ਫਿਰੋਜ਼ਪੁਰ ਕੈਂਟ ਤੋਂ ਦਿੱਲੀ ਤੱਕ ਅੱਜ ਨਵੀਂ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਈ ਹੈ। ਇਹ ਟ੍ਰੇਨ ਫਿਰੋਜ਼ਪੁਰ ਤੋਂ ਦਿੱਲੀ ਤੇ ਦਿੱਲੀ ਤੋਂ ਫਿਰੋਜ਼ਪੁਰ ਲਈ ਚੱਲੇਗੀ। ਲਗਭਗ 2 ਹਜ਼ਾਰ ਤੋਂ ਵੱਧ ਯਾਤਰੀ ਇਸ ਦਾ ਫਾਇਦਾ ਲੈ ਸਕਣਗੇ। ਇਸ ਟ੍ਰੇਨ ਦੇ ਚੱਲਣ ਨਾਲ ਪੰਜਾਬ ਦਾ ਮਾਲਵਾ ਦੇਸ਼ ਦੀ ਰਾਜਧਾਨੀ ਨਾਲ ਜੁੜ ਸਕੇਗਾ ਜਿਸ ਨਾਲ ਵਪਾਰ ਨੂੰ ਵੀ ਕਾਫੀ ਫਾਇਦਾ ਮਿਲੇਗਾ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਟ੍ਰੇਨ ਜਲਦ ਚਲਾਉਣ ਦਾ ਐਲਾਨ ਕੀਤਾ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸੀਂ ਧੰਨਵਾਦ ਕਰਦੇ ਹਾਂ। ਪੰਜਾਬ ਦੇ ਲੋਕ ਅੱਜ ਤੋਂ ਫਿਰੋਜ਼ਪੁਰ ਤੋਂ ਦਿੱਲੀ ਵੰਦੇ ਭਾਰਤ ਵਿਚ ਜਾ ਸਕਣਗੇ। ਇਹ ਗੱਡੀ ਹਫਤੇ ਵਿਚ 6 ਦਿਨ ਲਗਾਤਾਰ ਚੱਲੇਗੀ।
ਵੰਦੇ ਭਾਰਤ ਫਿਰੋਜ਼ਪੁਰ ਤੋਂ ਸਵੇਰੇ 7.55 ‘ਤੇ ਚੱਲੇਗੀ। ਦਿੱਲੀ ਤੱਕ ਇਸ ਦੇ 7 ਸਟਾਪੇਜ ਹੋਣਗੇ। ਫਿਰੋਜ਼ਪੁਰ ਤੋਂ ਟ੍ਰੇਨ ਚੱਲ ਕੇ ਫਰੀਦਕੋਟ ਸਵੇਰੇ 8.23 ਵਜੇ ਰੁਕੇਗੀ ਤੇ 8.25 ਵਜੇ ਚੱਲੇਗੀ। ਇਸੇ ਤਰ੍ਹਾਂ ਬਠਿੰਡਾ ਵਿਚ 9.10 ਵਜੇ ਪਹੁੰਚੇਗੀ ਤੇ 9.15 ਵਜੇ ਚੱਲੇਗੀ। ਧੂਰੀ ਵਿਚ 10.26 ਵਜੇ ਪਹੁੰਚੇਗੀ ਤੇ 10.28 ਵਜੇ ਚੱਲੇਗੀ। ਪਟਿਆਲਾ ਵਿਚ 11.05 ਵਜੇ ਪਹੁੰਚੇਗੀ ਤੇ 11.07 ਵਜੇ ਰਵਾਨਾ ਹੋਵੇਗੀ। ਅੰਬਾਲਾ ਕੈਂਟ ਤੋਂ 11.58 ਵਜੇ ਟ੍ਰੇਨ ਰੁਕੇਗੀ ਤੇ ਦੁਪਹਿਰ 12 ਵਜੇ ਚੱਲ ਪਵੇਗੀ। ਇਸੇ ਤਰ੍ਹਾਂ ਕੁਰੂਕਸ਼ੇਤਰ ਵਿਚ ਦੁਪਹਿਰ 12.28 ਵਜੇ ਟ੍ਰੇਨ ਰੁਕੇਗੀ ਤੇ 12.30 ਵਜੇ ਚੱਲੇਗੀ। ਪਾਨੀਪਤ ਵਿਚ ਦੁਪਹਿਰ 1.05 ਵਜੇ ਟ੍ਰੇਨ ਰੁਕੇਗੀ ਤੇ 1.07 ‘ਤੇ ਚੱਲੇਗੀ। ਫਿਰ ਸਿੱਧਾ ਦਿੱਲੀ ਦੁਪਹਿਰ 2.35 ਵਜੇ ਟ੍ਰੇਨ ਆਪਣੀ ਮੰਜ਼ਿਲ ‘ਤੇ ਰੁਕੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾ/ਰਦਾ/ਤ, ਭਤੀਜੀ ਨੂੰ ਬੱਸ ‘ਤੇ ਚੜ੍ਹਾਉਣ ਆਏ ਬੰਦੇ ‘ਤੇ ਦਿਨ-ਦਿਹਾੜੇ ਫਾ/ਇ/ਰਿੰਗ
ਇਸੇ ਤਰ੍ਹਾਂ ਦਿੱਲੀ ਤੋਂ ਸ਼ਾਮ 6 ਵਜੇ ਟ੍ਰੇਨ ਚੱਲੇਗੀ ਜੋ 5 ਵਜੇ ਪਾਨੀਪਤ ਰੁਕੇਗੀ। ਪਾਨੀਪਤ ਤੋਂ ਟ੍ਰੇਨ 5.02 ‘ਤੇ ਚੱਲੇਗੀ ਤੇ ਕੁਰੂਸ਼ੇਤਰ ਵਿਚ 5.40 ਵਜੇ ਰੁਕੇਗੀ। ਫਿਰ ਕੁਰੂਕਸ਼ੇਤਰ ਤੋਂ 5.42 ਵਜੇ ਚੱਲੇਗੀ ਤੇ ਸ਼ਾਮ 6.30 ਵਜੇ ਅੰਬਾਲਾ ਰੁਕੇਗੀ। ਅੰਬਾਲਾ ਤੋਂ 6.32 ‘ਤੇ ਟ੍ਰੇਨ ਚੱਲ ਕੇ ਪਟਿਆਲਾ ਸ਼ਾਮ 7.13 ਵਜੇ ਪਹੁੰਚੇਗੀ। 7.15 ‘ਤੇ ਪਟਿਆਲਾ ਤੋਂ ਚੱਲ ਕੇ 7.56 ‘ਤੇ ਧੁਰੀ ਰੁਕੇਗੀ। ਧੂਰੀ ਸਟੇਸ਼ਨ ਤੋਂਟ੍ਰੇਨ ਸ਼ਾਮ 7.58 ਵਜੇ ‘ਤੇ ਚੱਲੇਗੀ। ਇਸ ਦੇ ਬਾਅਦ ਬਠਿੰਡਾ ਵਵਿਚ ਰਾਤ 9.15 ਵਜੇ ਟ੍ਰੇਨ ਪਹੁੰਚ ਕੇ 9.20 ‘ਤੇ ਫਰੀਦਕੋਟ ਲਈ ਰਵਾਨਾ ਹੋਵੇਗੀ। ਰਾਤ 10.03 ‘ਤੇ ਫਰੀਦਕੋਟ ਪਹੁੰਚ ਕੇ 10.05 ਵਜੇ ਚੱਲ ਕੇ ਫਿਰੋਜ਼ਪੁਰ ਕੈਂਟ 10.35 ਵਜੇ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ਦੇ ਲੋਕਾਂ ਨੂੰ ਮਿਲੀ ਇਕ ਹੋਰ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਫਤੇ ‘ਚ 6 ਦਿਨ ਫਿਰੋਜ਼ਪੁਰ ਤੋਂ ਦਿੱਲੀ ਤੱਕ ਚੱਲੇਗੀ appeared first on Daily Post Punjabi.

