ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹੋਣ ਵਾਲੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰਦਿਆਂ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਕੀਤਾ ਹੈ, ਜੋਕਿ ਗਾਇਕ ਦ ਜਾਨੀ ਨੁਕਸਾਨ ਅਤੇ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਸਨ। ਇਸ ਗੈਂਗ ਦਾ ਇੱਕ ਮੈਂਬਰ ਪਿੰਡ ਦਾ ਮੌਜੂਦ ਸਰਪੰਚ ਵੀ ਹੈ। ਦੋਸ਼ੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੰਜਾਬ ਦੇ ਨਾਮੀ ਗਾਇਕ ਗੁਲਾਬ ਸਿੱਧੂ ਨੂੰ ਕਿਸੇ ਮੈਰਿਜ ਫੰਕਸ਼ਨ ਵਿੱਚ ਇੱਕ ਬਰਨਾਲਾ ਦੇ ਗੈਂਗ ਵੱਲੋਂ ਅਟੈਕ ਕਰਨ ਅਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਵੱਡੀ ਘਟਨਾ ਤੋਂ ਪਹਿਲਾਂ ਹੀ ਇਸ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਨਾਮੀ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਜਾਨੀ ਨੁਕਸਾਨ ਅਤੇ ਉਸ ਤੋਂ ਫਿਰੋਤੀ ਮੰਗਣ ਵਾਲੇ ਇੱਕ ਤਿੰਨ ਮੈਂਬਰੀ ਗੈਂਗ ਨੂੰ ਅਸਲੇ ਸਣੇ ਕਾਬੂ ਕੀਤਾ ਗਿਆ ਹੈ। ਇਹ ਤਿੰਨ ਮੈਂਬਰੀ ਗੈਂਗ ਬਰਨਾਲਾ ਦੇ ਪਿੰਡ ਕੋਟ ਦੁੰਨੇ ਨਾਲ ਸੰਬੰਧਿਤ ਹੈ, ਜਿਨ੍ਹਾਂ ਵਿੱਚ ਗੈਂਗ ਦਾ ਇੱਕ ਮੈਂਬਰ ਪਿੰਡ ਕੋਟ ਦਨੇ ਦਾ ਮੌਜੂਦਾ ਸਰਪੰਚ ਵੀ ਹੈ।

ਫੜੇ ਗਏ ਤਿੰਨੋਂ ਬਦਮਾਸ ਬਰਨਾਲਾ ਦੇ ਪਿੰਡ ਕੋਟ ਦੂਨਾ ਦੇ ਹਨ ਜਿਨ੍ਹਾਂ ਦੀ ਪਛਾਣ ਪਿੰਡ ਕੋਟ ਦੂਨਾ ਦਾ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ (ਜਿਸ ‘ਤੇ 12 ਮੁਕੱਦਮੇ ਪਹਿਲਾਂ ਹੀ ਦਰਜ ਹਨ), ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਪੁੱਤਰ ਬਲਦੇਵ ਸਿੰਘ (ਜਿਸ ਖਿਲਾਫ ਆਰਮ ਐਕਟਰ ਦਾ ਇੱਕ ਮੁਕੱਦਮਾ ਦਰਜ ਹੈ) ਤੇ ਗੁਰਵਿੰਦਰ ਸਿੰਘ ਉਰਫ ਗਿੱਲ ਪੁੱਤਰ ਗੁਰਜੰਟ ਸਿੰਘ (ਜਿਸ ਖਿਲਾਫ ਆਰਮ ਐਕਟ ਤਹਿਤ 2 ਮੁਕਦਮੇ ਦਰਜ ਹਨ) ਵਜੋਂ ਹੋਈ ਹੈ।
ਦੋਸ਼ੀਆਂ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸ 32 ਬੋਰ, ਇੱਕ ਡੰਮੀ ਪਿਸਟਲ, 04 ਮੋਬਾਇਲ ਫੋਨ, ਇੱਕ ਸਵਿਫਟ ਕਾਰ ਸਮੇਤ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਕਈ ਦਿਨ ਪਹਿਲਾਂ ‘ਸਰਪੰਚ’ ਗਾਣੇ ਲੈ ਕੇ ਵਿਵਾਦ ਹੋਇਆ ਸੀ ਜਿਸ ਵਿੱਚ ਗੈਂਗ ਦਾ ਮੈਂਬਰ ਅਤੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਰਾਹੀਂ ਉਸ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ, ਇਸ ਨੂੰ ਲੈ ਕੇ ਗੁਲਾਬ ਸਿੱਧੂ ਨਾਲ ਰੰਜਿਸ਼ ਰੱਖੀ ਜਾ ਰਹੀ ਸੀ
ਬਰਨਾਲਾ ਪੁਲਿਸ ਨੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਦੇ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਗੈਂਗ ਗੈਂਗਸਟਰ ਬਾਅਦ ਵਿੱਚ ਆਪਣਾ ਨਾਮ ਚਮਕਾਉਣ ਲਈ ਅਤੇ ਫੇਮ ਲੈਣ ਸੈਲੀਬ੍ਰਿਟੀ ਲੋਕਾਂ ਨੂੰ ਧਮਕੀਆਂ ਫਰੌਤੀਆਂ ਦੀ ਮੰਗ ਵੀ ਕਰਦਾ ਸੀ ਤਾਂ ਜੋ ਆਪਣਾ ਗੈਂਗ ਦਾ ਨਾਮ ਚਮਕਾ ਸਕਣ।
ਇਹ ਵੀ ਪੜ੍ਹੋ : ਮਲੋਟ ਵਿਖੇ ਵਾਪਰਿਆ ਵੱਡਾ ਹਾਦਸਾ, ਸੰਤੁਲਨ ਵਿਗੜਨ ਕਾਰਨ ਨਹਿਰ ‘ਚ ਡਿੱਗੀ ਕਾਰ: ਮਾਂ-ਧੀ ਦੀ ਹੋਈ ਮੌਤ
ਜ਼ਿਕਰ ਯੋਗ ਹੈ ਕਿ ਆਪਣੇ ਸਰਪੰਚ ਗਾਣੇ ਨੂੰ ਲੈ ਕੇ ਪੰਜਾਬੀ ਗਾਇਕ ਜਿੱਥੇ ਪਹਿਲਾਂ ਸਰਪੰਚਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਨ ਉੱਥੇ ਇਸ ਗੈਂਗ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ।
ਵੀਡੀਓ ਲਈ ਕਲਿੱਕ ਕਰੋ -:
The post ਗਾਇਕ ਗੁਲਾਬ ਸਿੱਧੂ ‘ਤੇ ਹਮਲੇ ਦੀ ਸਾਜਿਸ਼ ਨਾਕਾਮ, ਪੁਲਿਸ ਨੇ ਫੜਿਆ ਮੌਜੂਦਾ ਸਰਪੰਚ ਸਣੇ 3 ਮੈਂਬਰੀ ਗੈਂਗ appeared first on Daily Post Punjabi.

