ਆਂਗਣਵਾੜੀ ਸੈਂਟਰਾਂ ‘ਚ 5 ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤਾ ਜਾਵੇਗਾ ਢੁਕਵਾਂ ਸਿਲੇਬਸ : ਮੰਤਰੀ ਡਾ.ਬਲਜੀਤ ਕੌਰ

ਪੰਜਾਬ ਵਿਚ ਹੁਣ ਆਂਗਣਵਾੜੀ, ਪ੍ਰਾਇਮਰੀ ਸਕੂਲ ਤੇ ਪਲੇਅਵੇਅ ਸਕੂਲਾਂ ਵਿਚ ਇਕ ਹੀ ਸਿਲੇਬਸ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਪੜ੍ਹਾਈ ਕਿਤਾਬੀ ਨਹੀਂ ਸਗੋਂ ਖੇਡ-ਖੇਡ ਵਿਚ ਕਰਾਈ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪਲੇਅਵੇ ਸਕੂਲਾਂ ਦਾ ਰਜਿਸਟ੍ਰੇਸ਼ਨ ਵੀ ਆਨਲਾਈਨ ਕੀਤਾ ਜਾਵੇਗਾ। ਇਹ ਦਾਅਵਾ ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ। ਉਹ ਇਸ ਦੌਰਾਨ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ।

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਰੇ ਬੱਚਿਆਂ ਦਾ ਇਕੋ ਜਿਹਾ ਵਿਕਾਸ ਹੋਵੇ। ਇਸ ਤੋਂ ਇਲਾਵਾ 1000 ਨਵੇਂ ਆਂਗਣਵਾੜੀ ਕੇਂਦਰ ਬਣਾਏ ਜਾ ਰਹੇ ਹਨ ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਮੰਤਰੀ ਨੇ ਦੱਸਿਆ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ 90 ਫੀਸਦੀ ਬੱਚਿਆਂ ਦੇ ਦਿਮਾਗ ਦਾ ਵਿਕਾਸ 5 ਸਾਲ ਦੀ ਉਮਰ ਤੱਕ ਹੋ ਜਾਂਦਾ ਹੈ। ਅਜਿਹੇ ਵਿਚ ਸਾਡੀ ਕੋਸ਼ਿਸ਼ ਇਹ ਹੈ ਕਿ ਬੱਚਿਆਂ ਨੂੰ ਸਹੀ ਮਾਹੌਲ ਦਿੱਤਾ ਜਾਵੇ। ਉਨ੍ਹਾਂ ‘ਤੇ ਕਿਤਾਬਾਂ ਦਾ ਬੋਝ ਨਾ ਪਾ ਕੇ ਖੇਡ-ਖੇਡ ਵਿਚ ਸਿਖਾਇਆ ਜਾਵੇ। ਇਕ ਸਿਲੇਬਸ ਲਾਗੂ ਕਰਨ ਜਾ ਰਹੇ ਹਨ। ਇਸ ਲਈ ਆਂਗਣਵਾੜੀ ਸਟਾਫ ਦੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਫਰਵਰੀ ਮਹੀਨੇ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ‘ਚ ਠੰਢ ਤੋਂ ਅਜੇ ਰਾਹਤ ਨਹੀਂ! ਭਲਕੇ ਤੋਂ ਮੀਂਹ ਪੈਣ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ

ਸਰਕਾਰ ਵੱਲੋਂ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੇ ਬੱਚੇ ਆਂਗਣਵਾੜੀ ਜਾਂਦੇ ਹਨ। ਉਨ੍ਹਾਂ ਨੂੰ ਫੋਨ ਰਾਹੀਂ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ ਹੈ। ਉਮੀਦ ਹੈ ਕਿ ਇਸ ਨਾਲ ਬੱਚਿਆਂ ਨੂੰ ਫਾਇਦਾ ਹੋਵੇਗਾ।

The post ਆਂਗਣਵਾੜੀ ਸੈਂਟਰਾਂ ‘ਚ 5 ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤਾ ਜਾਵੇਗਾ ਢੁਕਵਾਂ ਸਿਲੇਬਸ : ਮੰਤਰੀ ਡਾ.ਬਲਜੀਤ ਕੌਰ appeared first on Daily Post Punjabi.



Previous Post Next Post

Contact Form