ਔਰਤਾਂ ਨੂੰ 1000 ਰੁ. ਦੇਣ ਦੇ ਐਲਾਨ ਮਗਰੋਂ MLA ਧਾਲੀਵਾਲ ਤੇ LOP ਬਾਜਵਾ ਦਾ ਪਿਆ ਪੇਚਾ, ਕੀਤੇ ਤਿੱਖੇ ਸਵਾਲ

ਅੱਜ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ। ਬਜਟ ਵਿਚ ਨਵੀਂ ਸਕੀਮ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦਾ ਆਗਾਜ਼ ਕੀਤਾ ਗਿਆ। ਇਸ ਯੋਜਨਾ ਤਹਿਤ ਭਗਵੰਤ ਮਾਨ ਸਰਕਾਰ ਸਾਰੀਆਂ ਬਾਲਗ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਿੱਧੇ ਤੌਰ ‘ਤੇ ਬੈਂਕ ਖਾਤਿਆਂ ਵਿਚ ਟ੍ਰਾਂਸਫ਼ਰ ਕਰੇਗੀ ਪਰ ਇਸ ਨੂੰ ਲੈ ਕੇ ਵਿਧਾਇਕ ਧਾਲੀਵਾਲ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਆਹਮੋ-ਸਾਹਮਣੇ ਹੋ ਗਏ। ਦੋਵਾਂ ਵੱਲੋਂ ਇਕ ਦੂਜੇ ਨੂੰ ਤਿੱਖੇ ਸਵਾਲ ਕੀਤੇ ਗਏ।

ਪ੍ਰਤਾਪ ਬਾਜਵਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਰਕਾਰ ਦੀਆਂ ਗਾਰੰਟੀਆਂ ਪੂਰੀਆਂ ਹੋ ਚੁੱਕੀਆਂ ਹਨ ਤਾਂ ਪੰਜਾਬ ਦੀਆਂ ਔਰਤਾਂ ਨੂੰ ਇਸ ਵਅਦੇ ਦੀ ਪੂਰਤੀ ਲਈ 4 ਸਾਲ ਦਾ ਲੰਬਾ ਇੰਤਜ਼ਾਰ ਕਿਉਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆ ਕੇ ਇਸ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਰਨਾ ਸਿਰਫ ਚੋਣ ਸੀਜ਼ਨ ਦੀ ਰਾਜਨੀਤੀ ਹੈ। ਉੁਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਸੀ ਪਰ ਇਸ ਨੂੰ ਲਾਗੂ ਕਰਨ ਵਿਚ ਚਾਰ ਸਾਲ ਦਾ ਲੰਬਾ ਸਮਾਂ ਲਗਾਇਆ ਗਿਆ।

ਇਹ ਵੀ ਪੜ੍ਹੋ : ‘ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਅਸੀਂ 1000 ਵਾਲਾ ਵਾਅਦਾ ਪੂਰਾ ਕਰਕੇ ਹੀ ਵੋਟ ਮੰਗਣ ਆਵਾਂਗੇ’ : ਡਾ. ਗੁਰਪ੍ਰੀਤ ਕੌਰ ਮਾਨ

ਇਸ ‘ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਪ੍ਰਤਾਪ ਬਾਜਵਾ ਨੂੰ ਸਿੱਧੇ ਹੋ ਗਏ। ਉਨ੍ਹਾਂ ਕਿਹਾ ਕਿ ਕੋਈ ਬਾਜਵਾ ਸਾਬ੍ਹ ਨੂੰ ਪੁੱਛੇ ਕਿ ਤੁਸੀਂ ਕੈਪਟਨ ਦੀ ਸਰਕਾਰ ਦੌਰਾਨ 5 ਸਾਲਾਂ ਦੌਰਾਨ ਕੀ ਕੀਤਾ? ਮਾਨ ਸਾਬ੍ਹ ਨੇ 4 ਸਾਲਾਂ ਵਿਚ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਦੋਂ ਕਿ ਕਾਂਗਰਸ ਨੂੰ ਰਾਜ ਕਰਦਿਆਂ 75 ਸਾਲ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ। ਕਾਂਗਰਸ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸਨ ਕਿ ‘ਗਰੀਬੀ ਹਟਾਓ, ਦੇਸ਼ ਬਚਾਓ’, ‘ਜੈ ਜਵਾਨ ਜੈ ਕਿਸਾਨ’ ਕੋਈ ਇਨ੍ਹਾਂ ਤੋਂ ਪੁੱਛੇ ਕੀ ਪੰਜਾਬ ਵਿਚੋਂ ਗਰੀਬੀ ਹਟ ਗਈ। ਹੁਣ ਬਾਜਵਾ ਤਖਤੀ ਫੜ੍ਹੀ ਫਿਰਦੇ ਨੇ, ਇਹ ਉਦੋਂ ਫੜ੍ਹਦੇ ਜਦੋਂ ਕੈਪਟਨ ਦਾ ਰਾਜ ਸੀ।

The post ਔਰਤਾਂ ਨੂੰ 1000 ਰੁ. ਦੇਣ ਦੇ ਐਲਾਨ ਮਗਰੋਂ MLA ਧਾਲੀਵਾਲ ਤੇ LOP ਬਾਜਵਾ ਦਾ ਪਿਆ ਪੇਚਾ, ਕੀਤੇ ਤਿੱਖੇ ਸਵਾਲ appeared first on Daily Post Punjabi.



Previous Post Next Post

Contact Form