ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ ਸ਼ਰੇਆਮ ਫ਼ਾਇਰਿੰਗ, ਸੂਝ-ਬੂਝ ਕਰਕੇ ਬਚੀ ਜਾਨ

ਮੰਗਲਵਾਰ ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ਦੇ ਕਾਕੀ ਪਿੰਡ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸ਼ਰੇਆਮ ਇਲਾਕਾ ਗੋਲੀਆਂ ਦੀਆਂ ਆਵਾਜ ਨਾਲ ਗੂੰਜ ਉਠਿਆ। ਸ਼ਿਆਮਾ ਨੰਗਲ ਵੱਲੋਂ ਆਏ ਐਕਟਿਵਾ ਸਵਾਰ ਹਮਲਾਵਰਾਂ ਨੇ ਇੱਕ ਪ੍ਰਾਪਰਟੀ ਡੀਲਰ ਦੀ ਫਾਰਚੂਨਰ ਗੱਡੀ ਨੂੰ ਨਿਸ਼ਾਨਾ ਬਣਾਇਆ। ਹਮਲੇ ਦੌਰਾਨ ਪ੍ਰਾਪਰਟੀ ਡੀਲਰ ਨੇ ਆਪਣੀ ਸਮਝਦਾਰੀ ਅਤੇ ਬਹਾਦਰੀ ਦਿਖਾਉਂਦੇ ਹੋਏ ਹਮਲਾਵਰਾਂ ਦੀ ਐਕਟਿਵਾ ਨੂੰ ਆਪਣੀ ਫਾਰਚੂਨਰ ਨਾਲ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਹਮਲਾਵਰ ਐਕਟਿਵਾ ਨੂੰ ਮੌਕੇ ‘ਤੇ ਛੱਡ ਕੇ ਭੱਜ ਗਏ ਤੇ ਉਸ ਦਾ ਬਚਾਅ ਹੋ ਗਿਆ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋ ਸਕਦਾ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਪ੍ਰਾਪਰਟੀ ਡੀਲਰ ਆਪਣੀ ਫਾਰਚੂਨਰ ਵਿੱਚ ਜਾ ਰਿਹਾ ਸੀ। ਸ਼ਿਆਮਾ ਨੰਗਲ ਤੋਂ ਹੀ ਐਕਟਿਵਾ ਸਵਾਰ ਨੌਜਵਾਨ ਫਾਰਚੂਨਰ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਉਹ ਕਾਕੀ ਪਿੰਡ ਪਹੁੰਚੇ, ਹਮਲਾਵਰਾਂ ਨੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਹਮਲੇ ਤੋਂ ਘਬਰਾਉਣ ਦੀ ਬਜਾਏ, ਫਾਰਚੂਨਰ ਸਵਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਮਲਾਵਰ ਸੜਕ ‘ਤੇ ਡਿੱਗ ਗਏ।

ਦੱਸਿਆ ਜਾ ਰਿਹਾ ਹੈ ਕਿ ਫਾਰਚੂਨਰ ਸਵਾਰ ਨੇ ਖੁਦ ਦੇ ਬਚਾਅ ਵਿੱਚ ਦੋ ਤੋਂ ਤਿੰਨ ਗੋਲੀਆਂ ਚਲਾਈਆਂ ਗਈਆਂ। ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਹਮਲਾਵਰ ਆਪਣੀ ਐਕਟਿਵਾ ਨੂੰ ਮੌਕੇ ‘ਤੇ ਛੱਡ ਕੇ ਗਲੀਆਂ ਵਿੱਚ ਭੱਜ ਗਏ। ਇਸ ਸ਼ਰੇਆਮ ਗੋਲੀਬਾਰੀ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਲੋਕ ਦੁਕਾਨਾਂ ਅਤੇ ਘਰਾਂ ਦੇ ਅੰਦਰ ਲੁਕ ਗਏ। ਖੁਸ਼ਕਿਸਮਤੀ ਨਾਲ ਕਾਰ ਸਵਾਰ ਪੂਰੀ ਘਟਨਾ ਦੌਰਾਨ ਸੁਰੱਖਿਅਤ ਰਿਹਾ।

ਇਹ ਵੀ ਪੜ੍ਹੋ : ਪਿੰਡ ਮਾਹਲ ਦੇ ਗੁਰੂਘਰ ‘ਚ ਹੋਈ ਬੇਅਦਬੀ, ਸਿੱਖ ਸੰਗਤ ‘ਚ ਭਾਰੀ ਰੋਸ, ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਣ ‘ਤੇ ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਪੁਲਿਸ ਭਾਰੀ ਫੋਰਸ ਨਾਲ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਹਮਲਾਵਰਾਂ ਦੀ ਐਕਟਿਵਾ ਨੂੰ ਜ਼ਬਤ ਕਰ ਲਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਾਮਲਾ ਪੁਰਾਣੀ ਦੁਸ਼ਮਣੀ ਨਾਲ ਜੁੜਿਆ ਹੋਇਆ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਫਾਰਚੂਨਰ ਗੱਡੀ ‘ਚ ਜਾ ਰਹੇ ਪ੍ਰਾਪਰਟੀ ਡੀਲਰ ‘ਤੇ ਸ਼ਰੇਆਮ ਫ਼ਾਇਰਿੰਗ, ਸੂਝ-ਬੂਝ ਕਰਕੇ ਬਚੀ ਜਾਨ appeared first on Daily Post Punjabi.



Previous Post Next Post

Contact Form