ਪ੍ਰੇਮੀ ਨੇ ਪ੍ਰੇਮਿਕਾ ਦੇ ਬੱਚੇ ਨੂੰ ਅਗਵਾ ਕਰ ਕੇ ਨਹਿਰ ‘ਚ ਸੁੱਟਿਆ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬੱਚੇ ਦੀ ਭਾਲ ਸ਼ੁਰੂ

ਮੇਰਠ ਵਿਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕੀਤਾ ਤੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ। ਘਟਨਾ ਦੇ ਲਗਭਗ 25 ਘੰਟਿਆਂ ਬਾਅਦ ਮਾਸੂਮ ਦੀ ਲਾਸ਼ ਨਹਿਰ ਕਿਨਾਰੇ ਮਿਲੀ। ਮੰਗਲਵਾਰ ਨੂੰ ਬਹਿਸੂਮਾ ਥਾਣਾ ਖੇਤਰ ਦੇ ਰਾਮਰਾਜ ਪਿੰਡ ਤੋਂ ਬੱਚੇ ਦਾ ਅਗਵਾ ਹੋਇਆ ਸੀ। ਪੁਲਿਸ ਮੁਤਾਬਕ ਮੁਲਜ਼ਮ ਦਾ ਬੱਚੇ ਦੀ ਮਾਂ ਨਾਲ ਪ੍ਰੇਮ ਸਬੰਧ ਸੀ। ਹਾਲਾਂਕਿ ਕਤਲ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ। ਬੱਚੇ ਦੀ ਮਾਂ ਇਕ ਪ੍ਰਾਈਵੇਟ ਸਕੂਲ ਵਿਚ ਟੀਚਰ ਹੈ ਜਦੋਂ ਕਿ ਉਸ ਦੇ ਪਿਤਾ ਸਾਊਦੀ ਅਰਬ ਵਿਚ ਨੌਕਰੀ ਕਰਦੇ ਹਨ।

ਰਮਰਾਜ ਪਿੰਡ ਦੇ ਰਹਿਣ ਵਾਲੇ ਗੁਰਸੇਵਕ ਸਾਊਦੀ ਅਰਬ ਵਿਚ ਨੌਕਰੀ ਕਰਦੇ ਹਨ। ਉਨ੍ਹਾਂ ਦੀ ਪਤਨੀ ਗੁਰਪ੍ਰੀਤ ਪਿੰਡ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ ਟੀਚਰ ਹੈ। ਗੁਰਸੇਵਕ-ਗੁਰਪ੍ਰੀਤ ਦਾ 7 ਸਾਲ ਦਾ ਮੁੰਡਾ ਅੰਗਦਵੀਰ ਪਟਿਆਲਾ ਵਿਚ ਆਪਣੀ ਦਾਦੀ ਨਾਲ ਰਹਿ ਕੇ ਪੜ੍ਹਦਾ ਸੀ। ਅੰਗਦਵੀਰ ਦੀ ਦਾਦੀ ਨੇ ਦੱਸਿਆ ਕਿ ਮੈਂ ਆਪਣੇ ਆਪਣੇ ਪੋਤੇ ਅੰਗਦਵੀਰ ਦੇ ਨਾਲ ਪਟਿਆਲਾ ਵਿਚ ਰਹਿੰਦੀ ਹਾਂ ਜਿਥੇ ਉਸ ਦੀ ਪੜ੍ਹਾਈ ਚੱਲ ਰਹੀ ਸੀ। ਲਗਭਗ 5-6 ਦਿਨ ਪਹਿਲਾਂ ਹੀ ਅਸੀਂ ਰਾਮਰਾਜ ਪਿੰਡ ਤੋਂ ਆਪਣੇ ਦੂਜੇ ਘਰ ਆਏ ਸਨ। ਮੰਗਲਵਾਰ ਸਵੇਰੇ ਲਗਭਗ 11 ਵਜੇ ਅੰਗਦਵੀਰ ਘਰ ਦੇ ਬਾਹਰ ਖੇਡਣ ਗਿਆ ਸੀ। ਕਾਫੀ ਦੇਰ ਤੱਕ ਵਾਪਸ ਨਾ ਪਰਤਣ ‘ਤੇ ਉਸ ਦੀ ਭਾਲ ਕੀਤੀ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਇਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਖੰਗਾਲੇ ਤਾਂ ਇਕ ਨੌਜਵਾਨ ਕਾਰ ਵਿਚ ਬੱਚੇ ਨੂੰ ਬਿਠਾ ਕੇ ਲਿਜਾਂਦੇ ਹੋਏ ਦਿਖਿਆ। ਕਾਰ ਨੰਬਰ ਦੇ ਆਧਾਰ ‘ਤੇ ਪੁਲਿਸ ਨੇ HDFC ਬੈਂਕ ਦੇ ਇਕ ਮੁਲਾਜ਼ਮ ਅੰਕਿਤ ਸ਼ਰਮਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ।

ਇਹ ਵੀ ਪੜ੍ਹੋ : Commonwealth Games 2026 ‘ਚ ਖੇਡੇਗੀ ਸੰਗਰੂਰ ਦੇ ਕਿਸਾਨ ਦੀ ਧੀ, 4×400 ਮੀਟਰ ਰਿਲੇਅ ਈਵੈਂਟ ਲਈ ਚੁਣੀ ਰਸ਼ਦੀਪ ਕੌਰ

ਐੱਸਪੀ ਦਿਹਾਤ ਅਭਿਜੀਤ ਕੁਮਾਰ ਨੇ ਦੱਸਿਆ ਕਿ ਪੁੱਛਗਿਛ ਵਿਚ ਮੁਲਜ਼ਮ ਅੰਕਿਤ ਸ਼ਰਮਾ ਨੇ ਸਵੀਕਾਰ ਕੀਤਾ ਕਿ ਉਹ ਬੱਚੇ ਨੂੰ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੇ ਬੱਚੇ ਨੂੰ ਨਹਿਰ ਵਿਚ ਸੁੱਟ ਦਿੱਤਾ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਟੀਮ ਨੇ NDRF ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕੀਤੀ। ਲਗਭਗ 25 ਘੰਟੇ ਬਾਅਦ ਦੁਪਹਿਰ ਵਿਚ ਬੱਚੇ ਦੀ ਲਾਸ਼ ਬਰਾਮਦ ਹੋਈ। ਪੁਲਿਸ ਮੁਤਾਬਕ ਮੁਲਜ਼ਮ ਅੰਕਿਤ ਸ਼ਰਮਾ ਬੱਚੇ ਦੀ ਮਾਂ ਦਾ ਜਾਣਕਾਰ ਹੈ। ਦੋਵਾਂ ਦੇ ਵਿਚ ਗੱਲਬਾਤ ਹੁੰਦੀ ਸੀ ਗੁਆਂਢੀਆਂ ਮੁਤਾਬਕ ਮੁਲਜ਼ਮ ਅੰਕਿਤ ਦਾ ਬੱਚੇ ਅੰਗਦਵੀਰ ਦੀ ਮਾਂ ਨਾਲ ਪ੍ਰੇਮ ਸਬੰਧ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਿਛਲੇ 2-3 ਦਿਨਾਂ ਤੋਂ ਨੌਜਵਾਨ ਮੁਹੱਲੇ ਵਿਚ ਘੁੰਮ ਰਿਹਾ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪ੍ਰੇਮੀ ਨੇ ਪ੍ਰੇਮਿਕਾ ਦੇ ਬੱਚੇ ਨੂੰ ਅਗਵਾ ਕਰ ਕੇ ਨਹਿਰ ‘ਚ ਸੁੱਟਿਆ, ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਬੱਚੇ ਦੀ ਭਾਲ ਸ਼ੁਰੂ appeared first on Daily Post Punjabi.



Previous Post Next Post

Contact Form