ਲੰਗਰ ਛੱਕ ਕੇ ਆ ਰਹੀ ਜਵਾਕੜੀ ਨੂੰ ਕਾਰ ਨੇ ਦਰੜਿਆ, ਮੌਕੇ ‘ਤੇ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਲੰਧਰ ਦੇ ਫਿਲੌਰ ਵਿਚ 13 ਸਾਲਾਂ ਇੱਕ ਮਾਸੂਮ ਬੱਚੀ ਨੂੰ ਇੱਕ ਗੱਡੀ ਨੇ ਦਰੜ ਦਿੱਤਾ, ਜਿਸ ਵਿਚ ਉਸ ਦੀ ਮੌਤ ਹੋ ਗਈ। ਤੇਜ ਰਫਤਾਰ ਗੱਡੀ ਨੇ ਪਹਿਲਾਂ ਕੁੜੀ ਨੂੰ ਟੱਕਰ ਮਾਰੀ ਤੇ ਫਿਰ ਅੱਗੇ ਜਾ ਕੇ ਇੱਕ ਥਾਰ ਨਾਲ ਟਕਰਾਈ, ਜਿਸ ਵਿਚ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਵਿਚ ਸਵਾਰ ਲੋਕਾਂ ਨੂੰ ਵੀ ਸੱਟਾਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਸੰਗਤ ਲਈ ਲੰਗਰ ਲਾਇਆ ਗਿਆ ਸੀ। ਉਹੀ ਛਕਣ ਲਈ ਇਹ ਕੁੜੀ ਘਰੋਂ ਗਈ ਸੀ ਪਰ ਵਾਪਸ ਪਰਤਦਿਆਂ ਇਹ ਮੰਦਭਾਗੀ ਘਟਨਾ ਵਾਪਰ ਗਈ। ਪੁਲਿਸ ਅਧਿਕਾਰੀਆਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰਾਤ 10 ਵਜੇ ਦੇ ਕਰੀਬ ਹੋਇਆ। ਲੰਗਰ ਛੱਕ ਕੇ ਸਾਰੇ ਆ ਰਹੇ ਸਨ ਤਾਂ ਕੁੜੀ ਨੂੰ ਪਿੱਛੋਂ ਗੱਡੀ ਵੱਲੋਂ ਟੱਕਰ ਵੱਜੀ, ਕੁੜੀ ਦੀ ਮੌਕੇ ‘ਤੇ ਮੌਤ ਹੋ ਗਈ। ਦੂਜੇ ਪਾਸੇ ਕੁੜੀ ਨੂੰ ਜਿਸ ਗੱਡੀ ਵੱਲੋਂ ਟੱਕਰ ਮਾਰੀ ਗਈ, ਉਹ ਅੱਗੇ ਜਾ ਕੇ ਇੱਕ ਹੋਰ ਗੱਡੀ ਨਾਲ ਵੀ ਟਕਰਾ ਗਈ ਤੇ ਉਸ ਵਿਚ ਸਵਾਰ ਕੁਝ ਵਿਅਕਤੀ ਵੀ ਜਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸੜਕਾਂ ‘ਤੇ ਝਾੜੂ ਲਾਉਣ ਵਾਲੇ ਸਾਬਕਾ DIG ਨੂੰ ਮਿਲੇਗਾ ਪਦਮ ਸ਼੍ਰੀ ਐਵਾਰਡ, ਖੁਦ ਰੇਹੜੀ ‘ਤੇ ਚੁੱਕਦੇ ਨੇ ਕੂੜਾ 

ਗੁਆਂਢੀਆਂ ਨੇ ਦੱਸਿਆ ਕਿ ਰਾਤੀਂ ਸਾਡੇ ਗੁਰੂ ਮਹਾਰਾਜ ਦੀਆਂ ਸੰਧਿਆ ਫੇਰੀ ਸੀ। ਇਸ ਵਿਚ ਬੱਚੇ ਸ਼ਬਦ ਗਾਇਨ ਕਰ ਰਹੇ ਸਨ। ਵਾਪਸੀ ਵੇਲੇ ਗੱਡੀ ਨੇ ਕੁੜੀ ਨੂੰ ਟੱਕਰ ਮਾਰ ਦਿੱਤੇ ਤੇ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਦੋਸ਼ੀ ਵੱਲੋਂ ਨਸ਼ਾ ਕੀਤਾ ਹੋਇਆ ਲੱਗ ਰਿਹਾ ਸੀ। ਇਸ ਦੀ ਪੂਰੀ ਜਾਂਚ ਕਰਕੇ ਦੋਸ਼ੀ ‘ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਅੱਗੇ ਹੀ ਬਹੁਤ ਦੁਖੀ ਸੀ। ਇਨ੍ਹਾਂ ਦੇ ਪਰਿਵਾਰ ਵਿਚ ਪਿਛਲੇ ਸਾਲ ਵੀ ਇੱਕ ਮੌਤ ਹੋਈ ਹੈ। ਪਰਿਵਾਰ ਬਹੁਤ ਗਰੀਬ ਵੀ ਹੈ। ਉਤੋਂ ਇਸ ਘਟਨਾ ਨਾਲ ਉਨ੍ਹਾਂ ‘ਤੇ ਹੋਰ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਲੰਗਰ ਛੱਕ ਕੇ ਆ ਰਹੀ ਜਵਾਕੜੀ ਨੂੰ ਕਾਰ ਨੇ ਦਰੜਿਆ, ਮੌਕੇ ‘ਤੇ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ appeared first on Daily Post Punjabi.



Previous Post Next Post

Contact Form