ਅਬੋਹਰ ਦੇ ਇੱਕ ਹੋਟਲ ਵਿਚ ਇੱਕ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਦੇਲ ਕਮਰੇ ਵਿਚੋਂ ਕੁੜੀ ਦੀ ਮ੍ਰਿਤਕ ਦੇਹ ਮਿਲੀ। ਜਾਣਕਾਰੀ ਮੁਤਾਬਕ ਕੁੜੀ ਆਪਣੇ ਬੁਆਏਫ੍ਰੈਂਡ ਨਾਲ ਹੋਟਲ ਵਿਚ ਗਈ ਸੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕੋਰਟ ਕੰਪਲੈਕਸ ਅਤੇ ਜੱਜ ਸਾਹਿਬਾਨਾਂ ਦੀਆਂ ਰਿਹਾਇਸ਼ ਦੇ ਨੇੜੇ ਬਣੇ ਇੱਕ A VIRSA PUNJAB HOTEL ਦੇ ਇਕ ਕਮਰੇ ਵਿੱਚ ਇਕ ਮੁੰਡੇ ਅਤੇ ਕੁੜੀ ਨੇ ਕਰੀਬ 5 ਵਜੇ ਆਏ ਸਨ, ਉਨ੍ਹਾਂ ਨੇ ਹੋਟਲ ਵਿਚ ਇੱਕ ਕਮਰਾ ਲਿਆ ਤੇ ਦੱਸਣ ਮੁਤਾਬਿਕ ਕਰੀਬ 15 ਮਿੰਟ ਬਾਅਦ ਹੀ ਮੁੰਡਾ ਜੋਮੇਟੋ ਤੋਂ ਖਾਣਾ ਲਿਆਉਣ ਦਾ ਬਹਾਨਾ ਬਣਾ ਕੇ ਚਲਾ ਗਿਆ ਤੇ ਫਿਰ ਵਾਪਸ ਨਹੀਂ ਪਰਤਿਆ। ਘਟਨਾ ਤੋਂ ਬਾਅਦ ਮੁੰਡਾ ਫਰਾਰ ਹੋ ਗਿਆ।

ਕਰੀਬ 7 ਵਜੇ ਹੋਟਲ ਸਟਾਫ ਨੂੰ ਕਤਲ ਬਾਰੇ ਪਤਾ ਚੱਲਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਮਰੇ ਵਿੱਚ ਜਾ ਕੇ ਜਾਂਚ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਮ੍ਰਿਤਕ ਦੇਹ ਅਰਧ ਨਗਨ ਹਾਲਤ ਵਿਚ ਮਿਲੀ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਦੀ ਪਛਾਣ ਕੀਤੀ। ਮ੍ਰਿਤਕ ਦੇ ਪਿਤਾ ਜੈਲਾਲ ਅਤੇ ਮਾਂ ਗੁੱਡੀ ਦੇਵੀ ਨੇ ਦੱਸਿਆ ਕਿ ਆਰਤੀ ਸਿਰਫ਼ 17 ਸਾਲ ਦੀ ਸੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਸਚਿਨ ਨਾਮ ਦੇ ਇੱਕ ਨੌਜਵਾਨ ਨਾਲ ਸੰਪਰਕ ਵਿੱਚ ਸੀ। ਉਹ ਉਸ ਨਾਲ ਫ਼ੋਨ ‘ਤੇ ਗੱਲ ਕਰ ਰਹੀ ਸੀ, ਪਰ ਉਹ ਰਿਸ਼ਤੇ ਦੀ ਗੰਭੀਰਤਾ ਤੋਂ ਅਣਜਾਣ ਸਨ।
ਇਹ ਵੀ ਪੜ੍ਹੋ : ਮੋਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਗਿਆ ਘਰ ਵਾਪਸ
ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨਾਲ ਜੋ ਹੋਇਆ ਉਹ ਅਣਮਨੁੱਖੀ ਅਤੇ ਸ਼ਰਮਨਾਕ ਹੈ।
ਵੀਡੀਓ ਲਈ ਕਲਿੱਕ ਕਰੋ -:
The post ਅਬੋਹਰ : ਹੋਟਲ ‘ਚ ਕੁੜੀ ਦਾ ਬੇਰਹਿਮੀ ਨਾਲ ਕਤਲ, Boyfriend ਦੇ ਨਾਲ ਆਈ ਸੀ Hotel ‘ਚ appeared first on Daily Post Punjabi.

