ਪੰਜਾਬ ‘ਚ ED ਦਾ ਵੱਡਾ ਐਕਸ਼ਨ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ : ਸੂਤਰ

ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਈਡੀ ਵੱਲੋਂ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰੇਡ ਸਮੇਂ ਉਹ ਚੰਡੀਗੜ੍ਹ ਵਿਚ ਆਪਣੀ ਸਰਕਾਰੀ ਕੋਠੀ ‘ਤੇ ਹੀ ਸਨ, ਇਥੋਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀ ਹੋਈ ਹੈ।

ਛਾਪੇਮਾਰੀ ਚੰਡੀਗੜ੍ਹ ਵਿਚ ਉਨ੍ਹਾਂ ਦੇ ਸਰਕਾਰੀ ਘਰ, ਦਿੱਲੀ ਤੇ ਗੁਰੂਗ੍ਰਾਮ ਦੇ ਟਿਕਾਣਿਆਂ ‘ਚ ਹੋਈ ਹੈ। ਚੰਡੀਗੜ੍ਹ ਦੇ ਸੈਕਟਰ-2 ਵਿਚ ਈਡੀ ਟੀਮ ਦੀਆਂ 15 ਗੱਡੀਆਂ ਇਕੱਠੇ ਪਹੁੰਚੀਆਂ ਤੇ ਪੂਰਾ ਘਰ ਘੇਰ ਲਿਆ। ਇਸ ਦੇ ਬਾਅਦ ਬਾਹਰ CRPF ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Alien ਹੁੰਦੇ ਨੇ ਜਾ ਨਹੀਂ? ਟਰੰਪ ਨੇ ਤੋੜੀ ਚੁੱਪੀ, UFO ਨਾਲ ਜੁੜੀਆਂ ਸੀਕ੍ਰੇਟ ਫਾਈਲਾਂ ਕੀਤੀਆਂ ਜਨਤਕ

ਸੰਜੀਵ ਅਰੋੜਾ ‘ਤੇ ਸਾਲ ਵਿਚ ਤੀਜੀ ਤੇ ਮਹੀਨੇ ਵਿਚ ਦੂਜੀ ਵਾਰ ਈਡੀ ਨੇ ਰੇਡ ਕੀਤੀ ਹੈ। ED ਦੇ ਸਰੋਤਾਂ ਮੁਤਾਬਕ 4 ਟਿਕਾਣਿਆਂ ‘ਤੇ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਇਸ ਵਿਚ ਸਰਕਾਰੀ ਘਰ ਦੇ ਨਾਲ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਆਫਿਸ ‘ਤੇ ਵੀ ਰੇਡ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ED ਦਾ ਵੱਡਾ ਐਕਸ਼ਨ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ : ਸੂਤਰ appeared first on Daily Post Punjabi.



Previous Post Next Post

Contact Form