘ਤੇ ਲੋਹੇ ਦੇ ਬੈਰਿੰਗ ਨਾਲ ਵਾਰ ਕੀਤੇ। ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 14 IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਮ੍ਰਿਤਕ ਕੁਲਦੀਪ ਸਿੰਘ ਦੀਆਂ ਪੰਜ ਧੀਆਂ ਵਿਦੇਸ਼ ਵਿੱਚ ਰਹਿੰਦੀਆਂ ਸਨ। ਇਹ ਜੋੜਾ ਇਕੱਲਾ ਰਹਿੰਦਾ ਸੀ। ਪ੍ਰਦੀਪ ਨੂੰ ਪਤਾ ਸੀ ਕਿ ਕੁਲਦੀਪ ਕੋਲ ਉਸ ਦੀ ਅਲਮਾਰੀ ਵਿੱਚ ਪੈਸੇ ਹਨ। ਉਸਨੇ ਅਲਮਾਰੀ ਵਿੱਚੋਂ ਪੈਸੇ ਕੱਢੇ ਅਤੇ ਭੂਆ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਚੂੜੀਆਂ ਵੀ ਲੈ ਗਿਆ। ਪੁਲਿਸ ਨੇ ਕਤਲ ਵਿੱਚ ਵਰਤਿਆ ਗਿਆ ਬੈਰਿਗ ਬਰਾਮਦ ਕਰ ਲਿਆ ਹੈ। ਭੱਜਦੇ ਵੇਲੇ ਦੋਸ਼ੀ ਨੇ ਉਨ੍ਹਾਂ ਦੇ ਘਰ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਵੀ ਨਾਲ ਲੈ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ਪੁਲਿਸ ਨੇ ਸੁਲਝਾਈ ਪਤੀ-ਪਤਨੀ ਦੇ ਕਤਲ ਦੀ ਗੁੱਥੀ! ਭਤੀਜੇ ਨੇ ਹੀ ਉਤਾਰਿਆ ਸੀ ਮੌਤ ਦੇ ਘਾਟ appeared first on Daily Post Punjabi.