TV Punjab | Punjabi News ChannelPunjabi News, Punjabi TV |
Table of Contents |
ਹੁਣ …… ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! Friday 07 November 2025 04:38 PM UTC+00 | Tags: diabetes food health ice mental-health news obesity travel trending trending-news usa visa world
ਇਥੇ ਦਸਣਾ ਬਣਦਾ ਹੈ ਕਿ ਯੂ.ਐਸ. ਵੀਜ਼ਾ ਲਈ ਪਹਿਲਾਂ ਹੀ ਮੈਡੀਕਲ ਟੈਸਟਾਂ ਵਿਚੋਂ ਲੰਘਣਾ ਪੈਂਦਾ ਹੈ ਪਰ ਨਵੇਂ ਹੁਕਮ ਬੇਹੱਦ ਸਖ਼ਤ ਮੰਨੇ ਜਾ ਰਹੇ ਹਨ। ਤਾਜ਼ਾ ਹਦਾਇਤਾਂ ਟਰੰਪ ਸਰਕਾਰ ਦੀ ਉਸ ਮੁਹਿੰਮ ਦਾ ਹਿੱਸਾ ਦੱਸੀਆਂ ਜਾ ਰਹੀਆਂ ਹਨ ਜਿਸ ਤਹਿਤ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਜਾਂ ਮੁੰਬਈ, ਕੋਲਕਾਤਾ, ਹੈਦਰਾਬਾਦ ਜਾਂ ਚੇਨਈ ਦੇ ਕੌਂਸਲੇਟਸ ਵਿਚ ਹੁਣ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਵਧ ਜਾਵੇਗਾ। ਵੀਜ਼ਾ ਅਫ਼ਸਰ ਕੋਈ ਵੀ ਬਹਾਨਾ ਬਣਾਉਂਦਿਆਂ ਪਾਸਪੋਰਟ ਉਤੇ ਮੋਹਰ ਲਾਉਣ ਤੋਂ ਇਨਕਾਰ ਕਰ ਸਕਦੇ ਹਨ। ਇਕ ਗੈਰਮੁਨਾਫ਼ੇ ਵਾਲੇ ਵਾਲੀ ਜਥੇਬੰਦੀ ਕੈਥੋਲਿਕ ਲੀਗਲ ਇੰਮੀਗ੍ਰੇਸ਼ਨ ਨੈਟਵਰਕ ਦੇ ਸੀਨੀਅਰ ਅਟਾਰਨੀ ਚਾਰਲਸ ਵ੍ਹੀਲਰ ਦਾ ਕਹਿਣਾ ਸੀ ਕਿ ਨਵੀਂ ਹਦਾਇਤਾਂ ਭਾਵੇਂ ਅਮਰੀਕਾ ਵਿਚ ਪੱਕੀ ਰਿਹਾਇਸ਼ ਵਾਸਤੇ ਜਾਣ ਵਾਲੇ ਪ੍ਰਵਾਸੀਆਂ ਦੁਆਲੇ ਕੇਂਦਰਤ ਹਨ ਪਰ ਇਨ੍ਹਾਂ ਨੂੰ ਹਰ ਸ਼੍ਰੇਣੀ 'ਤੇ ਲਾਗੂ ਕੀਤਾ ਜਾ ਸਕਦਾ ਹੈ। ਉਧਰ ਵਿਦੇਸ਼ ਵਿਭਾਗ ਦੇ ਬੁਲਾਰੇ ਵੱਲੋਂ ਫ਼ਿਲਹਾਲ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਦੂਜੇ ਪਾਸੇ ਜਾਰਜਟਾਊਨ ਯੂਨੀਵਰਸਿਟੀ ਵਿਚ ਇੰਮੀਗ੍ਰੇਸ਼ਨ ਵਕੀਲ ਸੋਫ਼ੀਆ ਜੈਨੋਵੇਜ਼ੇ ਦਾ ਕਹਿਣਾ ਸੀ ਕਿ ਡਾਇਬਟੀਜ਼ ਦੀ ਬਿਮਾਰੀ ਕਦੋਂ ਹੋਈ ਅਤੇ ਕਿੰਨੇ ਸਾਲ ਤੋਂ ਦਵਾਈ ਚੱਲ ਰਹੀ ਹੈ, ਵਰਗੇ ਸਵਾਲ ਅਮਰੀਕਾ ਦੇ ਵੀਜ਼ਾ ਚਾਹੁਣ ਵਾਲਿਆਂ ਨੂੰ ਉਲਝਾ ਕੇ ਰੱਖ ਦੇਣਗੇ ਅਤੇ ਭਵਿੱਖ ਦੀਆਂ ਕੌਂਸਲਰ ਇੰਟਰਵਿਊਜ਼ ਨਵੀਆਂ ਚੁਣੌਤੀਆਂ ਲੈ ਕੇ ਆਉਣਗੀਆਂ। The post ਹੁਣ …… ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! appeared first on TV Punjab | Punjabi News Channel. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
