’19 ਤੋਂ 25 ਸਾਲ ‘ਚ ਵਿਆਹ, ਤਿੰਨ ਬੱਚੇ ਜਰੂਰੀ’, RSS ਮੁਖੀ ਮੋਹਨ ਭਾਗਵਤ ਦੀ ਪਰਿਵਾਰਾਂ ਨੂੰ ਸਲਾਹ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਡਾਕਟਰਾਂ ਅਤੇ ਅਬਾਦੀ ਵਿਗਿਆਨੀਆਂ ਨੂੰ ਸੁਝਾਵਾਂ ਦਾ ਹਵਾਲਾ ਦਿੰਦੇ ਹੋਏ, ਸਮਾਜਿਕ ਸੰਤੁਲਨ ਤੇ ਲੰਮੇ ਸਮੇਂ ਤੱਕ ਅਬਾਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਤਿੰਨ ਬੱਚਿਆਂ ਵਾਲੇ ਪਰਿਵਾਰ ਦ ਵਕਾਲਤ ਕੀਤੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ 19 ਤੋਂ 25 ਸਾਲ ਦੀ ਉਮਰ ਦੇ ਵਿਚਕਾਰ ਛੋਟੀ ਉਮਰ ਦਾ ਵਿਆਹ ਅਤੇ ਤਿੰਨ ਬੱਚੇ ਪੈਦਾ ਕਰਨਾ ਜੋੜਿਆਂ ਨੂੰ ਸਿਹਤਮੰਦ ਅਤੇ ਖੁਸ਼ ਰੱਖਦਾ ਹੈ।

ਇੱਕ-ਬੱਚੇ ਵਾਲੀ ਪਾਲਿਸੀ ਨੂੰ ਖਾਰਿਜ ਕਰਦੇ ਹੋਏ ਅਤੇ ਡਿੱਗਦੀ ਪ੍ਰਜਨਨ ਦਰ ਦਾ ਜਸ਼ਨ ਮਨਾਉਣ ਖਿਲਾਫ ਚੇਤਾਵਨੀ ਦਿੰਦੇ ਹੋਏ, ਭਾਗਵਤ ਨੇ ਕਿਹਾ ਕਿ 2.3 ਤੋਂ ਘੱਟ ਆਬਾਦੀ ਵਾਧਾ ਦਰ ਗਿਰਾਵਟ ਦੀ ਨਿਸ਼ਾਨੀ ਹੈ, ਤਰੱਕੀ ਦੀ ਨਹੀਂ। ਭਾਗਵਤ ਮੁੰਬਈ ਵਿੱਚ ਆਯੋਜਿਤ “RSS ਦੇ 100 ਸਾਲ: ਨਵੇਂ ਹੋਰਾਈਜ਼ਨਜ਼” ਸਿਰਲੇਖ ਵਾਲੀ ਆਪਣੀ ਇੰਟਰਐਕਟਿਵ ਲੈਕਚਰ ਲੜੀ ਦੇ ਦੂਜੇ ਸੈਸ਼ਨ ਵਿੱਚ ਬੋਲ ਰਹੇ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਫੜਿਆ ਪਾਕਿਸਤਾਨੀ ਜਾਸੂਸ, ਪਿਛਲੇ ਸਾਲ ਤੋਂ PAK ਨੂੰ ਦੇ ਰਿਹਾ ਸੀ ਭਾਰਤੀ ਫੌਜ ਦੀ ਜਾਣਕਾਰੀ

ਦੇਸ਼ ਦੀ ਆਬਾਦੀ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਭਾਗਵਤ ਨੇ ਕਿਹਾ ਕਿ “19 ਤੋਂ 25 ਸਾਲ ਦੀ ਉਮਰ ਦੇ ਵਿਚਕਾਰ ਵਿਆਹ ਅਤੇ ਤਿੰਨ ਬੱਚੇ ਪੈਦਾ ਕਰਨਾ ਮਾਪਿਆਂ ਅਤੇ ਪਰਿਵਾਰ ਦੋਵਾਂ ਦੀ ਸਿਹਤ ਨੂੰ ਯਕੀਨੀ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ। ਤਿੰਨ ਭੈਣ-ਭਰਾ ਹੋਣ ਨਾਲ ਬੱਚਿਆਂ ਵਿੱਚ ਈਗੋ ਮੈਨੇਜਮੈਂਟ ਚੰਗਾ ਹੁੰਦਾ ਹੈ ਅਤੇ ਇਹ ਵੀ ਪੱਕਾ ਹੁੰਦ ਹੈ ਕਿ ਭਵਿੱਖ ਵਿਚ ਪਰਿਵਾਰ ਵਿਚ ਕੋਈ ਵੰਡ ਨਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

The post ’19 ਤੋਂ 25 ਸਾਲ ‘ਚ ਵਿਆਹ, ਤਿੰਨ ਬੱਚੇ ਜਰੂਰੀ’, RSS ਮੁਖੀ ਮੋਹਨ ਭਾਗਵਤ ਦੀ ਪਰਿਵਾਰਾਂ ਨੂੰ ਸਲਾਹ appeared first on Daily Post Punjabi.



source https://dailypost.in/news/national/rss-chief-mohan-bhagwat-6/
Previous Post Next Post

Contact Form