ਲੁਧਿਆਣਾ ‘ਚ ‘ਸਖੀ ਵਨ ਸਟਾਪ ਸੈਂਟਰ’ ਦਾ ਉਦਘਾਟਨ, ਪੀੜਤ ਔਰਤਾਂ ਨੂੰ ਇੱਕ ਛੱਤ ਹੇਠਾਂ ਮਿਲੇਗੀ ਸਹਾਇਤਾ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੁਧਿਆਣਾ ਵਿੱਚ “ਸਖੀ ਵਨ ਸਟਾਪ ਸੈਂਟਰ” ਦਾ ਉਦਘਾਟਨ ਕੀਤਾ। ਇਹ ਸੈਂਟਰ ਹਿੰਸਾ ਜਾਂ ਸ਼ੋਸ਼ਣ ਦੀਆਂ ਪੀੜਤ ਔਰਤਾਂ ਨੂੰ ਇੱਕ ਛੱਤ ਹੇਠਾਂ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ।

ਨਿਰਭਯਾ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ “ਵਨ ਸਟਾਪ ਸੈਂਟਰ” ਸਥਾਪਤ ਕੀਤੇ ਸਨ। ਇਨ੍ਹਾਂ ਕੇਂਦਰਾਂ ਦਾ ਉਦੇਸ਼ ਅਜਿਹੀਆਂ ਔਰਤਾਂ ਨੂੰ ਸਾਰੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਹੈ, ਜਿਸ ਵਿੱਚ ਡਾਕਟਰੀ, ਸਲਾਹ, ਕਾਨੂੰਨੀ, ਪੁਲਿਸ ਸਹਾਇਤਾ ਅਤੇ ਆਸਰਾ ਮੁਹੱਈਆ ਕਰਾਉਣਾ ਸ਼ਾਮਲ ਹੈ।

ਔਰਤਾਂ ਦੀ ਸਹੂਲਤ ਲਈ ਸੈਂਟਰ ਵਿੱਚ ਤਿੰਨ ਵੱਖਰੇ ਕਮਰੇ ਬਣਾਏ ਗਏ ਹਨ: ਇੱਕ ਸਲਾਹ ਲਈ ਰੂਮ, ਸੈਂਟਰ ਰੂਮ ਅਤੇ ਇੱਕ ਆਸਰਾ ਰੂਮ। ਇਹ ਕਮਰੇ ਔਰਤਾਂ ਲਈ ਇੱਕ ਸੁਰੱਖਿਅਤ ਅਤੇ ਆਰਾਮਦਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ।

ਸ਼ਾਂਤੀ ਅਤੇ ਅਧਿਆਤਮਿਕ ਸੰਤੁਲਨ ਲਈ ਸੈਂਟਰ ਦੇ ਅੰਦਰ ਇੱਕ ਧਾਰਮਿਕ ਸਥਾਨ ਵੀ ਬਣਾਇਆ ਗਿਆ ਹੈ, ਜਿੱਥੇ ਔਰਤਾਂ ਪੂਜਾ ਜਾਂ ਧਿਆਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਡਿਪਰੈਸ਼ਨ ਜਾਂ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਦੇ ਮਾਨਸਿਕ ਅਤੇ ਸਰੀਰਕ ਸਸ਼ਕਤੀਕਰਨ ਲਈ ਯੋਗਾ ਕਲਾਸਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਸਹੂਲਤ ਲੁਧਿਆਣਾ ਵਿੱਚ “ਸਖੀ ਵਨ ਸਟਾਪ ਸੈਂਟਰ” ਨੂੰ ਦੂਜੇ ਜ਼ਿਲ੍ਹਿਆਂ ਦੇ ਕੇਂਦਰਾਂ ਤੋਂ ਵੱਖਰਾ ਕਰਦੀ ਹੈ। ਉਦਘਾਟਨ ਸਮੇਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਰਤੀ ਵੀ ਕੀਤੀ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ, ‘ਸਖੀ ਵਨ ਸਟਾਪ ਸੈਂਟਰ’ ਵਿਚ ਔਰਤਾਂ ਦੀ ਦੇਖ-ਰੇਖ ਦ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਪੀੜਤ ਔਰਤਾਂ ਇੱਥੇ ਆ ਕੇ ਮੈਂਬਰਾਂ ਸਾਹਮਣੇ ਆਪਣੀਆਂ ਚਿੰਤਾਵਾਂ ਪੇਸ਼ ਕਰ ਸਕਣਗੀਆਂ।

ਇਸ ਦੌਰਾਨ ਸਿਹਤ ਮੰਤਰੀ ਨੇ ਦੱਸਿਆ 1,000 ਡਾਕਟਰਾਂ ਅਤੇ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ। ਮਾਹਰ ਡਾਕਟਰਾਂ ਦੀ ਵੀ ਭਰਤੀ ਕੀਤੀ ਜਾ ਰਹੀ ਹੈ। ਪਿਛਲੇ 20 ਸਾਲਾਂ ਦੇ ਪਾੜੇ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

The post ਲੁਧਿਆਣਾ ‘ਚ ‘ਸਖੀ ਵਨ ਸਟਾਪ ਸੈਂਟਰ’ ਦਾ ਉਦਘਾਟਨ, ਪੀੜਤ ਔਰਤਾਂ ਨੂੰ ਇੱਕ ਛੱਤ ਹੇਠਾਂ ਮਿਲੇਗੀ ਸਹਾਇਤਾ appeared first on Daily Post Punjabi.



Previous Post Next Post

Contact Form