ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ, ਜਾਂਚ ਲਈ ਪਹੁੰਚੀ 4 ਡਾਕਟਰਾਂ ਦੀ ਟੀਮ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਲਈ 4 ਡਾਕਟਰਾਂ ਦੀ ਟੀਮ ਪਹੁੰਚੀ ਹੈ।

ਹਾਲ ਹੀ ਵਿਚ ਈਡੀ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਗ੍ਰਿਫਤਾਰੀ ਤੋਂ ਬਾਅਦ ਮੰਤਰੀ ਸੰਜੀਵ ਅਰੋੜਾ ਦੀ ਸਿਹਤ ਵਿਗੜੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ED ਦਾ ਵੱਡਾ ਐਕਸ਼ਨ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ : ਸੂਤਰ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਈਡੀ ਦੇ ਇਸ ਐਕਸ਼ਨ ‘ਤੇ ਤੰਜ ਕੱਸਿਆ ਹੈ ਤੇ ਉਨ੍ਹਾਂ ਕਿਹਾ ਕਿ ਜੋ ਕੋਈ ਵੀ ਪੰਜਾਬੀਆਂ ਨਾਲ ਧੱਕਾ ਕਰਦਾ ਹੈ, ਉਹ ਉਸ ਨੂੰ ਨਹੀਂ ਬਖਸ਼ਦੇ। ਭਾਜਪਾ ਦਾ ਜਾਦੂ ਪੰਜਾਬ ਵਿਚ ਨਹੀਂ ਚੱਲੇਗਾ। ਹਾਲਾਂਕਿ ਇਸ ਸਮੇਂ ਮੰਤਰੀ ਸੰਜੀਵ ਅਰੋੜਾ ਕਿਥੇ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਅੱਜ ਸਵੇਰ ਤੋਂ ਹੀ ਮੰਤਰੀ ਸੰਜੀਵ ਅਰੋੜਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ, ਜਾਂਚ ਲਈ ਪਹੁੰਚੀ 4 ਡਾਕਟਰਾਂ ਦੀ ਟੀਮ appeared first on Daily Post Punjabi.



Previous Post Next Post

Contact Form