ਪਿਛਲੇ ਦਿਨੀਂ 17 ਜਨਵਰੀ ਨੂੰ ਸੰਗਰੂਰ ਦੇ ਸੂਲਰ ਘਰਾਟ ਨੇੜੇ ਨਹਿਰ ਕੰਢੇ ਕਾਰ ਵਿਚ ਅੱਗ ਕਾਰਨ ਪੁਲਿਸ ਮੁਲਾਜ਼ਮ ਸਰਬਜੀਤ ਕੌਰ ਅਤੇ ਉਸਦੀ ਮਾਂ ਦੀ ਮੌਤ ਮਾਮਲੇ ਵਿਚ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਦਰਅਸਲ ਇਹ ਇੱਕ ਹਾਦਸਾ ਨਹੀਂ, ਬਲਕਿ ਕਤਲ ਸੀ। ਸਰਬਜੀਤ ਕੌਰ ਅਤੇ ਉਸ ਦਾ ਭਰਾ ਦੋਵੇਂ ਹੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਉਸਦੇ ਸਕੇ ਭਰਾ ਨੇ ਹੀ ਫਿਲਮੀ ਸਟਾਈਲ ਵਿੱਚ ਸ਼ਾਤਿਰ ਤਰੀਕੇ ਨਾਲ ਆਪਣੀ ਹੀ ਮਾਂ ਅਤੇ ਭੈਣ ਦੇ ਕਤਲ ਨੂੰ ਅੰਜਾਮ ਦਿੱਤਾ ਸੀ।
ਦੱਸ ਦੇਈਏ ਕਿ ਨਹਿਰ ਕੰਢੇ ਸੜੀ ਹੋਈ ਗੱਡੀ ਮਿਲੀ ਸੀ, ਜਿਸ ਵਿੱਚ ਮਾਂ ਅਤੇ ਧੀ ਦੋਨਾਂ ਦੀਆਂ ਮਿਲੀਆਂ ਸਨ। ਦੱਸਿਆ ਗਿਆ ਸੀ ਕਿ ਦੋਵੇਂ ਮਾਵਾਂ-ਧੀਆਂ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੀਆਂ ਸਨ ਅਤੇ ਸੜਕ ਹਾਸਦੇ ਵਿੱਚ ਦਰੱਖ਼ਤ ਨਾਲ ਗੱਡੀ ਟਕਰਾਈ ਅਤੇ ਅੱਗ ਲੱਗਣ ਕਾਰਨ ਦੋਵੇਂ ਵਿੱਚ ਹੀ ਸੜ ਗਈਆਂ।
ਪਰ ਇਨ੍ਹਾਂ ਮੌਤਾਂ ਦੇ ਮਾਮਲੇ ਵਿਚ ਪੁਲਿਸ ਸਾਹਮਣੇ ਵੱਡੇ ਸਵਾਲ ਖੜ੍ਹੇ ਸਨ ਕਿ ਤੜਕੇ 3 ਵਜੇ ਇੰਨੀ ਜਲਦੀ ਮਾਵਾਂ-ਧੀਆਂ ਕਿਉਂ ਨਿਕਲੀਆਂ। ਧੁੰਦ ਵਿੱਚ ਅਤੇ ਇੰਨੇ ਹਨੇਰੇ ਵਿੱਚ ਨਹਿਰ ਕੰਢੇ ਸੁੰਨੇ ਰਾਹ ‘ਤੇ ਉਹ ਸਫਰ ਕਿਉਂ ਕਰ ਰਹੀਆਂ ਸਨ? ਜਿਸ ‘ਤੇ ਪੁਲਿਸ ਨੂੰ ਮਾਮਲੇ ‘ਤੇ ਸ਼ੱਕ ਸੀ।
ਹੁਣ ਤੱਕ ਦੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਮੁਲਾਜਮ ਦੇ ਪੁਲਿਸ ਵਾਲੇ ਭਰਾ ਨੇ ਪ੍ਰਾਪਰਟੀ ਦੇ ਮਸਲੇ ਨੂੰ ਲੈ ਕੇ ਆਪਣੀ ਸਕੀ ਮਾਂ ਅਤੇ ਭੈਣ ਦਾ ਕਤਲ ਕੀਤਾ ਸੀ ਅਤੇ ਗੱਡੀ ਵਿੱਚ ਬਿਠਾ ਕੇ ਅੱਗ ਲਾ ਕੇ ਉਸ ਨੂੰ ਹਾਦਸੇ ਵਰਗਾ ਰੂਪ ਦਿੱਤਾ ਸੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰਸ ਕਰਦੇ ਹੋਏ ਦੱਸਿਆ ਕਿ 17 ਜਨਵਰੀ ਨੂੰ ਇੱਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਦੋ ਮਾਵਾਂ-ਧੀਆਂ ਜਿੰਦਾ ਕਾਰ ਵਿੱਚ ਸੜ ਗਈਆਂ ਸਨ ਪਰ ਜੋ ਇਨਪੁੱਟ ਮਿਲ ਰਹੀ ਸੀ ਉਸ ਦੇ ਆਧਾਰ ‘ਤੇ ਤਫਤੀਸ਼ ਕੀਤੀ ਗਈ ਤਾਂ ਮ੍ਰਿਤਕ ਕੁੜੀ ਦਾ ਭਰਾ ਹੀ ਦੋਵਾਂ ਮਾਵਾਂ-ਧੀਆਂ ਦਾ ਕਾਤਲ ਨਿਕਲਿਆ।
ਪਰਿਵਾਰਕ ਜਾਇਦਾਦ ਨੂੰ ਲੈ ਕੇ ਘਰ ਵਿਚ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਸ਼ੀ ਨੇ ਪਹਿਲਾਂ ਆਪਣੀ ਭੈਣ ਤੇ ਮਾਂ ਦਾ ਕਤਲ ਕੀਤਾ, ਫਿਰ ਲਾਸ਼ਾਂ ਨੂੰ ਗੱਡੀ ਵਿਚ ਰੱਖ ਕੇ ਸੁੰਨਸਾਨ ਥਾਂ ‘ਤੇ ਲੈ ਗਿਆ। ਕਤਲ ਨੂੰ ਸੜਕ ਹਾਦਸਾ ਸਾਬਤ ਕਰਨ ਲਈ ਦੋਸ਼ੀ ਨੇ ਗੱਡੀ ਨੂੰ ਪਹਿਲਾਂ ਦਰੱਖਤ ਨਾਲ ਟੱਕਰ ਮਾਰੀ ਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤਾਂਜੋ ਸਾਰੇ ਸਬੂਤ ਮਿਟ ਜਾਣ।
ਵਿੱਤ ਮੰਤਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਸਰਬਜੀਤ ਕੌਰ ਅਤੇ ਉਸ ਦਾ ਭਰਾ ਦੋਵੇਂ ਹੀ 2016 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸਨ ਅਤੇ ਭਰਾ ਇਸ ਵੇਲੇ ਸੰਗਰੂਰ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਸੀ ਅਤੇ ਲੜਕੀ ਸਰਬਤਜੀਤ ਕੌਰ ਦਿੜ੍ਹਬਾ ਸੀਆਈ ਸਟਾਫ ਦੇ ਵਿੱਚ ਤਾਇਨਾਤ ਸੀ।
ਇਹ ਵੀ ਪੜ੍ਹੋ : ਸੜਕਾਂ ‘ਤੇ ਝਾੜੂ ਲਾਉਣ ਵਾਲੇ ਸਾਬਕਾ DIG ਨੂੰ ਮਿਲੇਗਾ ਪਦਮ ਸ਼੍ਰੀ ਐਵਾਰਡ, ਖੁਦ ਰੇਹੜੀ ‘ਤੇ ਚੁੱਕਦੇ ਨੇ ਕੂੜਾ
ਦਿੜ੍ਹਬਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ. ਪੁਲਿਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੁਲਿਸ ਮੁਲਾਜ਼ਮ ਦੀ ਮਾਂ ਸਣੇ ਮੌਤ ਹਾਦਸਾ ਨਹੀਂ… ਸਕੇ ਭਰਾ ਨੇ ਕੀਤਾ ਕਤਲ, ਹੋਇਆ ਵੱਡਾ ਖੁਲਾਸਾ appeared first on Daily Post Punjabi.

