PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਇਤਿਹਾਸਿਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰੇਗਾ। ਬਜਟ ‘ਚ ਮਹਿੰਗਾਈ ਨੂੰ ਕੰਟਰੋਲ ਕਰਨ ‘ਤੇ ਫੋਕਸ ਕੀਤਾ ਗਿਆ ਹੈ। ਬਜਟ 2026 ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ। ਬਜਟ 2026-27 ਲੋਕਲ ਤੋਂ ਗਲੋਬਲ ਵੱਲ ਲੈ ਕੇ ਜਾਣ ਵਾਲਾ ਹੈ।

PM ਮੋਦੀ ਨੇ ਕਿਹਾ ਕਿ ਅਸੀਂ ਜਲਦ ਹੀ ਦੁਨੀਆ ਦੀ ਤੀਜੀ ਅਰਥਵਿਵਸਥਾ ਬਣਾਂਗੇ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਭਾਰਤ ਜਿਸ ਰਿਫਾਰਮਸ ‘ਤੇ ਸਵਾਰ ਹੈ, ਬਜਟ ਨਾਲ ਉਸ ਨੂੰ ਨਵੀਂ ਰਫਤਾਰ ਮਿਲੇਗੀ। ਆਤਮ-ਨਿਰਭਰ ਭਾਰਤ ਨੂੰ ਰਫ਼ਤਾਰ ਮਿਲੇਗੀ ਤੇ ਭਾਰਤ ਨੂੰ ਦੁਨੀਆ ਦਾ ਡਾਟਾ ਸੈਂਟਰ ਹੱਬ ਬਣਾਵਾਂਗੇ।

ਬਜਟ ਵਿਚ ਸਨਰਾਈਜ ਸੈਕਟਰ ਨੂੰ ਜਿਸ ਮਜ਼ਬੂਤੀ ਦੇ ਨਾਲ ਮਹੱਤਵ ਦਿੱਤਾ ਗਿਆ ਹੈ, ਉਹ ਅਹਿਮ ਹੈ। ਰੇਅਰ ਅਰਥ ਕਾਰੀਡੋਰ, ਕ੍ਰਿਟੀਕਲ ਮਿਨਿਰਲਸ ‘ਤੇ ਜ਼ੋਰ, ਟੈਕਸਟਾਈਲ, ਹਾਈਟੈੱਕ ਟੂਲ ਮੈਨੂਫੈਕਚਰਿੰਗ ਵਰਗੀਆਂ ਚੀਜ਼ਾਂ ਭਵਿੱਖ ਤੇ ਵਰਤਮਾਨ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ।ਬਜਟ ਵਿਚ ਇੰਫਰਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਹਾਈ ਸਪੀਡ ਰੇਲ ਕਾਰੀਡੋਰ ਟੀਅਰ ਟੂ ਤੇ ਥ੍ਰੀ ਸ਼ਹਿਰਾਂ ਦੇ ਵਿਕਾਸ ‘ਤੇ ਧਿਆਨ, ਇਹ ਸਾਰੇ ਕਦਮ ਵਿਕਸਿਤ ਭਾਰਤ ਦੀ ਯਾਤਰਾ ਦੀ ਰਫਤਾਰ ਨੂੰ ਤੇਜ਼ ਕਰਨਗੇ। ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਨਾਗਰਿਕ ਹਨ ਅਸੀਂ ਇਸ ‘ਤੇ ਨਿਵੇਸ਼ ਕੀਤਾ ਹੈ। ਸਾਡੀ ਕੋਸ਼ਿਸ਼ ਸਕਿਲ, ਸਕੇਲ ਤੇ ਸਸਟੇਨਿਬਿਲਟੀ ਨੂੰ ਮਜ਼ਬੂਤ ਕਰਨ ‘ਤੇ ਰਿਹਾ ਹੈ।

ਇਹ ਵੀ ਪੜ੍ਹੋ : ਸੋਨਾ 13,500 ਰੁਪਏ ਹੋਇਆ ਸਸਤਾ, ਬਜਟ ਮਗਰੋਂ ਧੜੱਮ ਕਰਕੇ ਡਿੱਗੇ ਸੋਨੇ ਨਾਲ ਚਾਂਦੀ ਦੇ ਵੀ ਰੇਟ

ਸੰਸਦ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਸ਼ਕਤੀ ਬਜਟ ਹੈ। ਓਰੇਂਜ ਇਕੋਨਾਮੀ, ਸੈਰ-ਸਪਾਟਾ ਤੇ ਖੇਲੋ ਇੰਡੀਆ ਮਿਸ਼ਨ ਜ਼ਰੀਏ ਨੌਜਵਾਨਾਂ ਨੂੰ ਉਡਾਣ ਲਈ ਖੁੱਲ੍ਹਾ ਅਸਮਾਨ ਮਿਲੇਗਾ। । ਭਾਰਤ ਨੂੰ ਦੁਨੀਆ ਦਾ ਡਾਟਾ ਸੈਂਟਰ ਹਬ ਬਣਾਉਣ ਲਈ ਟੈਕਸ ਵਿਚ ਛੋਟ ਦਿੱਤੀ ਗਈ ਹੈ। ਇਸ ਬਜਟ ਵਿਚ ਇੰਪਲਾਇਮੈਂਟ ਜਨਰੇਸ਼ਨ ਨੂੰ ਬੜ੍ਹਾਵਾ ਮਿਲੇਗਾ। ਸਾਡੇ ਦੇਸ਼ ਵਿਚ 10 ਕਰੋੜ ਤੋਂ ਵਧ ਮਹਿਲਾਵਾਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ। ਮਹਿਲਾਵਾਂ ਵੱਲੋਂ ਨਿਰਮਿਤ ਸੰਚਾਲਿਤ ਗਰੁੱਪ ਦਾ ਸਿਸਟਮ ਬਣੇ ਇਸ ਦਾ ਧਿਆਨ ਬਜਟ ਵਿਚ ਰੱਖਿਆ ਗਿਆ ਹੈ। ਕੋਸ਼ਿਸ਼ ਹੈ ਕਿ ਹਰ ਘਰ ਲਕਸ਼ਮੀ ਪੁਹੰਚੇ। ਹਰ ਜ਼ਿਲ੍ਹੇ ਵਿਚ ਗਰਲਸ ਹੋਸਟਲ ਬਣਾਏ ਜਾਣਗੇ।

The post PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’ appeared first on Daily Post Punjabi.



source https://dailypost.in/news/latest-news/budget-will-strengthen/
Previous Post Next Post

Contact Form