ਨਸ਼ੇ ਦੀ ਲਤ ਦੇ ਕਾਰਨ ਇੱਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਮੌਤ ਹੋ ਗਈ। ਪੰਜਵੇਂ ਪੁੱਤਰ ਨੇ ਮੰਗਲਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਹਸਪਤਾਲ ਸਾਹ ਲਿਆ। ਮ੍ਰਿਤਕ ਦਾ ਨਾਂ ਸੋਨੂੰ ਹੈ ਅਤੇ ਉਹ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਉਸ ਨੂੰ ਸੋਮਵਾਰ ਨੂੰ ਇਲਾਜ ਲਈ ਅੰਮ੍ਰਿਤਸਰ ਲਿਆਇਆ ਗਿਆ ਸੀ। ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ। ਇਸ ਤਂ ਪਹਿਲਾਂ ਸੋਨੂੰ ਦੇ ਚਾਰ ਭਰਾਵਾਂ ਦੀ ਵੀ ਨਸ਼ੇ ਦੀ ਲਤ ਕਾਰਨ ਹੀ ਮੌਤ ਹੋ ਗਈ ਸੀ। ਹਾਲਾਂਕਿ ਨੌਜਵਾਨ ਦੀ ਹਾਲਤ ਵਿਗੜਨਦਾ ਪਤਾ ਲੱਗਣ ‘ਤੇ ਮੁੱਖ ਮੰਤਰੀ ਨੇ ਪੂਰਾ ਇਲਾਜ ਸਰਕਾਰੀ ਖਰਚੇ ‘ਤੇ ਕਰਵਾਉਣ ਦੀ ਗੱਲ ਕਹੀ ਸੀ।
ਜਾਣਕਾਰੀ ਦੇ ਮੁਤਾਬਕ ਸੁਲਤਨਪੁਰ ਲੋਧੀ ਦੇ ਰਹਿਣ ਵਾਲੇ ਜੋਗਿੰਦਰ ਪਾਲ ਸਿੰਘ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਆਪਣੇ ਪੁੱਤਰ ਸੋਨੂੰ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਆਏ ਸਨ। ਸਾਹ ਵਿਚ ਤਕਲੀਫ ਹੋਣ ‘ਤੇ ਸੋਮਵਾਰ ਨੂੰ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੋਨੂੰ ਦੇ ਖਿਲਾਫ ਨਸ਼ੇ ਦ ਕੇਸ ਦਰਜ ਸੀ ਅਤੇ ਉਹ ਖੁਦ ਵੀ ਇਸ ਦਾ ਆਦੀ ਸੀ। ਦੂਜੇ ਪਾਸੇ ਇਸ ਤੋਂ ਪਹਿਲਾਂ ਸੋਨੂੰ ਦੇ ਵੱਡੇ ਭਰਾ ਜਸਵਿੰਦਰ ਸਿੰਘ ਦੀ ਵੀ ਨਸ਼ੇ ਕਾਰਨ 8 ਸਾਲ ਪਹਿਲਾਂ ਜੇਲ੍ਹ ਹਿਰਾਸਤ ਵਿਚ ਮੌਤ ਹੋਈ। ਦੂਜੇ ਭਰਾ ਬਲਵਿੰਦਰ ਦੀ 7 ਸਾਲ ਪਹਿਲਾਂ ਮੌਤ ਹੋਈ। ਤੀਜੇ ਭਰਾ ਰਵੀ ਦ ਮੌਤ 2021 ਵਿਚ ਹੋ ਗਈ ਸੀ। ਉਸ ‘ਤੇ NDPS ਐਕਟ ਦਾ ਕੇਸ ਦਰਜ ਸੀ। ਦੂਜੇ ਪਾਸੇ, ਚੌਥੇ ਭਰਾ ਮਿਥੁਨ ਦ ਮੌਤ 2023 ਵਿਚ ਹੋਈ ਜਿਸ ‘ਤੇ ਵੀ NDPS ਐਕਟ ਦਾ ਕੇਸ ਦਰਜ ਸੀ।

ਇੱਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਨਸ਼ੇ ਕਾਰਨ ਮੌਤ ਹੋ ਜਾਣ ਤੋਂ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿਚ ਹੈ। ਕਿਉਂਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾਦਾ ਹੈ ਕਿ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤੀ ਹੈ। ਜਦਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਵੱਡੀ ਆਸਾਨੀ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਕੋਈ ਕੁਝ ਨਹੀਂ ਕਰ ਰਿਹਾ। ਉਨ੍ਹਾਂ ਦੇ ਘਰ ‘ਤੇ ਵੀ ਲੋਕ ਖੁਦ ਹੀ ਨਸ਼ਾ ਦੇਣ ਲਈ ਆ ਜਾਂਦੇ ਸਨ।
ਇਹ ਵੀ ਪੜ੍ਹੋ : ਸ਼ਰਾਬ ਦੀ ਲਤ ਤੋਂ ਹੋ ਪ੍ਰੇਸ਼ਾਨ? ਇਹ ਸੌਖੇ ਘਰੇਲੂ ਤਰੀਕੇ ਆ ਸਕਦੇ ਨੇ ਤੁਹਾਡੇ ਕੰਮ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਸ਼ੇ ਨੇ ਬੁਝਾਏ ਚਿਰਾਗ, 5ਵੇਂ ਪੁੱਤ ਨੇ ਵੀ ਅੰਮ੍ਰਿਤਸਰ ‘ਚ ਤੋੜਿਆ ਦਮ, ਮਾਂ ਦਾ ਰੋ-ਰੋ ਬੁਰਾ ਹਾਲ appeared first on Daily Post Punjabi.