ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ CM ਮਾਨ ਦਾ ਬਿਆਨ, ਬੀਜ ਐਕਟ, FCI ਤੇ SYL ਦੇ ਮੁੱਦੇ ‘ਤੇ ਹੋਈ ਵਿਚਾਰ-ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ CM ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। CM ਮਾਨ ਨੇ ਕਿਹਾ ਕਿ ਬੀਜ ਐਕਟ ਨੂੰ ਲੈ ਕੇ ਅਸੀਂ ਆਪਣਾ ਪੱਖ ਰੱਖਿਆ। ਮੈਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਸੀਡ ਐਕਟ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ, ਇਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ। ਅਸੀਂ ਇਸ ‘ਤੇ ਵਿਰੋਧ ਜ਼ਾਹਿਰ ਕੀਤਾ ਹੈ ਕਿਉਂਕਿ ਪੰਜਾਬ ਵਿਚ ਖੇਤੀ ਕਰਕੇ ਕਿਸਾਨ ਕੁਝ ਫਸਲ ਬੀਜ ਵਜੋਂ ਰੱਖ ਲੈਂਦੇ ਹਨ। ਜੇਕਰ ਕੰਪਨੀ ਕਹੇਗੀ ਕਿ ਬੀਜ ਸਾਡੇ ਕੋਲੋਂ ਹੀ ਲੈਣਾ ਹੈ ਤਾਂ ਸਹੀ ਨਹੀਂ ਹੈ, ਇਸ ਲਈ ਅਸੀਂ ਵਿਰੋਧ ਕੀਤਾ ਹੈ।

ਚੰਡੀਗੜ੍ਹ FCI ‘ਚ ਬਾਹਰ ਦਾ GM ਲਗਾਉਣ ਦਾ ਵੀ ਵਿਰੋਧ ਕੀਤਾ ਗਿਆ। ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਚੰਡੀਗੜ੍ਹ FCI ਦਾ GM ਪੰਜਾਬ ਕੈਡਰ ਦਾ ਹੀ ਹੋਣਾ ਚਾਹੀਦਾ। ਇਸ ਵਾਰ GM ਯੂਟੀ ਕੇਡਰ ਦਾ ਲਗਾ ਦਿੱਤਾ ਹੈ। ਇਸ ਦਾ ਵੀ ਵਿਰੋਧ ਜ਼ਾਹਿਰ ਕੀਤਾ ਗਿਆ। ਇਸ ਲਈ ਉਹ ਪੈਨਲ ਦੇਣਗੇ ਤੇ ਉਨ੍ਹਾਂ ਵੱਲੋਂ ਇਸ ‘ਤੇ ਵਿਚਾਰ ਦਾ ਭਰੋਸਾ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਡਾ ਅੰਨਦਾਤਾ ਹੈ। RDF ਕੋਈ ਭੀਖ ਨਹੀਂ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ RDF ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਨੂੰ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਸਾਡਾ 8500 ਕਰੋੜ ਰੁਪਏ RDF ਦਾ ਰੁਕਿਆ ਹੋਇਆ ਹੈ ਜਿਸ ਨੂੰ ਰਿਲੀਜ਼ ਕੀਤਾਜਾਵੇ ਤਾਂ ਕਿ ਪੰਜਾਬ ਵਿਚ ਸੜਕਾਂ ਤੇ ਮੰਡੀਆਂ ‘ਤੇ ਇਹ ਪੈਸਾ ਖਰਚ ਕੀਤਾ ਜਾ ਸਕੇ। ਜਿਸ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਇਸ ਲਈ ਬੈਠਕ ਬੁਲਾਉਣਗੇ ਤੇ ਜਲਦ ਹੀ ਕੁਝ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ‘ਚ ਕੁਰਲੀ ਕਰਨ ਵਾਲੇ ਨੇ ਮੰਗੀ ਮੁਆਫ਼ੀ, ਵੀਡੀਓ ਹੋਈ ਸੀ ਵਾਇਰਲ

ਮੀਟਿੰਗ ਦੌਰਾਨ SYL ਦੇ ਮੁੱਦੇ ‘ਤੇ ਵੀ ਚਰਚਾ ਹੋਈ। ਸੀਐੱਮ ਮਾਨ ਨੇ ਕਿਹਾ ਕਿ ਇਸ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ ਹੈ। ਪੰਜਾਬ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ। ਅਮਿਤ ਸ਼ਾਹ ਅੱਗੇ SYL ਦੇ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ । ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਵੀ ਮੁੱਦਾ ਚੁੱਕਿਆ ਗਿਆ ਕਿ ਇੰਟਰਨੈਸ਼ਨਲ ਬਾਰਡਰ ‘ਤੇ ਕੰਢੇਦਾਰ ਤਾਰ ਨੂੰ ਹੋਰ ਅੰਦਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਾਡੇ ਜ਼ਿਮੀਂਦਾਰਾਂ ਨੂੰ ਖੇਤੀ ਕਰਨ ਵਿਚ ਆਸਾਨੀ ਹੋਵੇਗੀ ਤੇ ਤਸਕਰੀ ਵੀ ਘੱਟ ਹੋਵੇਗੀ। ਉਹ ਇਸ ਲਈ ਮੰਨ ਗਏ ਹਨ ਤੇ ਕੰਢੇਦਾਰ ਤਾਰ ਅੰਦਰ ਕੀਤੀ ਜਾਵੇਗੀ।

The post ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ CM ਮਾਨ ਦਾ ਬਿਆਨ, ਬੀਜ ਐਕਟ, FCI ਤੇ SYL ਦੇ ਮੁੱਦੇ ‘ਤੇ ਹੋਈ ਵਿਚਾਰ-ਚਰਚਾ appeared first on Daily Post Punjabi.



source https://dailypost.in/news/latest-news/cm-manns-statement-after/
Previous Post Next Post

Contact Form