ਮਨੀਸ਼ ਸਿਸੋਦੀਆ ਨੇ ਹਸਪਤਾਲ ‘ਚ CM ਮਾਨ ਦਾ ਜਾਣਿਆ ਹਾਲ, ਕਿਹਾ, ‘ਸੰਭਵ ਹੈ ਉਨ੍ਹਾਂ ਨੂੰ ਕੱਲ੍ਹ ਤੱਕ ਛੁੱਟੀ ਮਿਲ ਜਾਵੇ’

ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਅੱਜ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਤੋਂ ਜਾਂਦੇ ਸਮੇਂ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਸੀਐੱਮ ਸਾਹਬ ਹੁਣ ਠੀਕ ਹਨ। ਉਨ੍ਹਾਂ ਦੀ ਸਿਹਤ ਵਿਚ ਕਾਫੀ ਸੁਧਾਰ ਹੈ।

ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਡਿਸਚਾਰਜ ਕਦੋਂ ਹੋਣਗੇ ਤਾਂ ਇਸ ‘ਤੇ ਸਿਸੋਦੀਆ ਨੇ ਕਿਹਾ ਕਿ ਮੇਰੀ ਅਜੇ ਤੱਕ ਡਾਕਟਰ ਨਾਲ ਮੁਲਾਕਾਤ ਨਹੀਂ ਹੋਈ ਹੈ, ਇਸ ਲਈ ਕੁਝ ਵੀ ਕਹਿਣਾ ਮੁਸ਼ਕਲ ਹੈ। ਅੱਜ ਤਾਂ ਮੈਨੂੰ ਨਹੀਂ ਲੱਗਦਾ ਡਿਸਚਾਰਜ ਹੋਣਗੇ ਪਰ ਸੰਭਵ ਹੈ ਕਿ ਕੱਲ੍ਹ ਤੱਕ ਹੋ ਜਾਣ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਾਛੀਵਾੜਾ ਸਾਹਿਬ ਦੇ BPEO ਨੂੰ ਕੀਤਾ ਸਸਪੈਂਡ, 3 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ 

ਦੱਸ ਦੇਈਏ ਕਿ ਬੀਤੀ ਦੇਰ ਰਾਤ ਜਾਰੀ ਸਿਹਤ ਬੁਲੇਟਿਨ ਵਿਚ ਦੱਸਿਆ ਗਿਆ ਸੀ ਕਿ CM 16 ਫਰਵਰੀ ਨੂੰ ਰੂਟੀਨ ਚੈਕਅੱਪ ਲਈ ਫੋਟਿਸ ਹਸਪਤਾਲ ਮੋਹਾਲੀ ਆਏ ਸਨ। ਹੁਣ ਉਹ ਠੀਕ ਹਨ। ਉਨ੍ਹਾਂ ਨੂੰ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਸੀ। ਇਸ ਲਈ ਡਾਕਟਰਾਂ ਦੀ ਨਿਗਰਾਨੀ ਵਿਚ ਆਰਾਮ ਤੇ ਇਲਾਜ ਲਈ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਮਨੀਸ਼ ਸਿਸੋਦੀਆ ਨੇ ਹਸਪਤਾਲ ‘ਚ CM ਮਾਨ ਦਾ ਜਾਣਿਆ ਹਾਲ, ਕਿਹਾ, ‘ਸੰਭਵ ਹੈ ਉਨ੍ਹਾਂ ਨੂੰ ਕੱਲ੍ਹ ਤੱਕ ਛੁੱਟੀ ਮਿਲ ਜਾਵੇ’ appeared first on Daily Post Punjabi.



source https://dailypost.in/news/latest-news/manish-sisodia-met-cm-mann/
Previous Post Next Post

Contact Form