ਕੈਂਸਰ ਪੀੜਤ ਪਤਨੀ ਤੇ ਬੱਚਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਤ

ਤੇਜ਼ ਰਫਤਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹਾ ਕਹਿਰ ਬਾਜ਼ੀਗਰ ਬਸਤੀ ਤਪਾ ਮੰਡੀ ਦੇ ਰਹਿਣ ਵਾਲੇ ਟਰੱਕ ਡਰਾਈਵਰ ਚਮਨਦੀਪ ਸਿੰਘ ‘ਤੇ ਉਸ ਵੇਲੇ ਟੁੱਟ ਪਿਆ, ਜਦੋਂ ਉਹ ਆਪਣੇ ਮੋਟਰਸਾਈਕਲ ਸਵਾਰ ਹੋ ਕੇ ਤਪਾ ਤੋਂ ਰਾਮਪੁਰਾ ਜਾ ਰਿਹਾ ਸੀ। ਜਦੋਂ ਉਹ ਪਿੰਡ ਜੇਠੂਕੇ ਕੋਲੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰਸਾਈਕਲ ਕਾਫੀ ਦੂਰ ਤੱਕ ਜਾ ਡਿੱਗਿਆ ਅਤੇ ਮੌਕੇ ‘ਤੇ ਹੀ ਮੋਟਰਸਾਈਕਲ ਸਵਾਰ ਚਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਦੌਰਾਨ ਵਾਹਨ ਚਾਲਕ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ।

ਇਹ ਹਾਦਸਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਵਾਪਰਿਆ। ਪੁਲਿਸ ਇਸ ਸੜਕ ਹਾਦਸੇ ਨੂੰ ਲੈ ਕੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਨੇੜੇ ਪੁਲਿਸ ਹਾਈਟੈਕ ਨਾਕਾ ਵੀ ਦੱਸਿਆ ਜਾ ਰਿਹਾ ਹੈ, ਜਿੱਥੋਂ ਇਹ ਵਾਹਨ ਲੰਘੇ ਸਨ।

ਮ੍ਰਿਤਕ ਦੀ ਪਛਾਣ 49 ਸਾਲ ਦੇ ਚਮਨਦੀਪ ਸਿੰਘ ਨਿਵਾਸੀ ਬਾਜੀਗਰ ਬਸਤੀ ਵਜੋਂ ਹੋਈ ਹੈ। ਉਸ ਦਾ ਇੱਕ ਬੇਟਾ ਤੇ ਬੇਟੀ ਸੀ। ਉਸ ਦੀ ਪਤਨੀ ਕੈਂਸਰ ਪੀੜਤ ਹੈ ਜਿਸ ਲਈ ਉਹ ਦਿਨ-ਰਾਤ ਡਰਾਈਵਰੀ ਕਰਕੇ ਮਿਹਨਤ ਕਰਦਾ ਸੀ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਦੇ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ, ਕਿਹਾ-“ਜਦੋਂ ਤੱਕ ਨੀਂ ਮਿਲਦਾ ਇਨਸਾਫ, ਉਦੋਂ ਤੱਕ ਨਹੀਂ ਕਰਾਂਗੇ ਸਸਕਾਰ”

ਪੰਜ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਦੇ ਆਪਣੇ ਇਕਲੌਤੇ ਪੁੱਤ ਨੂੰ ਬੀਟੈਕ ਦੀ ਪੜ੍ਹਾਈ ਕਰਵਾ ਰਿਹਾ ਸੀ। ਮ੍ਰਿਤਕ ਦੇ ਜਾਣ ਪਿੱਛੋਂ ਮ੍ਰਿਤਕ ਚਮਨਦੀਪ ਦੀ ਪਤਨੀ ਸੁਖਵਿੰਦਰ ਕੌਰ ਅਤੇ ਪਰਿਵਾਰਿਕ ਮੈਂਬਰਾਂ ਨੇ ਦੋਸ਼ੀ ਵਾਹਨ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਗਿੱਲ ਕਲਾਂ ਪੁਲਿਸ ਥਾਣੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

The post ਕੈਂਸਰ ਪੀੜਤ ਪਤਨੀ ਤੇ ਬੱਚਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਤ appeared first on Daily Post Punjabi.



Previous Post Next Post

Contact Form