ਪੇਪਰ ਵਿਚੋਂ ਕੰਪਾਰਟਮੈਂਟ ਆਉਣ ਮਗਰੋਂ ਕੁੜੀ ਡਰ ਕੇ ਘਰੋਂ ਨਿਕਲ ਜਾਂਦੀ ਹੈ ਤੇ ਰਸਤੇ ਵਿਚ ਉਸ ਨਾਲ ਹਾਦਸਾ ਵਾਪਰ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ। ਸੋਸ਼ਲ ਮੀਡੀਆ ‘ਤੇ ਵੀ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਰਿਹਾ।
ਐਂਬੂਲੈਂਸ ਚਾਲਕ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨਾਲ ਸਾਡੀ ਗੱਲ ਹੋਈ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਸਾਡੀ ਕੁੜੀ ਦੀ 10ਵੀਂ ਦੇ ਪੇਪਰਾਂ ਵਿਚੋਂ ਕੰਪਾਰਟਮੈਂਟ ਆਈ ਸੀ, ਜਿਸ ਮਗਰੋਂ 2 ਪੇਪਰ ਇਸ ਵਲੋਂ ਦੁਬਾਰਾ ਦਿੱਤੇ ਗਏ ਪਰ ਜਦੋਂ ਨਤੀਜਾ ਆਇਆ ਤਾਂ ਇਕ ਪੇਪਰ ਵਿਚ ਇਸ ਦੀ ਫਿਰ ਤੋਂ ਕੰਪਾਰਟਮੈਂਟ ਆ ਗਈ ਤੇ ਡਰ ਦੇ ਮਾਰੇ ਇਹ ਘਰੋਂ ਨਿਕਲ ਗਈ ਤੇ ਰਸਤੇ ਵਿਚ ਹੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਕੁੜੀ ਟ੍ਰੇਨ ਵਿਚੋਂ ਡਿੱਗ ਜਾਂਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ। ਇਸ ਮਗਰੋਂ ਜਦੋਂ ਕੁੜੀ ਨੂੰ ਹੋਸ਼ ਆਉਂਦੀ ਹੈ ਤਾਂ ਉਹ ਨੇੜੇ ਝੁੱਗੀਆਂ ਝੌਂਪੜੀਆਂ ਵਿਚ ਜਾਂਦੀ ਹੈ ਤਾਂ ਉਥੇ ਪਹੁੰਚਣ ਤੋਂ ਬਾਅਦ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ, ਜਿਥੇ ਕੁੜੀ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ : 5 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ/ਤ, ਪਰਿਵਾਰ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁੜੀ ਨੇ ਕਾਫੀ ਦਲੇਰੀ ਦਿਖਾਈ, ਕਿਉਂਕਿ ਜਦੋਂ ਕੁੜੀ ਟ੍ਰੇਨ ਤੋਂ ਹੇਠਾਂ ਡਿੱਗੀ ਸੀ ਤਾਂ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਮਦਦ ਲਈ ਲੋਕਾਂ ਤੱਕ ਪਹੁੰਚ ਕੀਤੀ ਜਿਸ ਸਦਕਾ ਉਸ ਦੀ ਜਾਨ ਬਚ ਸਕੀ।
ਵੀਡੀਓ ਲਈ ਕਲਿੱਕ ਕਰੋ -:
The post ਪੇਪਰ ‘ਚੋਂ ਆਈ ਕੰਪਾਰਟਮੈਂਟ ਤਾਂ ਬਿਨਾਂ ਦੱਸੇ ਘਰੋਂ ਨਿਕਲੀ ਕੁੜੀ, ਰਸਤੇ ‘ਚ ਹੋਈ ਹਾਦਸੇ ਦਾ ਸ਼ਿਕਾਰ appeared first on Daily Post Punjabi.

