ਪੰਜਾਬ ‘ਚ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ, CM ਮਾਨ ਨੇ ਗੁਜਰਾਤ ਦੌਰੇ ਦੌਰਾਨ ਕੀਤਾ ਐਲਾਨ

ਪੰਜਾਬ ਸਰਕਾਰ 8 ਮਾਰਚ ਨੂੰ ਵਿਧਾਨ ਸਭਾ ਵਿਚ ਬਜਟ ਪੇਸ਼ ਕਰੇਗੀ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਕੀਤਾ। ਭਗਵੰਤ ਮਾਨ ਨੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਇਸ ਵਾਰ ਕੋਈ ਵੀ ਨਵਾਂ ਟੈਕਸ ਨਹੀਂ ਲਿਆਏਗੀ ਤੇ ਨਾ ਹੀ ਟੈਕਸ ਦੀਆਂ ਦਰਾਂ ਵਧਣਗੀਆਂ।

ਸੀਐੱਮ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ‘ਤੇ ਗਏ ਹਨ। ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇਸ਼ ਦੇ ਬਜਟ ਤੇ ਗੁਜਰਾਤ ਦੇ ਬਜਟ ‘ਤੇ ਚਰਚਾ ਕਰਨ ਲਈ ਵੱਖ-ਵੱਖ ਸ਼ਹਰਿਆਂ ਵਿਚ ਪ੍ਰੋਗਰਾਮ ਕਰ ਰਹੀ ਹੈ।

ਇਹ ਵੀ ਪੜ੍ਹੋ :  ਅਟਾਰੀ ਵਿਖੇ ਮਹਾਰੈਲੀ ‘ਚ ਸੁਖਬੀਰ ਬਾਦਲ ਦੇ ਗਰਜਵੇਂ ਬੋਲ-‘ਦੇਸ਼ ਦੀ ਆਜ਼ਾਦੀ ‘ਚ ਪੰਜਾਬ ਦੇ ਸੂਰਮਿਆਂ ਦਾ ਵੱਡਾ ਯੋਗਦਾਨ’

ਸੀਐੱਮ ਮਾਨ ਨੇ ਕਿਹਾ ਕਿ ਦੇਸ਼ ਦਾ ਬਜਟ ਤੇ ਗੁਜਰਾਤ ਦਾ ਬਜਟ ਇਕੋ ਜਿਹਾ ਹੈ। ਇਸ ਵਿਚ ਆਮ ਲੋਕਾਂ, ਕਿਸਾਨਾਂ, ਗਰੀਬਾਂ, ਮਹਿਲਾਵਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਲਈ ਕੁਝ ਵੀ ਨਹੀਂ ਹੈ। ਇਹ ਸਿਰਫ ਕੁਝ ਵੱਡੇ ਘਰਾਣਿਆਂ ਲਈ ਹੈ।

The post ਪੰਜਾਬ ‘ਚ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ, CM ਮਾਨ ਨੇ ਗੁਜਰਾਤ ਦੌਰੇ ਦੌਰਾਨ ਕੀਤਾ ਐਲਾਨ appeared first on Daily Post Punjabi.



Previous Post Next Post

Contact Form