ਬਾਲੀਵੁੱਡ ਦੇ ‘ਹੀਮੈਨ’ ਧਰਮਿੰਦਰ ਦਾ 89 ਸਾਲ ਦੀ ਉਮਰ ‘ਚ ਦੇਹਾਂਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਲਏ ਆਖਰੀ ਸਾਹ

ਬਾਲੀਵੁੱਡ ਦੇ ‘ਹੀਮੈਨ’ ਧਰਮਿੰਦਰ ਦਾ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੋਮਵਾਰ ਨੂੰ ਸਾਹ ਲੈਣ ਵਿਚ ਦਿੱਕਤ ਹੋਣ ‘ਤੇ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿਥੇ ਹਾਲਤ ਸਥਿਰ ਨਾ ਹੋਣ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਲਈ 72 ਘੰਟੇ ਕਾਫੀ ਮੁਸ਼ਕਲ ਸਨ।

ਦਿਓਲ ਪਰਿਵਾਰ ਦੇ ਕਰੀਬੀ ਸੂਤਰਾਂ ਮੁਤਾਬਕ ਧਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਬੁਲਾਇਆ ਗਿਆ ਹੈ। ਬੀਤੀ ਰਾਤ ਸੰਨੀ ਦਿਓਲ ਹਸਪਤਾਲ ਦੇ ਬਾਹਰ ਕਾਫੀ ਭਾਵੁਕ ਨਜ਼ਰ ਆਏ ਤੇ ਦੂਜੇ ਪਾਸੇ ਬੌਬੀ ਦਿਓਲ ਵੀ ਅਲਫਾ ਦੀ ਸ਼ੂਟਿੰਗ ਛੱਡ ਕੇ ਮੁੰਬਈ ਪਰਤ ਆਏ ਤੇ ਪਿਤਾ ਨੂੰ ਮਿਲਣ ਪਹੁੰਚੇ ਸਨ। ਸ਼ਾਹਰੁਖ, ਸਲਮਾਨ ਸਣੇ ਕਈ ਬਾਲੀਵੁੱਡ ਸੇਲੇਬਸ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ।

ਦੱਸ ਦੇਈਏ ਕਿ 10 ਨਵੰਬਰ ਤੋਂ ਪਹਿਲਾਂ ਧਰਮਿੰਦਰ ਨੂੰ 31 ਅਕਤੂਬਰ ਨੂੰ ਹਸਪਤਾਲ ਲਿਜਾਇਆ ਗਿਆ ਸੀ । ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਸੀ। ਉਨ੍ਹਾਂ ਨੂੰ ਉਦੋਂ ਆਈਸੀਯੂ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੇ ਸਾਰੇ ਸਰੀਰ ਦੇ ਪੈਰਾਮੀਟਰ ਠੀਕ ਹੋਣ ‘ਤੇ ਕੁਝ ਹੀ ਘੰਟਿਆਂ ਵਿਚ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।

ਇਸੇ ਸਾਲ ਦੀ ਸ਼ੁਰੂਆਤ ਵਿਚ ਧਰਮਿੰਦਰ ਦੀ ਕਾਰਨੀਆ ਟਰਾਂਸਪਲਾਂਟ ਸਰਜਰੀ ਹੋਈ ਸੀ। ਉਨ੍ਹਾਂ ਦੀ ਖੱਬੀ ਅੱਖ ਦੀ ਪਾਰਦਰਸ਼ੀ ਪਰਤ ਯਾਨੀ ਕਿ ਕਾਰਨੀਆ ਡੈਮੇਜ ਹੋ ਗਈ ਸੀ ਜਿਸ ਦੇ ਬਾਅਦ ਉਨ੍ਹਾਂ ਦਾ ਕਾਰਨੀਆ ਟਰਾਂਸਪਲਾਂਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਠੰਢ ਫੜੇਗੀ ਜ਼ੋਰ, ਇਸ ਜ਼ਿਲੇ ‘ਚ ਪਾਰਾ ਸ਼ਿਮਲਾ ਜਿੰਨਾ, ਜਾਣੋ ਮੌਸਮ ਨੂੰ ਲੈ ਕੇ ਅਪਡੇਟ

ਧਰਮਿੰਦਰ ਨੂੰ ਸਾਲ 2015-2020 ਵਿਚ ਕਈ ਵਾਰ ਪਿੱਠ ਦਰਦ, ਮਾਸਪੇਸ਼ੀਆਂ ਵਿਚ ਖਿਚਾਅ ਤੇ ਕਮਜ਼ੋਰੀ ਦੀ ਸ਼ਿਕਾਇਤ ਸੀ। ਉਨ੍ਹਾਂ ਨੂੰ ਪਿੱਠ ਦਰਦ ਤੇ ਥਕਾਵਟ ਦੀ ਵਜ੍ਹਾ ਤੋਂ ਹਸਪਤਾਲ ਭਰਤੀ ਵੀ ਹੋਣਾ ਪਿਆ ਸੀ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਨਸਰਾਲੀ ਵਿਚ ਹੋਇਆ ਸੀ ਤੇ ਇਸ ਸਾਲ 8 ਦਸੰਬਰ ਨੂੰ ਧਰਮਿੰਦਰ 90 ਸਾਲ ਦੇ ਹੋਣ ਵਾਲੇ ਸਨ।

The post ਬਾਲੀਵੁੱਡ ਦੇ ‘ਹੀਮੈਨ’ ਧਰਮਿੰਦਰ ਦਾ 89 ਸਾਲ ਦੀ ਉਮਰ ‘ਚ ਦੇਹਾਂਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਲਏ ਆਖਰੀ ਸਾਹ appeared first on Daily Post Punjabi.



source https://dailypost.in/breaking/dharmendra-passes-away/
Previous Post Next Post

Contact Form