‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ’-ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਦਾ ਬਿਆਨ

ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਨੇ 12091 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇਥੋਂ ਵਿਧਾਇਕ ਚੁਣੇ ਗਏ ਹਨ।

ਜਿੱਤ ‘ਤੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਤਰਨਤਾਰਨ ਉਪ ਚੋਣ ਵਿਚ ਮਿਲੀ ਇਸ ਇਤਿਹਾਸਕ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਨੇ ਇੱਕ ਵਾਰ ਫਿਰ ‘AAP’ ‘ਤੇ ਆਪਣਾ ਭਰੋਸਾ ਜਤਾਇਆ ਹੈ, ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ। ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ। ਇਹ ਜਿੱਤ ਜਨਤਾ ਦੀ ਜਿੱਤ ਹੈ, ਮਿਹਨਤ ਕਰਨ ਵਾਲੇ ਹਰ ਵਰਕਰ ਦੀ ਜਿੱਤ ਹੈ। ਪੰਜਾਬ ਦੀ ਜਨਤਾ ਤੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ।

ਇਹ ਵੀ ਪੜ੍ਹੋ : PU ਵਾਲੀ ਵਾਇਰਲ ਕੁੜੀ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਸ਼ੋਅ ‘ਚ ਕਹੀ ਵੱਡੀ ਗੱਲ

ਦੱਸ ਦੇਈਏ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ ਜਿਨ੍ਹਾਂ ਨੂੰ 30,558 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨੀਦਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ। ਕਾਂਗਰਸ ਚੌਥੇ ਨੰਬਰ ‘ਤੇ ਰਹੀ। ਉਸ ਨੂੰ 15078 ਵੋਟ ਮਿਲੇ। ਭਾਜਪਾ ਉਮੀਦਵਾਰ 10 ਹਜ਼ਾਰ ਦਾ ਅੰਕੜਾ ਵੀ ਨਹੀਂ ਛੂਹ ਸਕੀ। ਉਨ੍ਹਾਂ ਨੂੰ 6239 ਵੋਟਾਂ ਮਿਲੀਆਂ।

The post ‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ’-ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਦਾ ਬਿਆਨ appeared first on Daily Post Punjabi.



Previous Post Next Post

Contact Form