ਮੰਤਰੀ ਬੈਂਸ ਨੇ ਲੁਧਿਆਣਾ ਦੇ ਸਕੂਲ ‘ਚ ਅਚਾਨਕ ਮਾਰਿਆ ਛਾਪਾ, ਬੋਲੇ- ‘ਮਿਲ ਰਹੀਆਂ ਸਨ ਸ਼ਿਕਾਇਤਾਂ’

ਲੁਧਿਆਣਾ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮਾਛੀਵਾੜਾ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਾਨਕ ਛਾਪਾ ਮਾਰਿਆ। ਸਿੱਖਿਆ ਮੰਤਰੀ ਦੀ ਚੈਕਿੰਗ ਦ ਪਤਾ ਚੱਲਦੇ ਹੀ ਹੋਰ ਸਰਕਾਰੀ ਸਕੂਲਾਂ ਵਿਚ ਵੀ ਹਫੜਾ-ਦਫੜੀ ਮਚੀ ਰਹੀ। ਉਨ੍ਹਾਂ ਨੇ ਸਕੂਲਾਂ ਵਿਚ ਸਿੱਖਿਆ ਵਿਵਸਥਾ ਅਤੇ ਸਹੂਲਤਾਂ ਦਾ ਜਾਇਜਾ ਲਿਆ।

ਹਰਜੋਤ ਮੰਤਰੀ ਬੈਂਸ ਨੇ ਦੱਸਿਆ ਕਿ ਮਾਛੀਵਾਲਾ ਤੋਂ ਸਕੂਲਾਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਮੀਡੀਆ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਸੀ ਅਤੇ ਕਈ ਮਾਪਿਆਂ ਨੇ ਵੀ ਸਕੂਲਾਂ ਦੇ ਨਿਰੀਖਣ ਦੀ ਮੰਗ ਕੀਤੀ ਸੀ। ਇਨ੍ਹਾਂ ਨੂੰ ਸ਼ਿਕਾਇਤਾਂ ਦੇ ਮੱਦੇਨਜਰ ਉਹ ਖੁਦ ਸਥਿਤੀ ਦਾ ਜਾਇਜਾ ਲੈਣ ਪਹੁੰਚੇ ਸਨ।

ਨਿਰੀਖਣ ਦੌਰਾਨ ਮੰਤਰੀ ਬੈਂਸ ਨੇ ਵੇਖਿਆ ਕਿ ਕੁਝ ਸਕੂਲਾਂ ਵਿਚ ਬੁਨਿਆਦੀ ਢਾਂਚੇ (ਇਨਫ੍ਰਾਸਟਰੱਕਚਰ) ਦੇ ਮਾਮਲੇ ਵਿਚ ਚੰਗਾ ਕੰਮ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਕੁਝ ਹੋਰ ਸੁਧਾਰਾਂ ਦੀ ਲੋੜ ਵੀ ਮਹਿਸੂਸ ਕੀਤੀ, ਜਿਨ੍ਹਾਂ ਨੋਟ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਮੰਤਰੀ ਅਨਿਲ ਵਿਜ ਦੇ ਦੋਵੇਂ ਪੈਰਾਂ ‘ਚ ਫ੍ਰੈਕਚਰ, Rest ਦੌਰਾਨ ਬਾਲੀਵੁੱਡ ਗੀਤ ਗੁਣਗੁਣਾਉਂਦੇ ਦਿਸੇ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁਝ ਸਕੂਲਾਂ ਵਿਚ ਟੀਚਰਾਂ ਦੀ ਕਮੀ ਵੀ ਸਾਹਮਣੇ ਆਈ ਹੈ। ਮੰਤਰੀ ਨੇ ਕਿਹਾ ਕਿ ‘ਬੇਟ ਏਰੀਆ’ (ਨਦੀ ਦੇ ਕੰਢੇ ਦਾ ਖੇਤਰ) ਹੋਣ ਕਾਰਨ ਟੀਚਰ ਇਥੇ ਰਹਿਣਾ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਦਾ ਤਬਾਦਲਾ ਹੋ ਜਾਂਦਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾਕਿ ਇਸ ਸਮੱਸਿਆ ਦ ਹੱਲ ਜਲਦੀ ਹੀ ਕੀਤਾ ਜਾਵੇਗਾ। ਮੰਤਰੀ ਹਰਜੋਤ ਬੈਂਸ ਨੇ ਮਾਛੀਵਾੜਾ ਦੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੇ ਸਕੂਲਾਂ ਵਿਚ ਜਲਦੀ ਹੀ ਗੁਣਾਤਮਕ ਸੁਧਾਰ ਦੇਖਣ ਨੂੰ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

The post ਮੰਤਰੀ ਬੈਂਸ ਨੇ ਲੁਧਿਆਣਾ ਦੇ ਸਕੂਲ ‘ਚ ਅਚਾਨਕ ਮਾਰਿਆ ਛਾਪਾ, ਬੋਲੇ- ‘ਮਿਲ ਰਹੀਆਂ ਸਨ ਸ਼ਿਕਾਇਤਾਂ’ appeared first on Daily Post Punjabi.



Previous Post Next Post

Contact Form