ਮੋਹਾਲੀ ਦੇ ਜ਼ੀਰਕਪੁਰ ਵਿਚ ਤੇਜ਼ ਰਫਤਾਰ ਆਡੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਇਕ ਵਿਦੇਸ਼ੀ ਕੁੜੀ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਆਡੀ ਕਾਰ ਨੇ ਵਿਦੇਸ਼ੀ ਕੁੜੀ ਨੂੰ ਹਵਾ ਵਿਚ ਉਡਾ ਦਿੱਤਾ। ਟੱਕਰ ਲੱਗਦੇ ਹੀ ਮਹਿਲਾ ਲਗਭਗ 14 ਫੁੱਟ ਹਵਾ ਤੋਂ ਉਪਰ ਉਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ।
ਹਾਦਸਾ ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਬੀਤੀ ਦੇਰ ਰਾਤ ਲਗਭਗ 12 ਵਜੇ ਹੋਇਆ। ਮ੍ਰਿਤਕਾ ਦੀ ਪਛਾਣ ਮਾਵਲੂਦਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਤੁਰਕੀ ਤੋਂ ਭੈਣ ਦੇ ਆਉਣ ਮਗਰੋਂ ਹੀ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜੰ/ਗ ਵਿਚਾਲੇ ਮਹਿੰਗਾ ਹੋਇਆ ਹਵਾਈ ਸਫ਼ਰ, Air India ਨੇ ਟਿਕਟਾਂ ‘ਤੇ ਵਧਾਇਆ ਫਿਊਲ ਸਰਚਾਰਜ
ਵਿਦੇਸ਼ੀ ਕੁੜੀ ਮਾਵਲੂਦਾ ਆਪਣੇ ਦੋਸਤਾਂ ਨਾਲ ਪੈਦਲ ਜਾ ਰਹੀ ਸੀ ਜਿਸ ਦੌਰਾਨ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਹਿਲਾ ਦੇ ਗੰਭੀਰ ਸੱਟਾਂ ਵੱਜੀਆਂ ਤੇ ਜ਼ਿਆਦਾ ਖੂਨ ਵਗ ਜਾਣ ਕਰਕੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾ ਆਪਣੀ ਕਿਸੇ ਸਹੇਲੀ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਜਾ ਰਹੀ ਸੀ। ਹਾਦਸੇ ਦੇ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਮੋਹਾਲੀ : ਤੇਜ਼ ਰਫਤਾਰ ਦਾ ਕਹਿਰ! ਹਨ੍ਹੇਰੀ ਬਣਕੇ ਆਈ Audi ਨੇ ਹਵਾ ‘ਚ ਉਡਾਈ ਵਿਦੇਸ਼ੀ ਕੁੜੀ, ਨਿਕਲੇ ਸਾਹ appeared first on Daily Post Punjabi.

