ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਸਟ੍ਰੇਟ ਆਫ ਹੋਰਮੁਜ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿਚ ਕ੍ਰਾਈਸਿਸ ਤੋਂ ਬਾਅਦ ਹੁਣ ਇੰਟਰਨੈੱਟ ਠੱਪ ਹੋਣ ਦਾ ਖਤਰਾ ਹੈ। ਇਸ ਦਾ ਕਾਰਨ ਇਹ ਹੈ ਕਿ ਹੋਰਮੁਜ ਰੂਟ ਤੋਂ ਨਾ ਸਿਰਫ ਦੁਨੀਆ ਦਾ 20 ਫੀਸਦੀ ਕੱਚਾ ਤੇਲ ਤੇ 25 ਫੀਸਦੀ LNG ਲੰਘਦੀ ਹੈ, ਸਗੋਂ ਇਸ ਰਸਤੇ ਦੇ ਹੇਠਾਂ ਇੰਟਰਨੈੱਟ ਕੇਬਲਸ ਵੀ ਵਿਛੀਆਂ ਹਨ। ਜੇ ਇਸ ਖੇਤਰ ਵਿੱਚ ਤਣਾਅ ਵਧਦਾ ਹੈ ਜਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਭਾਰਤ ਸਮੇਤ ਦੁਨੀਆ ਭਰ ਵਿੱਚ ਇੰਟਰਨੈੱਟ ਦੀ ਸਪੀਡ ਸਲੋਅ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਨਾ ਸਿਰਫ਼ ਐਨਰਜੀ ਦ ਚੋਕਪੁਆਇੰਟ ਹੈ, ਸਗੋਂ ਇਕ ਡਿਜੀਟਲ ਚੋਕਪੁਆਇੰਟ ਵੀ ਹੈ।
97% ਗਲੋਬਲ ਡਾਟਾ ਸਮੁੰਦਰ ਦੇ ਹੇਠਾਂ ਲੰਘਦਾ ਹੈ
ਲੋਕ ਅਕਸਰ ਮੰਨਦੇ ਹਨ ਕਿ ਇੰਟਰਨੈਟ ਸੈਟੇਲਾਈਟ ਰਾਹੀਂ ਚੱਲਦਾ ਹੈ, ਪਰ ਅਸਲੀਅਤ ਵੱਖਰੀ ਹੈ। ਦੁਨੀਆ ਦਾ ਲਗਭਗ 95 ਤੋਂ 97 ਫੀਸਦੀ ਡਾਟਾ ਫਾਈਬਰ ਆਪਟਿਕ ਕੇਬਲਾਂ ਰਾਹੀਂ ਟ੍ਰਾਂਸਫਰ ਕੀਤਾ ਜਾਂਦਾ ਹੈ।

ਇਹ ਕੇਬਲ ਸਮੁੰਦਰ ਦੇ ਹੇਠਾਂ ਵਿਛਾਈਆਂ ਗਈਆਂ ਹਨ। ਭਾਰਤ ਨੂੰ ਯੂਰਪ, ਅਫਰੀਕਾ ਅਤੇ ਪੱਛਮੀ ਏਸ਼ੀਆ ਨਾਲ ਜੋੜਨ ਵਾਲੀਆਂ ਮੁੱਖ ਕੇਬਲਾਂ ਇਸ ਰਸਤੇ ਦੇ ਨੇੜੇ ਤੋਂ ਲੰਘਦੀਆਂ ਹਨ। ਇਸ ਵਿੱਚ SEA-ME-WE, AAE-1, ਅਤੇ EIG ਵਰਗੇ ਪ੍ਰਮੁੱਖ ਕੇਬਲ ਸਿਸਟਮ ਸ਼ਾਮਲ ਹਨ।
ਭਾਰਤ ਲਈ ਵੱਡਾ ਖ਼ਤਰਾ ਕਿਉਂ ਹੈ?
ਭਾਰਤ ਦੀ ਡਿਜੀਟਲ ਅਰਥਵਿਵਸਥਾ ਇਨ੍ਹਾਂ ਸਮੁੰਦਰੀ ਮਾਰਗਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਰਤ ਦੀ ਜ਼ਿਆਦਾਤਰ ਅੰਤਰਰਾਸ਼ਟਰੀ ਇੰਟਰਨੈੱਟ ਬੈਂਡਵਿਡਥ ਅਰਬ ਸਾਗਰ ਅਤੇ ਖਾੜੀ ਖੇਤਰ ਰਾਹੀਂ ਆਉਂਦੀ ਹੈ।
ਲੇਟੇਂਸੀ ਵਧ ਜਾਏਗੀ : ਜੇ ਕੇਬਲਸ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਟ੍ਰੈਫਿਕ ਨੂੰ ਲੰਮੇ ‘ਪੈਸਿਫਿਕ ਰੂਟ’ ‘ਤੇ ਡਾਇਵਰਟ ਕਰਨਾ ਪਏਗਾ। ਇਸ ਨਾਲ ਲੇਟੇਂਸੀ ਯਾਨੀ ਡਾਟਾ ਟ੍ਰੈਵਲ ਟਾਈਮ ਵਧ ਜਾਏਗਾ।

ਇੰਟਰਨੈੱਟ ਸਲੋਅ: ਯੂਟਿਊਬ, ਇੰਸਟਾਗ੍ਰਾਮ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮਾਂ ‘ਤੇ ਬਫਰਿੰਗ ਵਧੇਗੀ। ਵੀਡੀਓ ਕਾਲਾਂ ਅਤੇ ਕਲਾਉਡ ਸੇਵਾਵਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
23.48 ਲੱਖ ਕਰੋੜ ਰੁਪਏ ਦੇ ਆਈਟੀ ਸੈਕਟਰ ‘ਤੇ ਅਸਰ
ਭਾਰਤ ਦਾ ਆਈਟੀ ਅਤੇ ਆਊਟਸੋਰਸਿੰਗ ਸੈਕਟਰ ਲਗਭਗ 250 ਬਿਲੀਅਨ ਡਾਲਰ (₹23.48 ਲੱਖ ਕਰੋੜ) ਦਾ ਹੈ। ਅਮਰੀਕੀ ਅਤੇ ਯੂਰਪੀਅਨ ਗਾਹਕਾਂ ਨਾਲ ਰੀਅਲ-ਟਾਈਮ ਕਨੈਕਟੀਵਿਟੀ ਇਸ ਘੱਟ-ਲੇਟੈਂਸੀ ਨੈੱਟਵਰਕ ‘ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ : ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਵਾਧੇ ਦਾ ਫੈਸਲਾ ਲਿਆ ਵਾਪਸ, CM ਸੁੱਖੂ ਨੇ ਕੀਤਾ ਐਲਾਨ
ਕੇਬਲ ਕੱਟਣ ਦੀ ਸਥਿਤੀ ਵਿੱਚ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਸੇਵਾ ਸਮਝੌਤਿਆਂ (SLA) ਦੀ ਉਲੰਘਣਾ ਅਤੇ ਜੁਰਮਾਨੇ ਹੋ ਸਕਦੇ ਹਨ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਤੋਂ ਪੈਸੇ ਭੇਜਣਾ ਅਤੇ SWIFT ਵਰਗੇ ਬੈਂਕਿੰਗ ਲੈਣ-ਦੇਣ ਵੀ ਸਲੋਅ ਹੋ ਸਕਦੇ ਹਨ।
ਕੀ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ?
ਇੰਟਰਨੈੱਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਜੇਕਰ ਇੱਕ ਰੂਟ ਬੰਦ ਹੋ ਜਾਂਦਾ ਹੈ, ਤਾਂ ਟ੍ਰੈਫਿਕ ਨੂੰ ਦੂਜੇ ਰੂਟ ‘ਤੇ ਭੇਜਿਆ ਜਾਂਦਾ ਹੈ। ਇਸ ਲਈ, ‘ਪੂਰੀ ਤਰ੍ਹਾਂ ਬਲੈਕਆਊਟ’, ਭਾਵ ਪੂਰੀ ਤਰ੍ਹਾਂ ਇੰਟਰਨੈੱਟ ਬੰਦ ਹੋਣ ਦੀ ਸੰਭਾਵਨਾ ਨਹੀਂ ਹੈ।
ਹਾਲਾਂਕਿ, ਰੂਟ ਬਦਲਣ ਨਾਲ ਵਿਕਲਪਿਕ ਰੂਟਾਂ ‘ਤੇ ਭਾਰ ਵਧੇਗਾ, ਜਿਸ ਨਾਲ ਸਪੀਡ ਕਾਫ਼ੀ ਘੱਟ ਜਾਵੇਗੀ। ਸ਼ੇਅਰ ਬਾਜਾਰ ਤੇ ਹਾਈ-ਫ੍ਰੀਕਵੈਂਸੀ ਟ੍ਰੇਡਿੰਗ ਵਰਗੇ ਸੈਕਟਰਸ, ਜਿਥੇ ਮਿਲੀਸੇਕੰਡ ਦਾ ਮਹੱਤਵ ਹੁੰਦਾ ਹੈ, ਉਥੇ ਵੱਡਾ ਵਿੱਤੀ ਜੋਖਮ ਖੜ੍ਹਾ ਹੋ ਸਕਦ ਹੈ।
ਇਸ ਖ਼ਤਰੇ ਦੇ ਮੱਦੇਨਜ਼ਰ, ਭਾਰਤ ਸਮੇਤ ਬਹੁਤ ਸਾਰੇ ਦੇਸ਼ ਹੁਣ ਵਿਕਲਪਿਕ ਰੂਟਾਂ ਵਿੱਚ ਨਿਵੇਸ਼ ਕਰ ਰਹੇ ਹਨ। ਐਲੋਨ ਮਸਕ ਦੇ ਸਟਾਰਲਿੰਕ ਵਰਗੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਨੂੰ ਬੈਕਅੱਪ ਵਜੋਂ ਮੰਨਿਆ ਜਾ ਰਿਹਾ ਹੈ।
ਭਵਿੱਖ ਵਿੱਚ ਕੇਬਲ ਵਿਛਾਉਣ ਦੀਆਂ ਯੋਜਨਾਵਾਂ ਹਨ ਜੋ ਸੰਵੇਦਨਸ਼ੀਲ ਖੇਤਰਾਂ ਨੂੰ ਬਾਈਪਾਸ ਕਰ ਸਕਦੀਆਂ ਹਨ। ਹੁਣ ਲਈ, ਹੋਰਮੁਜ਼ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਤੇਲ ਦੀਆਂ ਕੀਮਤਾਂ ਨਾਲੋਂ ਡਿਜੀਟਲ ਦੁਨੀਆ ਵਿੱਚ ਵਧੇਰੇ ਚਿੰਤਾ ਦਾ ਕਾਰਨ ਬਣ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ! appeared first on Daily Post Punjabi.
source https://dailypost.in/threat-looms-over-the-internet/