‘ਅਜਿਹੇ ਦੌਰ ਹਰ ਖਿਡਾਰੀ ਦੇ ਕਰੀਅਰ ‘ਚ ਆਉਂਦੇ ਨੇ’ ਅਭਿਸ਼ੇਕ ਸ਼ਰਮਾ ਦੀ ਸਪੋਰਟ ‘ਚ ਆਏ ਸੂਰਿਆ ਕੁਮਾਰ ਯਾਦਵ

ਟੀ-20 ਵਰਲਡ ਕੱਪ ਦੇ ਤਿੰਨ ਮੈਚਾਂ ਵਿਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਟੀਮ ਇੰਡੀਆ ਦੇ ਓਪਨਰ ਅਭਿਸ਼ੇਕ ਸ਼ਰਮਾ ਦੇ ਸਪੋਰਟ ਵਿਚ ਕਪਤਾਨ ਸੂਰਯਕੁਮਾਰ ਯਾਦਵ ਦਾ ਬਿਆਨ ਆਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੂਰਯਾ ਬੋਲੇ, ਅਭਿਸ਼ੇਕ ਦਾ ਫਾਰਮ ਚਿੰਤਾ ਦਾ ਵਿਸ਼ਾ ਨਹੀਂ ਹੈ। ਮੈਨੂੰ ਚਿੰਤਾ ਉਨ੍ਹਾਂ ਲੋਕਾਂ ਦੀ ਹੈ ਜੋ ਅਭਿਸ਼ੇਕ ਦੀ ਚਿੰਤਾ ਕਰ ਰਹੇ ਹਨ। ਮੈਨੂੰ ਫਿਕਰ ਉਨ੍ਹਾਂ ਟੀਮਾਂ ਦੀ ਹੈ, ਜਿਨ੍ਹਾਂ ਖਿਲਾਫ ਅਭਿਸ਼ੇਕ ਦਾ ਬੱਲਾ ਚੱਲੇਗਾ। ਪਿਛਲੇ ਸਾਲ ਅਭਿਸ਼ੇਕ ਨੇ ਸਾਨੂੰ ਸੰਭਾਲਿਆ ਸੀ, ਹੁਣ ਅਸੀਂ ਉਨ੍ਹਾਂ ਲਈ ਦੌੜਾਂ ਬਣਾ ਲਵਾਂਗੇ। ਭਾਰਤ ਦਾ ਮੁਕਾਬਲਾ ਅੱਜ ਸੁਪਰ-8 ਵਿਚ ਸਾਊਥ ਅਫਰੀਕਾ ਖਿਲਾਫ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ।

ਜਦੋਂ ਪਲੇਇੰਗ ਇਲੈਵਨ ਵਿਚ ਬਦਲਾਅ ਤੇ ਸੰਜੂ ਸੈਮਸਨ ਨੂੰ ਸ਼ਾਮਲ ਕਰਨ ‘ਤੇ ਸਵਾਲ ਪੁੱਛਿਆ ਗਿਆ ਤਾਂ ਸੂਰਯਕੁਮਾਰ ਯਾਦਵ ਹੱਸ ਪਏ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਕੀ ਅਭਿਸ਼ੇਕ ਨੂੰ ਹਟਾ ਦੇਵਾਂ? ਜਾਂ ਤਿਲਕ ਨੂੰ? ਪਿਚ ਨੂੰ ਲੈ ਕੇ ਸੂਰਯਕੁਮਾਰ ਨੇ ਕਿਹਾ ਕਿ ਟੀਮ ਹਰ ਤਰ੍ਹਾਂ ਦੇ ਹਾਲਾਤਾਂ ਲਈ ਤਿਆਰ ਹੈ। ਉਨ੍ਹਾਂ ਨੇ ਮੰਨਿਆ ਕਿ ਵਿਕਟ ਜ਼ਿਆਦਾ ਚੁਣੌਤੀਪੂਰਨ ਨਹੀਂ ਸੀ ਪਰ ਟੀਮ ਨੇ ਹਾਲਾਤ ਮੁਤਾਬਕ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਲੇਬਾਜ਼ੀ ਵਿਚ ਪਰਿਸਥਿਤੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਸਾਡੇ ਕੋਲ ਜ਼ਰੂਰੀ ਕੌਸ਼ਲ਼ ਹੈ। ਕਦੇ-ਕਦੇ ਹਾਲਾਤ ਮੁਤਾਬਕ ਖੇਡਣਾ ਪੈਂਦਾਹੈ। ਸਾਡੇ ਕੋਲ ਅਜਿਹੇ ਖਿਡਾਰੀ ਹਨ ਜੋ ਮੈਚ ਦਾ ਰੁਖ ਬਦਲ ਸਕਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਅਗਵਾ ਹੋਏ ਸਿੱਖ ਬਜ਼ੁਰਗ ਦੀ ਮਿਲੀ ਦੇ/ਹ, 2 ਦਿਨ ਪਹਿਲਾਂ ਕੀਤਾ ਗਿਆ ਸੀ ਕਿਡਨੈਪ 

ਅਭਿਸ਼ੇਕ ਟੂਰਨਾਮੈਂਟ ਦੇ ਦੂਜੇ ਮੁਕਾਬਲੇ ਵਿਚ ਨਾਮੀਬੀਆ ਖਿਲਾਫ ਪੇਟ ਵਿਚ ਇੰਫੈਕਸ਼ਨ ਕਾਰਨ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਦੋ ਦਿਨਾਂ ਲਈ ਦਿੱਲੀ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਹਾਲਾਂਕਿ ਇਲਾਜ ਮਗਰੋਂ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਤੇ ਉਹ ਫਿਰ ਤੋਂ ਟੀਮ ਨਾਲ ਜੁੜ ਗਏ।

ਵੀਡੀਓ ਲਈ ਕਲਿੱਕ ਕਰੋ -:

The post ‘ਅਜਿਹੇ ਦੌਰ ਹਰ ਖਿਡਾਰੀ ਦੇ ਕਰੀਅਰ ‘ਚ ਆਉਂਦੇ ਨੇ’ ਅਭਿਸ਼ੇਕ ਸ਼ਰਮਾ ਦੀ ਸਪੋਰਟ ‘ਚ ਆਏ ਸੂਰਿਆ ਕੁਮਾਰ ਯਾਦਵ appeared first on Daily Post Punjabi.



source https://dailypost.in/news/sports/captain-surya-kumar-yadavs/
Previous Post Next Post

Contact Form