ਲਿਬਨਾਨ ‘ਚ ਫਸੇ 5 ਪੰਜਾਬੀ ਨੌਜਵਾਨਾਂ ਪਰਤੇ ਘਰ, ਖਾਲਸਾ ਏਡ ਦੇ ਅਣਥੱਕ ਯਤਨਾਂ ਸਦਕਾ ਹੋਈ ਵਤਨ ਵਾਪਸੀ

ਮਾਨਵਤਾ ਦੀ ਨਿਰਸੁਆਰਥ ਸੇਵਾ ਲਈ ਜਾਣੀ ਜਾਣ ਵਾਲੀ ਸੰਸਥਾ ਖਾਲਸਾ ਏਡ ਦੀਆਂ ਕੋਸ਼ਿਸ਼ਾਂ ਨਾਲ ਲਿਬਨਾਨ ਵਿਚ ਫਸੇ ਪੰਜਾਬ ਦੇ 5 ਨੌਜਵਾਨ ਸੁਰੱਖਿਅਤ ਤੌਰ ਤੋਂ ਆਪਣੇ ਵਤਨ ਭਾਰਤ ਪਰਤ ਆਏ ਹਨ। ਇਹ ਨੌਜਵਾਨ ਅਮਰੀਕਾ-ਈਰਾਨ ਤਣਾਅ ਦੇ ਚੱਲਦੇ ਲਿਬਨਾਨ ਵਿਚ ਬਣੇ ਅਸਥਿਰ ਤੇ ਚੁਣੌਤੀਪੂਰਨ ਹਾਲਾਤਾਂ ਦੇ ਕਾਰਨ ਇਥੇ ਫਸੇ ਹੋਏ ਸਨ।

ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਹੋਏ ਖਾਲਸਾ ਏਡ ਦੇ ਟਰੱਸਟ ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਖੇਤਰ ਵਿਚ ਵਧੇ ਤਣਾਅ ਦ ਕਾਰਨ ਕਈ ਵਿਦੇਸ਼ੀ ਨਾਗਰਿਕਾਂ ਦੀ ਤਰ੍ਹਾਂ ਪੰਜਾਬ ਦੇ ਇਹ ਨੌਜਵਾਨ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਸਨ ਤੇ ਲੰਬੇ ਸਮੇਂ ਤੋਂ ਆਪਣੇ ਘਰ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਖਾਲਸਾ ਏਡ ਦੇ ਮੁਖੀ ਸ. ਰਵੀ ਸਿੰਘ ਲਿਬਨਾਨ ਵਿਚ ਚੱਲ ਰਹੇ ਮਾਨਵਤਾ ਸੇਵਾ ਤੇ ਰਾਹਤ ਕੰਮਾਂ ਦੌਰਾਨ ਗੁਰਦੁਆਰਾ ਸਾਹਿਬ ਵਿਚ ਇਨ੍ਹਾਂ ਨੌਜਵਾਨਾਂ ਨੂੰ ਮਿਲੇ।

ਗੱਲਬਾਤ ਦੌਰਾਨ ਨੌਜਵਾਨਾਂ ਨੇ ਆਪਣੇ ਵਤਨ ਪਰਤਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਖਾਲਸਾ ਏਡ ਨੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਚੁੱਕਿਆ। ਜਸਪ੍ਰੀਤ ਸਿੰਘ ਦਾਹੀਆ ਨੇ ਦੱਸਿਆ ਕਿ ਸ. ਰਵੀ ਸਿੰਘ ਨੇ ਜਾਣਕਾਰੀ ਮਿਲਣ ਦੇ ਬਾਅਦ ਉਨ੍ਹਾਂ ਨੂੰ ਤਤਕਾਲ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੌਜੂਦਾ ਰਾਜਪਾਲ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਤੇ ਬੇਰੂਤ ਸਥਿਤ ਭਾਰਤੀ ਦੂਤਘਰ ਦੇ ਨਾਲ ਜ਼ਰੂਰੀ ਤਾਲਮੇਲ ਸਥਾਪਤ ਕੀਤਾ ਗਿਆ। ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਦੇ ਬਾਅਦ ਖਾਲਸਾ ਏਡ, ਭਾਰਤੀ ਦੂਤਘਰ ਤੇ ਤਰਨਜੀਤ ਸਿੰਘ ਸੰਧੂ ਦੇ ਸਹਿਯੋਗ ਨਾਲ ਇਨ੍ਹਾਂ 5 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਸੰਭਵ ਹੋ ਸਕੀ।

ਵਤਨ ਪਰਤਣ ਦੇ ਬਾਅਦ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਖਾਲਸਾ ਏਡ, ਸਰਦਾਰ ਰਵਿ ਸਿੰਘ, ਜਸਪ੍ਰੀਤ ਸਿੰਘ ਦਾਹੀਆ, ਬੇਰੂਤ ਸਥਿਤ ਭਾਰਤੀ ਦੂਤਘਰ ਤੇ ਤਰਨਜੀਤ ਸੰਧੂ ਦਾ ਦਿਲ ਤੋਂ ਧੰਨਵਾਦ ਕੀਤਾ। ਉੁਨ੍ਹਾਂ ਕਿਹਾ ਕਿ ਸਮੇਂ ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਸਹਿਯੋਗ ਕਾਰਨ ਹੀ ਉਹ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲ ਸਕੇ।

ਨੌਜਵਾਨਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਲਿਬਨਾਨ ਵਿਚ ਬਣੇ ਤਣਾਅਪੂਰਨ ਹਾਲਾਤਾਂ ਕਾਰਨ ਉਹ ਮਾਨਸਿਕ ਤੌਰ ਤੋਂ ਕਾਫੀ ਪ੍ਰੇਸ਼ਾਨ ਸਨ ਤੇ ਘਰ ਪਰਤਣ ਦੀ ਉਮੀਦ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਸੀ। ਉੁਨ੍ਹਾਂ ਕਿਹਾ ਕਿ ਖਾਲਸਾ ਐਡ ਦੁਆਰਾ ਹਰ ਪੜਾਅ ‘ਤੇ ਦਿੱਤੇ ਗਏ ਸਹਿਯੋਗ ਨਾਲ ਉਨ੍ਹਾਂ ਵਿਚ ਵਿਸ਼ਵਾਸ ਬਣਾਏ ਰੱਖਿਆ ਤੇ ਆਖਿਰਕਾਰ ਉਹ ਸੁਰੱਖਿਅਤ ਆਪਣੇ ਪਰਿਵਾਰਾਂ ਤੱਕ ਪਹੁੰਚ ਸਕੇ।

ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਦੇ ਬੱਚੇ ਨੂੰ ਅਗਵਾ ਕਰ ਕੇ ਨਹਿਰ ‘ਚ ਸੁੱਟਿਆ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬੱਚੇ ਦੀ ਭਾਲ ਸ਼ੁਰੂ

ਜਸਪ੍ਰੀਤ ਸਿੰਘ ਦਹੀਆ ਨੇ ਕਿਹਾ ਕਿ ਖਾਲਸਾ ਏਡ ਦਾ ਮਿਸ਼ਨ ਸਿਰਫ ਰਾਹਤ ਸਮੱਗਰੀ ਪਹੁੰਚਾਉਣ ਤੱਕ ਸੀਮਤ ਨਹੀਂ ਹੈ ਸਗੋਂ ਸੰਕਟ ਵਿਚ ਫਸੇ ਲੋਕਾਂ ਨੂੰ ਸੁਰੱਖਿਆ, ਸਨਮਾਨ ਤੇ ਨਵੀਂ ਉਮੀਦ ਦੇਣਾ ਵੀ ਹੈ।ਉੁਨ੍ਹਾਂ ਕਿਹਾ ਕਿ ਖਾਲਸਾ ਏਡ ਅ4ਜ ਦੁਨੀਆ ਦੇ 50 ਤੋਂ ਵਧ ਦੇਸ਼ਾਂ ਵਿਚ ਕੁਦਰਤੀ ਆਫਤਾਂ, ਯੁੱਧ ਵਰਗੇ ਹਾਲਾਤਾਂ, ਹੜ੍ਹ, ਭੂਚਾਲ ਤੇ ਹੋਰ ਸੰਕਟਾਂ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ‘ਤੇ ਸੇਵਾ ਕੰਮਾਂ ਦੇ ਨਾਲ-ਨਾਲ ਖਾਲਸਾ ਏਡ ਪੰਜਾਬ ਵਿਚ ਕਈ ਪੁਨਰਵਾਸ ਤੇ ਵਿਕਾਸ ਯੋਜਨਾਵਾਂ ਚਲਾ ਰਹੀ ਹੈ। ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਪੱਕੇ ਮਕਾਨਾਂ ਦਾ ਨਿਰਮਾਣ, ਖੇਤੀ ਸਹਾਇਤਾ ਤੇ ਹੜ੍ਹ ਦੀ ਰੋਕਥਾਮ ਲਈ ਸਥਾਈ ਯੋਜਨਾਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸਥਾਈ ਸਹਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਖਾਲਸਾ ਏਡ ਭਵਿੱਖ ਵਿਚ ਵੀ ਇਸੇ ਸਮਰਥਨ ਤੇ ਸੇਵਾ ਭਾਵਨਾ ਨਾਲ ਦੁਨੀਆ ਦੇ ਹਰ ਉਸ ਕੋਨੇ ਤੱਕ ਪਹੁੰਚਦੀ ਰਹੇਗੀ ਜਿਥੇ ਮਨੁੱਖਤਾ ਦੀ ਸਹਾਇਤਾ ਦੀ ਲੋੜ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲਿਬਨਾਨ ‘ਚ ਫਸੇ 5 ਪੰਜਾਬੀ ਨੌਜਵਾਨਾਂ ਪਰਤੇ ਘਰ, ਖਾਲਸਾ ਏਡ ਦੇ ਅਣਥੱਕ ਯਤਨਾਂ ਸਦਕਾ ਹੋਈ ਵਤਨ ਵਾਪਸੀ appeared first on Daily Post Punjabi.



source https://dailypost.in/5-punjabi-youth-in-lebnan/
Previous Post Next Post

Contact Form