ਤਰਨਤਾਰਨ ਵਿੱਚ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਬਣਾਏ ਗਏ ਗਿਣਤੀ ਕੇਂਦਰ ‘ਤੇ ਈਵੀਐਮ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। 16 ਰਾਊਂਡ ਵਿੱਚੋਂ ਦੋ ਰਾਊਂਡ ਪੂਰੇ ਹੋ ਗਏ ਹਨ, ਪਹਿਲੇ ਤੇ ਦੂਜੇ ਰੁਝਾਨ ਵਿਚ ਸ਼੍ਰੋਮਣੀ ਅਕਾਲੀ ਦਲ ਅੱਗੇ ਹੈ।
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਦੋਵੇਂ ਦੌਰ ਵਿੱਚ ਲੀਡ ਲਈ। ‘ਆਪ’ ਦੇ ਹਰਮੀਤ ਸਿੰਘ ਸੰਧੂ ਦੂਜੇ ਸਥਾਨ ‘ਤੇ ਹਨ। ਕਾਂਗਰਸ ਤੀਜੇ ਸਥਾਨ ‘ਤੇ ਹੈ। ਨਤੀਜਾ ਸਵੇਰੇ 11 ਵਜੇ ਤੱਕ ਸਪੱਸ਼ਟ ਹੋ ਜਾਵੇਗਾ।

ਦੱਸ ਦੇਈਏ ਕਿ ਇੱਥੇ 11 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਵਿੱਚ 60.95 ਫੀਸਦੀ ਵੋਟਰਾਂ ਨੇ ਹਿੱਸਾ ਲਿਆ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿੱਚ ਇਸ ਸੀਟ ‘ਤੇ 65.81 ਫੀਸਦੀ ਵੋਟਰਾਂ ਦੀ ਵੋਟਿੰਗ ਹੋਈ ਸੀ ਅਤੇ ‘ਆਪ’ ਨੇ ਚੋਣ ਜਿੱਤੀ ਸੀ।
ਤਰਨਤਾਰਨ ਵਿਚ ਪੰਦਰਾਂ ਉਮੀਦਵਾਰਾਂ ਨੇ ਚੋਣ ਲੜੀ, ਪਰ ਮੁੱਖ ਮੁਕਾਬਲਾ ਪੰਜ ਉਮੀਦਵਾਰਾਂ ਵਿਚਕਾਰ ਹੈ: ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ, ਅਤੇ ਅਕਾਲੀ ਦਲ-ਵਾਰਿਸ ਪੰਜਾਬ ਦੇ। ਪਹਿਲੇ ਦੌਰ ਵਿੱਚ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ 2,910 ਵੋਟਾਂ ਮਿਲੀਆਂ, ਜਦੋਂ ਕਿ ‘ਆਪ’ ਦੇ ਹਰਮੀਤ ਨੂੰ 2,285 ਵੋਟਾਂ ਮਿਲੀਆਂ। ਦੂਜੇ ਰੁਝਾਨ ਵਿਚ ਵੀ ਸ਼੍ਰੋਮਣੀ ਅਕਾਲੀ ਦਲ 5843 ਵੋਟਾਂ ਨਾਲ ਅੱਗੇ ਹਨ।
ਇਹ ਵੀ ਪੜ੍ਹੋ : ਦਿੱਲੀ ਬਲਾ/ਸਟ ਨਾਲ ਜੁੜੀ ਤੀਜੀ ਕਾਰ ਵੀ ਮਿਲੀ, ਫਰੀਦਾਬਾਦ ਦੀ ਯੂਨੀਵਰਸਿਟੀ ਅੰਦਰੋਂ ਹੋਈ ਬਰਾਮਦ
ਦੱਸ ਦੇਈਏ ਕਿ ਤਰਨਤਾਰਨ ਸੀਟ ਜੂਨ 2025 ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਲਈ ਸਾਰਿਆਂ ਦੀ ਜਿੱਤ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਇਸ ਜਿੱਤ ਨੂੰ ਸਿਆਸੀ ਪਾਰਟੀਆਂ ਫਰਵਰੀ 2027 ਵਿਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜਰ ਆਪਣਾ ਪਰਫਾਮੈਂਸ ਟੈਸਟ ਸਮਝ ਕੇ ਮੈਦਾਨ ਵਿਚ ਉਤਰੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
The post ਤਰਨਤਾਰਨ ਜ਼ਿਮਨੀ ਚੋਣ ਨਤੀਜਾ, ਪਹਿਲੇ ਤੇ ਦੂਜੇ ਰਾਊਂਡ ‘ਚ ਅਕਾਲੀ ਦਲ ਦੀ ਉਮੀਦਵਾਰ ਅੱਗੇ appeared first on Daily Post Punjabi.

