ਲਹਿਰਾਗਾਗਾ ‘ਚ ਵੱਡੀ ਵਾਰਦਾਤ, ਘਰ ‘ਚ ਮਾਂ ਨੂੰ ਬੰਧਕ ਬਣਾ ਕੇ ਪੁੱਤ ਦਾ ਬੇਰਹਿਮੀ ਨਾਲ ਕਤਲ

ਸੰਗਰੂਰ ਦੇ ਲਹਿਰਾਗਾਗਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਇੱਕ ਔਰਤ ਨੂੰ ਬੰਧਕ ਬਣਾ ਕੇ ਉਸਦੇ ਪੁੱਤਰ ਦਾ ਉਸਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਡ ਨੰਬਰ 12 ਵਿੱਚ ਤਿੰਨ ਨਕਾਬਪੋਸ਼ ਲੁਟੇਰੇ ਇੱਕ ਘਰ ਵਿੱਚ ਵੜੇ ਅਤੇ ਮਾਂ ਅਤੇ ਪੁੱਤਰ ਨੂੰ ਬੰਧਕ ਬਣਾ ਲਿਆ। ਲੁਟੇਰੇ ਘਰ ਤੋਂ ਨਕਦੀ ਤੇ ਕੀਮਤੀ ਸਾਮਾਨ ਸਮੇਟ ਕੇ ਫਰਾਰ ਹੋ ਗਏ। ਜਾਣ ਤੋਂ ਪਹਿਲਾਂ ਨੌਜਵਾਨ ਦਾ ਕਤਲ ਕਰ ਦਿੱਤਾ।

ਰਿਪੋਰਟਾਂ ਮੁਤਾਬਕ ਇਹ ਘਟਨਾ ਵਾਰਡ ਨੰਬਰ 12 ਵਿੱਚ ਵਿਸ਼ਵਕਰਮਾ ਮੰਦਰ ਦੇ ਨੇੜੇ ਸਥਿਤ ਕ੍ਰਿਸ਼ਨ ਕੁਮਾਰ ਉਰਫ਼ ਨੀਤਾ ਪੁੱਤਰ ਜਗਦੀਸ਼ ਰਾਏ ਦੇ ਘਰ ਵਾਪਰੀ। ਬੀਤੀ ਰਾਤ, ਲਗਭਗ 10 ਵਜੇ, ਤਿੰਨ ਨਕਾਬਪੋਸ਼ ਹਮਲਾਵਰ, ਜਿਨ੍ਹਾਂ ਨੇ ਕੰਬਲ ਲਪੇਟੇ ਹੋਏ ਸਨ, ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ।

ਮ੍ਰਿਤਕ ਦੀ ਮਾਂ ਸਾਵਿਤਰੀ ਦੇਵੀ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਲੁਟੇਰਿਆਂ ਨੇ ਘਰ ਵਿਚ ਵੜਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦਬੋਚ ਲਿਆ। ਹਮਲਾਵਰਾਂ ਨੇ ਉਨ੍ਹਾਂ ਨੇ ਹੱਥ, ਪੈਰ ਅਤੇ ਮੂੰਹ ਬੰਨ੍ਹ ਦਿੱਤੇ ਤਾਂ ਜੋ ਉਹ ਕੋਈ ਰੌਲਾ ਨਾ ਪਾ ਸਕਣ। ਫਿਰ ਲੁਟੇਰੇ ਅੰਦਰ ਗਏ ਅਤੇ ਕ੍ਰਿਸ਼ਨ ਕੁਮਾਰ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਵੀ ਬੰਨ੍ਹ ਦਿੱਤਾ। ਸਾਵਿਤਰੀ ਦੇਵੀ ਮੁਤਾਬਕ ਲੁਟੇਰਿਆਂ ਨੇ ਅਲਮਾਰੀਆਂ ਦੀ ਭੰਨਤੋੜ ਕੀਤੀ ਅਤੇ ਘਰ ਵਿੱਚੋਂ ਕੀਮਤੀ ਸਮਾਨ ਅਤੇ ਪੈਸੇ ਚੋਰੀ ਕਰ ਲਏ।

ਪੀੜਤਾ ਨੇ ਕਿਹਾ ਕਿ ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾਇਆ, ਬਾਹਰ ਭੱਜ ਗਈ ਅਤੇ ਗੁਆਂਢੀਆਂ ਨੂੰ ਜਗਾਇਆ। ਜਦੋਂ ਤੱਕ ਗੁਆਂਢੀ ਪਹੁੰਚੇ ਲੁਟੇਰੇ ਭੱਜ ਚੁੱਕੇ ਸਨ ਅਤੇ ਕ੍ਰਿਸ਼ਨ ਕੁਮਾਰ ਮਰ ਚੁੱਕਾ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਸਹੇਲੀ ਨਾਲ ਭੱਜ ਗਈ ਕੁੜੀ! ਪੂਰਾ ਮਾਮਲਾ ਜਾਣ ਉੱਡ ਜਾਣਗੇ ਹੋਸ਼

ਘਟਨਾ ਦੀ ਜਾਣਕਾਰੀ ਮਿਲਣ ‘ਤੇ, ਲਹਿਰਾਗਾਗਾ ਪੁਲਿਸ ਅਤੇ ਸੰਗਰੂਰ ਤੋਂ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਡੀਐਸਪੀ ਰਣਬੀਰ ਸਿੰਘ ਨੇ ਕਿਹਾ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਕਰਨ ਲਈ ਕਈ ਟੀਮਾਂ ਕੰਮ ਕਰ ਰਹੀਆਂ ਹਨ। ਕਾਤਲਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

The post ਲਹਿਰਾਗਾਗਾ ‘ਚ ਵੱਡੀ ਵਾਰਦਾਤ, ਘਰ ‘ਚ ਮਾਂ ਨੂੰ ਬੰਧਕ ਬਣਾ ਕੇ ਪੁੱਤ ਦਾ ਬੇਰਹਿਮੀ ਨਾਲ ਕਤਲ appeared first on Daily Post Punjabi.



Previous Post Next Post

Contact Form