ਖੰਭੇ ‘ਚ ਵੱਜੀ ਫੁੱਲ ਸਪੀਡ ਨਾਲ ਆਉਂਦੀ ਕਾਰ, ਟਾਇਰ ਫਟਣ ਨਾਲ ਹੋਈ ਬੇਕਾਬੂ, ਬਣਿਆ ਫਿਲਮੀ ਸੀਨ

ਜਲੰਧਰ ਵਿੱਚ ਟਾਇਰ ਫਟਣ ਕਾਰਨ ਇੱਕ ਕਾਰ ਬੇਕਾਬੂ ਹੋ ਗਈ। ਫਿਰ ਇਹ ਫੁਲ ਸਪੀਡ ਨਾਲ ਇੱਕ ਖੰਭੇ ਨਾਲ ਟਕਰਾ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਹਾਦਸੇ ਵਿੱਚ ਕਾਰ ਦਾ ਬੰਪਰ ਨੁਕਸਾਨਿਆ ਗਿਆ। ਖੁਸ਼ਕਿਮਸਤੀ ਇਹ ਰਹੀ ਕਿ ਡਰਾਈਵਰ ਅਤੇ ਨਾਲ ਬੈਠੇ ਬੰਦਿਆਂ ਨੂੰ ਕੋਈ ਸੱਟ ਨਹੀਂ ਲੱਗੀ।

ਇਹ ਘਟਨਾ ਸੋਮਵਾਰ ਨੂੰ ਫਿਲੌਰ-ਨੂਰਮਹਿਲ ਰੋਡ ‘ਤੇ ਵਾਪਰੀ। ਸਵੇਰ ਵੇਲੇ ਰੋਡ ‘ਤੇ ਭੀੜ ਘੱਟ ਹੋਣ ਅਤੇ ਦੁਕਾਨਾਂ ਬੰਦ ਹੋਣ ਕਾਰਨ ਲੋਕ ਲਪੇਟ ਵਿਚ ਆਉਣ ਤੋਂ ਬਚ ਗਏ। ਕਾਰ ਦੇ ਖੰਭੇ ਨਾਲ ਟਕਰਾਉਣ ਦੀ ਅਵਾਜ ਆਉਣ ਤੋਂ ਬਾਅਦ ਰਾਹਗੀਰ ਰੁਕ ਗਏ।

ਇਸ ਤੋਂ ਬਾਅਦ ਆਸ ਪਾਸ ਵਾਲੇ ਲੋਕ ਵੀ ਦੌੜ ਕੇ ਮੌਕੇ ‘ਤੇ ਪਹੁੰਚੇ। ਖੰਭੇ ਨਾਲ ਟਕਰਾਉਣ ਮਗਰੋਂ ਕਾਰ ਰੋਡ ਦੇ ਵਿਚਕਾਰ ਆ ਗਈ ਜਿਸ ਮਗਰੋਂ ਅੱਧੇ ਘੰਟੇ ਤੱਕ ਟ੍ਰੈਫਿਕ ਵੀ ਰੁਕਿਆ ਰਿਹਾ।

ਜਿਵੇਂ ਹੀ ਕਾਰ ਖੰਭੇ ਨਾਲ ਟਕਰਾਈ, ਟਾਇਰ ਦਾ ਇੱਕ ਹਿੱਸਾ ਉੱਡ ਕੇ ਸੜਕ ਦੇ ਕੰਢੇ ਡਿੱਗ ਗਿਆ। ਫਿਰ ਕਾਰ ਫਿਲਮੀ ਐਕਸ਼ਨ ਸੀਨ ਵਾਂਗ ਟੇਢੀ ਹੋ ਕੇ ਅਤੇ ਲਗਭਗ 100 ਮੀਟਰ ਤੱਕ ਘਸੀਟਦੀ ਹੋਈ ਰੋਡ ਦੇ ਵਿਚੋ-ਵਿਚ ਆ ਗਈ। ਕਾਰ ਪਲਟਦੇ-ਪਲਟਦੇ ਬਚ ਗਈ। ਜਿਵੇਂ ਹੀ ਕਾਰ ਰੁਕੀ ਤਾਂ ਡਰਾਈਵਰ ਤੇਜੀ ਨਾਲ ਬਾਹਰ ਨਿਕਲਿਆ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਮੁੰਬਈ ਦੀ ਸੰਗਤ ਵੱਲੋਂ ਸੇਵਾ, ਸ਼ਰਧਾਲੂਆਂ ਦੀ ਸਹੂਲਤ ਲਈ ਭੇਟ ਕੀਤੇ ਅਤਿ ਆਧੁਨਿਕ ਪੱਖੇ

ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਕਾਰ ਨੂੰ ਸੜਕ ਤੋਂ ਹਟਾਇਆ। ਫਿਰ ਉਨ੍ਹਾਂ ਨੇ ਡਰਾਈਵਰ ਨੂੰ ਟਾਇਰ ਬਦਲਣ ਵਿੱਚ ਮਦਦ ਕੀਤੀ। ਫਿਰ ਡਰਾਈਵਰ ਕਾਰ ਲੈ ਕੇ ਨਿਕਲ ਗਿਆ। ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਨਹੀਂ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਸੀ ਕਿ ਹਾਦਸੇ ਸਮੇਂ ਕੋਈ ਵੀ ਸੜਕ ‘ਤੇ ਨਹੀਂ ਸੀ, ਨਹੀਂ ਤਾਂ ਇਹ ਖਤਰਨਾਕ ਹੋ ਸਕਦਾ ਸੀ। ਕੁਝ ਸਕਿੰਟ ਪਹਿਲਾਂ ਹੀ ਇੱਕ ਟਰੱਕ ਕਾਰ ਦੇ ਸਾਹਮਣੇ ਤੋਂ ਨਿਕਲਿਆ ਸੀ।

ਵੀਡੀਓ ਲਈ ਕਲਿੱਕ ਕਰੋ -:

The post ਖੰਭੇ ‘ਚ ਵੱਜੀ ਫੁੱਲ ਸਪੀਡ ਨਾਲ ਆਉਂਦੀ ਕਾਰ, ਟਾਇਰ ਫਟਣ ਨਾਲ ਹੋਈ ਬੇਕਾਬੂ, ਬਣਿਆ ਫਿਲਮੀ ਸੀਨ appeared first on Daily Post Punjabi.



Previous Post Next Post

Contact Form