ਕੇਂਦਰੀ ਬਜਟ ‘ਤੇ ਬੋਲੇ CM ਭਗਵੰਤ ਮਾਨ-‘ਇਸ ਵਾਰ ਵੀ ਪੰਜਾਬ ਦੀਆਂ ਉਮੀਦਾਂ ’ਤੇ ਖਰ੍ਹਾ ਨਹੀਂ ਉਤਰਿਆ ਬਜਟ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੈ ਕੇ ਬਿਆਨ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਇਕ ਵਾਰ ਫਿਰ ਪੰਜਾਬ ਦੀਆਂ ਉਮੀਦਾਂ ‘ਤੇ ਖਰ੍ਹਾ ਨਹੀਂ ਉਤਰਿਆ ਹੈ। ਇਸ ਬਜਟ ਵਿਚ ਨਾ ਤਾਂ ਕਿਸਾਨਾਂ ਲਈ MSP ‘ਤੇ ਕੋਈ ਠੋਸ ਐਲਾਨ ਕੀਤਾ ਗਿਆ ਤੇ ਨਾ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਜਾਂ ਉਦਯੋਗ ਤੇ ਟੈਕਸ ਵਿਚ ਕਿਸੇ ਤਰ੍ਹਾਂ ਦੀ ਰਾਹਤ ਦਿੱਤੀ ਗਈ।

ਪੰਜਾਬ ਦੀ ਆਰਥਿਕ ਮਜ਼ਬੂਤੀ ਲਈ ਇਸ ਬਜਟ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਆ ਵਿਵਹਾਰ ਕੀਤਾ ਗਿਆ। ਪੰਜਾਬ ਦੇ ਲੋਕ ਮਿਹਨਤੀ ਤੇ ਜਨੂੰਨੀ ਹਨ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਦੁਬਾਰਾ ਮਜ਼ਬੂਤੀ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਕਰਕੇ ਹੀ ਰਹਾਂਗੇ।

ਦੱਸ ਦੇਈਏ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿਚ ਘਰ ਤੋਂ ਦੂਰ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥਣਾਂ ਲਈ ਵੱਡਾ ਐਲਾਨ ਕੀਤਾ। ਪੂੰਜੀ ਸਹਾਇਤਾ ਰਾਹੀਂ ਹਰੇਕ ਜ਼ਿਲ੍ਹੇ ਵਿਚ 1 ਲੜਕੀਆਂ ਦਾ ਹੋਸਟਲ ਸਥਾਪਤ ਕੀਤਾ ਜਾਵੇਗਾ। ਪੰਜਾਬ ਨੂੰ ਇਸ ਨਾਲ ਕਾਫੀ ਫਾਇਦਾ ਹੋਵੇਗਾ ਕਿਉਂਕਿ ਸੂਬੇ ਵਿਚ ਵੱਡੀ ਗਿਣਤੀ ਵਿਚ ਲੜਕੀਆਂ ਘਰ ਤੋਂ ਦੂਰ ਵਿਗਿਆਨ, ਉਦਯੋਗਿਕ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸੂਬੇ ਵਿਚ ਮੋਹਾਲੀ, ਜਲੰਧਰ ਤੇ ਅੰਮ੍ਰਿਤਸਰ ਵਿਚ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ 5 ਕੰਮਕਾਜੀ ਮਹਿਲਾ ਹੋਸਟਲ ਬਣਾਉਣ ‘ਤੇ ਕੰਮ ਕਰ ਰਹੀ ਹੈ ਜਿਸ ਦਾ ਨਿਰਮਾਣ ਦਸੰਬਰ 2026 ਤੱਕ ਪੂਰਾ ਕਰਨ ਦਾ ਟੀਚਾ ਹੈ। ਇਹ ਕਦਮ ਉਨ੍ਹਾਂ ਹਜ਼ਾਰਾਂ ਮਹਿਲਾਵਾਂ ਲਈ ਵਰਦਾਨ ਸਾਬਤ ਹੋਵੇਗਾ ਜੋ ਬੇਹਤਰ ਕਰੀਅਰ ਦੀ ਤਲਾਸ਼ ਵਿਚ ਆਪਣੇ ਘਰਾਂ ਤੋਂ ਦੂਰ ਸ਼ਹਿਰਾਂ ਵਿਚ ਕੰਮ ਕਰਦੀਆਂ ਹਨ।

ਇਸ ਦੇ ਨਾਲ ਹੀ ਬਜਟ ਵਿਚ ਜ਼ਿਲ੍ਹਾ ਹਸਪਤਾਲਾਂ ਤੇ ਐਮਰਜੈਂਸੀ ਤੇ ਟ੍ਰੌਮਾ ਸੈਂਟਰ ਸਥਾਪਤ ਕਰਕੇ ਇਨ੍ਹਾਂ ਦੀਆਂ ਸਮਰੱਥਾਵਾਂ ਨੂੰ 50 ਫੀਸਦੀ ਤੱਕ ਮਜ਼ਬੂਤ ਕਰਨ ਤੇ ਵਧਾਉਣ ਦਾ ਫੈਸਲਾ ਲਿਆ ਗਿਆ। ਸੂਬੇ ਵਿਚ 21 ਜ਼ਿਲ੍ਹਾ ਹਸਪਤਾਲ ਹਨ ਜਿਸ ਨਾਲ ਇਨ੍ਹਾਂ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਵਿਚ ਵਿਸਤਾਰ ਕੀਤਾ ਜਾਵੇਗਾ। ਨਾਲ ਹੀ ਹੁਣ ਡਵੀਜ਼ਨਲ ਹਸਪਤਾਲਾਂ ਨੂੰ ਵੀ ਸਿਹਤ ਵਿਭਾਗ ਵੱਲੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਜਟ ਮਗਰੋਂ ਸ਼ੇਅਰ ਮਾਰਕੀਟ ‘ਚ ਭੂ/ਚਾਲ, 2300 ਅੰਕ ਡਿੱ/ਗਿਆ ਸੈਂਸੇਕਸ, ਝ.ਟਕੇ ‘ਚ 8 ਲੱਖ ਕਰੋੜ ਰੁ. ਸੁ/ਆਹ!

ਕੇਂਦਰ ਨੇ ਬਜਟ ਵਿਚ ਕੈਂਸਰ ਪੀੜਤਾਂ ਨੂੰ ਖਾਸ ਤੌਰ ਤੋਂ ਰਾਹਤ ਦੇਣ ਲਈ 17 ਦਵਾਈਆਂ ‘ਤੇ ਮੂਲ ਕਸਟਮ ਫੀਸ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿਚ ਮਾਲਵਾ ਬੇਲਟ ਕੈਂਸਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਨਾਲ ਕੈਂਸਰ ਮਰੀਜ਼ਾਂ ‘ਤੇ ਇਲਾਜ ਦਾ ਵੱਡਾ ਬੋਝ ਘੱਟ ਹੋਵੇਗਾ ਕਿਉਂਕਿ ਕੈਂਸਰ ਦਾ ਇਲਾਜ ਕਾਫੀ ਮਹਿੰਗਾ ਹੈ।

The post ਕੇਂਦਰੀ ਬਜਟ ‘ਤੇ ਬੋਲੇ CM ਭਗਵੰਤ ਮਾਨ-‘ਇਸ ਵਾਰ ਵੀ ਪੰਜਾਬ ਦੀਆਂ ਉਮੀਦਾਂ ’ਤੇ ਖਰ੍ਹਾ ਨਹੀਂ ਉਤਰਿਆ ਬਜਟ’ appeared first on Daily Post Punjabi.



source https://dailypost.in/news/latest-news/cm-bhagwant-mann-13/
Previous Post Next Post

Contact Form