ਬਠਿੰਡਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਕੰਮ ਤੋਂ ਆਪਣਾ ਮੋਬਾਈਲ ਠੀਕ ਕਰਵਾਉਣ ਲਈ ਜਾਂਦੀ ਹੈ ਪਰ ਇਸ ਮਗਰੋਂ ਉਹ ਘਰ ਨਹੀਂ ਪਰਤਦੀ। ਉੁਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਸੜਕ ‘ਤੇ ਸ਼ੱਕੀ ਹਾਲਾਤਾਂ ‘ਚ ਮਿਲੀ ਮਹਿਲਾ ਦੀ ਦੇਹ ਮਿਲਦੀ ਹੈ।
ਮ੍ਰਿਤਕਾ ਦੀ ਪਛਾਣ ਰਿਤਿਕਾ ਵਜੋਂ ਹੋਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਹਿਲਾ ਦੇ ਪਤੀ ਵੱਲੋਂ ਉਸ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਦੱਸਦੀ ਹੈ ਕਿ ਮੈਂ ਰਸਤੇ ਵਿਚ ਹਾਂ ਤੇ ਘਰ ਪਰਤ ਰਹੀ ਹਾਂ ਪਰ ਜਦੋਂ ਉਹ ਦੇਰ ਰਾਤ ਘਰ ਨਹੀਂ ਪਰਤਦੀ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ। ਅਗਲੇ ਦਿਨ ਲੋਕੇਸ਼ਨ ਪਤਾ ਲੱਗਣ ‘ਤੇ ਪੁਲਿਸ ਟੀਮ ਪਰਿਵਾਰਕ ਮੈਂਬਰਾਂ ਨਾਲ ਉਸ ਥਾਂ ‘ਤੇ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉੁਥੇ ਕੁੜੀ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ।
ਇਹ ਵੀ ਪੜ੍ਹੋ : ਫਗਵਾੜਾ ਦੇ ਪਿੰਡ ਮੰਡਾਲੀ ‘ਚ ਵੱਡੀ ਵਾ/ਰਦਾਤ, ਖੇਤੀਬਾੜੀ ਲਈ ਰੱਖੇ ਮਜ਼ਦੂਰ ਨੇ ਮਾਲਕ ਦਾ ਕੀਤਾ ਕ/ਤਲ
ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਤੇਜ਼ਧਾਰ ਹਥਿਆਰ ਦੇ ਨਾਲ ਕੁੜੀ ਦਾ ਕਤਲ ਕੀਤਾ ਗਿਆ ਹੈ ਜਿਸ ਮਗਰੋਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਕਿਉਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕ/ਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਬਠਿੰਡਾ : ਕੰਮ ਤੋਂ ਫੋਨ ਠੀਕ ਕਰਵਾਉਣ ਗਈ ਮਹਿਲਾ ਨਹੀਂ ਪਰਤੀ ਘਰ, ਸੜਕ ‘ਤੇ ਸ਼ੱਕੀ ਹਾਲਾਤਾਂ ‘ਚ ਬਰਾਮਦ ਹੋਈ ਦੇਹ appeared first on Daily Post Punjabi.

