ਪੰਜਾਬ ਕਾਂਗਰਸ ਵੱਲੋਂ 27 ਨਵੇਂ ਜਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੀ ਸੂਚੀ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਲਗਭਗ 3 ਮਹੀਨੇ ਤੋਂ ਇਹ ਪ੍ਰਕਿਰਿਆ ਚੱਲ ਰਹੀ ਸੀ ਕਿਉਂਕਿ ਨਵੰਬਰ ਵਿਚ ਹੀ ਪ੍ਰਧਾਨਾਂ ਦਾ 3-3 ਸਾਲ ਦਾ ਕਾਰਜਕਾਲ ਖਤਮ ਹੋ ਰਿਹਾ ਸੀ।
ਸੂਰਜ ਠਾਕੁਰ ਤੇ ਹੀਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਹੋਲਡਰਾਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਐਲਾਨ
ਦੱਸ ਦੇਈਏ ਕਿ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਹਨ ਤੇ ਅੰਮ੍ਰਿਤਸਰ ਸ਼ਹਿਰੀ ਤੋਂ ਸੌਰਭ ਮਦਾਨ, ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ, ਬਠਿੰਡਾ ਦਿਹਾਤੀ ਤੋਂ ਪ੍ਰੀਤਮ ਸਿੰਘ, ਬਠਿੰਡਾ ਸ਼ਹਿਰੀ ਤੋਂ ਰਾਜਨ ਗਰਗ, ਫਰੀਦਕੋਟ ਤੋਂ ਨਵਦੀਪ ਸਿੰਘ ਬਰਾੜ, ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਸਿੰਘ, ਫਾਜ਼ਿਲਕਾ ਤੋਂ ਹਰਪ੍ਰੀਤ ਸਿੰਘ ਸਿੱਧੂ, ਫਿਰੋਜ਼ਪੁਰ ਤੋਂ ਕੁਲਬੀਰ ਸਿੰਘ ਜੀਰਾ, ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਹੁਸ਼ਿਆਰਪੁਰ ਤੋਂ ਦਲਜੀਤ ਸਿੰਘ, ਜਲੰਧਰ ਸ਼ਹਿਰੀ ਤੋਂ ਰਾਜਿੰਦਰ ਬੇਰੀ, ਜਲੰਧਰ ਦਿਹਾਤੀ ਤੋਂ ਹਰਦੇਵ ਸਿੰਘ, ਕਪੂਰਥਲਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਲੁਧਿਆਣਾ ਦਿਹਾਤੀ ਤੋਂ ਮੇਜਰ ਸਿੰਘ ਮੁੱਲਾਂਪੁਰ ਤੇ ਲੁਧਿਆਣਾ ਸ਼ਹਿਰੀ ਤੋਂ ਸੰਜੀਵ ਤਲਵਾੜ, ਮੋਗਾ ਤੋਂ ਹਰੀ ਸਿੰਘ, ਮੋਹਾਲੀ ਤੋਂ ਕਮਲ ਕਿਸ਼ੋਰ ਸ਼ਰਮਾ, ਮੁਕਤਸਰ ਤੋਂ ਸ਼ੁਭਦੀਪ ਸਿੰਘ ਬਿੱਟੂ, ਪਟਿਆਲਾ ਦਿਹਾਤੀ ਤੋਂ ਗੁਰਸ਼ਰਨ ਕੌਰ ਰੰਧਾਵਾ, ਪਟਿਆਲਾ ਸ਼ਹਿਰੀ ਤੋਂ ਨਰੇਸ਼ ਕੁਮਾਰ ਦੁੱਗਲ, ਰੋਪੜ ਤੋਂ ਅਸ਼ਵਨੀ ਸ਼ਰਮਾ, ਸੰਗਰੂਰ ਤੋਂ ਜਗੇਦਵ ਸਿੰਘ, ਨਵਾਂਸ਼ਹਿਰ ਤੋਂ ਅਜੇ ਕੁਮਾਰ ਤੇ ਤਰਨਤਾਰਨ ਤੋਂ ਰਾਜਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ਕਾਂਗਰਸ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ, ਸੂਚੀ ‘ਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਂ ਸ਼ਾਮਲ appeared first on Daily Post Punjabi.

