ਅਬੋਹਰ ਦੇ ਬੱਲੂਆਣਾ ਹਲਕੇ ਦੀ ਢਾਣੀ ਸੁੱਚਾ ਸਿੰਘ ਵਿੱਚ ਬਲਾਕ ਸਮਿਤੀ ਮੈਂਬਰ ਦੇ ਪੁੱਤਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਐਨਆਰਆਈ ਹਰਪਿੰਦਰ ਸਿੰਘ ਉਰਫ ਸੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਢਾਣੀ ਸੁੱਚਾ ਸਿੰਘ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇੱਥੇ ਵਸਿਆ ਸੀ। ਉਹ ਵਿਆਹਿਆ ਹੋਇਆ ਸੀ ਤੇ ਉਸਦੀ ਇੱਕ ਦੋ ਸਾਲ ਦੀ ਧੀ ਸੀ। ਉਸ ਦਾ ਅੰਤਿਮ ਸੰਸਕਾਰ ਸ਼ਨੀਵਾਰ ਦੁਪਹਿਰ ਨੂੰ ਕੀਤਾ ਗਿਆ। ਜਾਣਕਾਰੀ ਮੁਤਾਬਕ ਸੋਫੇ ਤੋਂ ਉੱਠਦਿਆਂ ਹੀ ਡੱਬ ‘ਚੋਂ ਗੋਲੀ ਚੱਲ ਗਈ, ਜਿਸ ਵਿਚ ਉਹ ਜਖਮੀ ਹੋ ਗਿਆ। ਸਾਰੀ ਘਟਨਾ ਵੀ CCTV ‘ਚ ਕੈਦ ਹੋ ਗਈ।

ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਵੇਲੇ ਵਾਪਰੀ ਜਦੋਂ ਉਹ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਸੀ। ਸੀਸੀਟੀਵੀ ਫੁਟੇਜ ਵਿਚ ਦਿਖਿਆ ਕਿ ਹਰਪਿੰਦਰ ਆਪਣੇ ਰਿਸ਼ਤੇਦਾਰਾਂ ਨਾਲ ਸੋਫੇ ‘ਤੇ ਬੈਠਿਆ ਹੋਇਆ ਸੀ, ਉਸ ਦੇ ਲੱਕ ‘ਤੇ ਲੋਡੇਡ ਪਿਸਤੌਲ ਸੀ। ਜਿਵੇਂ ਹੀ ਉਹ ਸੋਫੇ ਤੋਂ ਉਠਿਆ, ਪਿਸਤੌਲ ਤੋਂ ਗੋਲੀ ਚੱਲ ਗਈ ਤੇ ਉਸ ਦੇ ਢਿੱਡ ਵਿਚ ਜਾ ਲੱਗੀ। ਹਰਪਿੰਦਰ ਸਿੰਘ ਆਪਣੇ ਘਰ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਗੋਲਡੀ ਮੁਸਾਫਿਰ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਆਗੂ ਅਤੇ ਪਿੰਡ ਵਾਸੀ ਹਸਪਤਾਲ ਪਹੁੰਚ ਗਏ। ਜਖਮੀ ਦੇ ਪਿਤਾ ਦਰਸ਼ਨ ਸਿੰਘ ਨੇ ਹਾਲ ਹੀ ਵਿੱਚ ਪੰਚਾਇਤ ਸੰਮਤੀ ਚੋਣਾਂ ਜਿੱਤੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਲਗਭਗ 25 ਸਾਲ ਦਾ ਹਰਪਿੰਦਰ ਸਿੰਘ ਸੀਤੋ ਚੌਕ ਸਥਿਤ ਇੱਕ ਪੈਲੇਸ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਰਿਹਾ ਸੀ। ਜਦੋਂ ਉਸ ਨੇ ਆਪਣਾ ਲਾਇਸੈਂਸੀ ਰਿਵਾਲਵਰ ਬੰਨ੍ਹਿਆ ਤਾਂ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਕਮਰੇ ਦੇ ਅੰਦਰ ਭੱਜੇ ਅਤੇ ਹਰਪਿੰਦਰ ਸਿੰਘ ਨੂੰ ਉੱਥੇ ਜ਼ਖਮੀ ਹਾਲਤ ਵਿੱਚ ਦੇਖਿਆ ਉਸਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ, ‘VB-ਜੀ ਰਾਮ ਜੀ’ ਖਿਲਾਫ਼ ਮਤਾ ਕੀਤਾ ਗਿਆ ਪਾਸ
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਸਮਝਦਿਆਂ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਹਾਲਾਂਕਿ ਉਸਦੇ ਪਰਿਵਾਰ ਉਸ ਨੂੰ ਬਠਿੰਡਾ ਲੈ ਗਏ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
The post ਅਬੋਹਰ : ਸੋਫੇ ਤੋਂ ਉੱਠਦਿਆਂ ਡੱਬ ‘ਚੋਂ ਚੱਲੀ ਗੋਲੀ, ਨੌਜਵਾਨ ਦੀ ਹੋਈ ਮੌਤ, CCTV ‘ਚ ਕੈਦ ਹੋਈ ਘਟਨਾ appeared first on Daily Post Punjabi.

