SHO ਦੀ ਸੂਝ-ਬੂਝ ਕਰਕੇ ਬਚੀ IG ਅਮਰ ਸਿੰਘ ਚਾਹਲ ਦੀ ਜਾਨ, CCTV ਫੁਟੇਜ ਆਈ ਸਾਹਮਣੇ

ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਦ ਜਾਨ ਵਿਚ SHO ਗੁਰਪ੍ਰੀਤ ਸਿੰਘ ਦਾ ਵੱਡਾ ਰੋਲ ਸਾਹਮਣੇ ਆਇਆ ਹੈ। ਆਪਣੀ ਡਿਊਟੀ ਤੋਂ ਕਿਤੇ ਵੱਧ ਵਿਖਾਈ ਬਹਾਦੁਰੀ ਤੇ ਸੂਝ-ਬੂਝ ਲਈ SHO ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।

ਦੱਸ ਦੇਈਏ ਕਿ ਸਾਬਕਾ ਆਈਪੀਐੱਸ ਅਧਿਕਾਰੀ ਅਤੇ ਸੇਵਾਮੁਕਤ ਆਈਜੀ ਚਾਹਲ ਨੇ ਪਟਿਆਲਾ ਵਿਚ ਆਪਣੀ ਰਿਹਾਇਸ਼ ‘ਤੇ ਖੁਦ ਨੂੰ ਗੋਲੀ ਮਾਰ ਲਈ। ਇਸ ਦੌਰਾਨ ਰਿਹਾਇਸ਼ ‘ਤੇ ਐਮਰਜੈਂਸੀ ਸਥਿਤੀ ਨੂੰ ਵੇਖਦੇ ਹੋਏ ਐਸਐਚਓ ਗੁਰਪ੍ਰੀਤ ਸਿੰਘ ਤੁਰੰਤ ਐਕਸ਼ਨ ਵਿਚ ਆਏ ਅਤੇ ਬਿਨਾਂ ਕਿਸੇ ਸਹਾਇਤਾ ਦੀ ਉਡੀਕ ਕੀਤੇ ਉਹ ਇੱਕ ਇੱਟ ਨਾਲ ਬੰਦ ਗੇਟ ਤੋੜ ਕੇ ਅੰਦਰ ਵੜ ਗਏ। ਸਾਬਕਾ ਆਈਜੀ ਨੂੰ ਗੰਭੀਰ ਹਾਲਤ ਵਿੱਚ ਦੇਖ ਕੇ ਐਸਐਚਓ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਅਤੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਪਾਰਕ ਹਸਪਤਾਲ, ਪਟਿਆਲਾ ਪਹੁੰਚਾਇਆ।

ਇਸ ਦਾ ਇੱਕ ਸੀਸੀਟੀਵੀ ਵੀਡੀਓ ਫੁਟੇਜ ਵੀ ਸਾਹਮਣੇ ਆਇਆ ਜਿਸ SHO ਕੰਧ ਟੱਪਦੇ ਹੋਏ ਨਜਰ ਆ ਰਹੇ ਹਨ। SHO ਦੀ ਇਸ ਤੁਰੰਤ ਕਾਰਵਾਈ ਕਰਕੇ ਸਾਬਕਾ IG ਚਾਹਲ ਸਮੇਂ ਸਿਰ ਹਸਪਤਾਲ ਪਹੁੰਚ ਸਕੇ ਤੇ ਉਨ੍ਹਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ਭਾਰਤੀ ਟੀਮ ਲਈ ਖੇਡੇ ਖਿਡਾਰੀ ‘ਤੇ PAK ਨੇ ਲਾਇਆ ਬੈਨ, ਹੱਕ ‘ਚ ਨਿਤਰੀ ਨਿਊਜ਼ੀਲੈਂਡ ਦੀ ਕਬੱਡੀ ਫੈਡਰੇਸ਼ਨ

ਦੱਸ ਦੇਈਏ ਕਿ ਬੀਤੀ 22 ਦਸੰਬਰ ਨੂੰ ਸਾਬਕਰਾ IG ਨੇ ਘਰ ਵਿੱਚ ਇੱਕ ਸੁਰੱਖਿਆ ਗਾਰਡ ਦੇ ਰਿਵਾਲਵਰ ਨਾਲ ਆਪਣੀ ਛਾਤੀ ਵਿੱਚ ਗੋਲੀ ਮਾਰ ਲਈ। ਦਿਲ ਦੇ ਦੂਜੀ ਸਾਈਡ ਗਲੀ ਮਾਰਨ ਕਰਕੇ ਉਨ੍ਹਾਂ ਦੀ ਜਾਨ ਬਚ ਸਕੀ ਹੈ। ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ, ਸਾਬਕਾ ਆਈਪੀਐਸ ਅਧਿਕਾਰੀ ਨੇ 12 ਪੰਨਿਆਂ ਦਾ ਇੱਕ ਸੁਸਾਈਡ ਨੋਟ ਲਿਖਿਆ, ਜਿਸ ਵਿੱਚ “ਐਮਰਜੈਂਸੀ,” “ਜ਼ਰੂਰੀ” ਅਤੇ “ਆਖਰੀ ਅਪੀਲ” ਲਿਖਿਆ ਗਿਆ ਸੀ। ਨੋਟ ਵਿੱਚ ਉਨ੍ਹਾਂ ਨੇ 8 ਕਰੋੜ ਰੁਪਏ ਦੀ ਆਨਲਾਈਨ ਠੱਗੀ ਦਾ ਜ਼ਿਕਰ ਕੀਤਾ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਮਾਮਲੇ ਦੀ SIT ਜਾਂ CBI ਜਾਂਚ ਦੀ ਬੇਨਤੀ ਕੀਤੀ।

ਵੀਡੀਓ ਲਈ ਕਲਿੱਕ ਕਰੋ -:

The post SHO ਦੀ ਸੂਝ-ਬੂਝ ਕਰਕੇ ਬਚੀ IG ਅਮਰ ਸਿੰਘ ਚਾਹਲ ਦੀ ਜਾਨ, CCTV ਫੁਟੇਜ ਆਈ ਸਾਹਮਣੇ appeared first on Daily Post Punjabi.



Previous Post Next Post

Contact Form