ਚੰਡੀਗੜ੍ਹ ਦੇ ਨਾਮੀ ਮਾਲ ਦੇ ਫੂਡ ਕੋਰਟ ਵਿਚ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋਇਆ ਹੈ। ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਪਰੋਸੇ ਗਏ ਖਾਣੇ ਵਿਚੋਂ ਸੁੰਡੀ ਨਿਕਲੀ ਹੈ। ਇਸ ਖਾਣੇ ਨੂੰ ਉਨ੍ਹਾਂ ਦਾ ਮੁੰਡਾ ਖਾ ਰਿਹਾ ਸੀ। ਜਦੋਂ ਉਨ੍ਹਾਂ ਨੇ ਖਾਣੇ ਦੀ ਸ਼ਿਕਾਇਤ ਕੈਫੇ ਦੇ ਇੰਚਾਰਜ ਨੂੰ ਕੀਤੀ ਤਾਂ ਉਸ ਨੇ ਵੀ ਮੰਨਿਆ ਕਿ ਖਾਣੇ ਵਿਚ ਸੁੰਡੀ ਨਿਕਲੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਲੋਕ ਭੜਕੇ ਤੇ ਲੋਕਾਂ ਨੇ ਫੂਡ ਕੋਰਟ ਦੀ ਸਫਾਈ ਤੇ ਕੁਆਲਟੀ ‘ਤੇ ਸਵਾਲ ਚੁੱਕੇ ਹਨ।
ਦੱਸ ਦੇਈਏ ਕਿ ਸੈਕਟਰ-40 ਏ ਵਾਸੀ ਨਵਪ੍ਰੀਤ ਕੌਰ ਚੌਧਰੀ ਨੇ ਫੂਡ ਕੋਰਟ ਸਥਿਤ ਇਕ ਕੈਫੇ ਤੋਂ ਚਾਈਨਿਜ਼ ਵੈੱਜ ਸੁਪਰੀਮ ਸਿਜਲਰ ਆਰਡਰ ਕੀਤਾ ਸੀ। ਜਦੋਂ ਉਹ ਆਪਣੇ ਪੁੱਤ ਨਾਲ ਖਾਣਾ ਖਾ ਰਹੇ ਸਨ ਉਦੋਂ ਉਨ੍ਹਾਂ ਨੂੰ ਉਸ ਵਿਚ ਸੁੰਡੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਤੁਰੰਤ ਖਾਣਾ ਰੋਕ ਦਿੱਤਾ ਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ, ਕਰਜ਼ਾ ਚੁੱਕ ਕੇ 2 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
Mall ਮੈਨੇਜਮੈਂਟ ਨੇ ਗਾਹਕ ਤੋਂ ਮਾਫੀ ਮੰਗੀ। ਹਾਲਾਂਕਿ ਗਾਹਕ ਨੇ ਉਸ ਨੂੰ ਮਾਫ ਨਹੀਂ ਕੀਤਾ ਤੇ ਪੂਰੇ ਮਾਮਲੇ ਦੇ ਫੋਟੋ ਤੇ ਵੀਡੀਓ ਬਣਾ ਕੇ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ। ਪੀੜਤ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਨ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਗਾਹਕ ਨਾਲ ਅਜਿਹਾ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਵਿਵਾਦਾਂ ‘ਚ ਘਿਰਿਆ ਚੰਡੀਗੜ੍ਹ ਦਾ ਨਾਮੀ Mall, ਫੂਡ ਕੋਰਟ ‘ਚ ਪਰੋਸੇ ਗਏ ਖਾਣੇ ’ਚੋਂ ਨਿਕਲੀ ਸੁੰਡੀ appeared first on Daily Post Punjabi.
