TV Punjab | Punjabi News ChannelPunjabi News, Punjabi TV |
Table of Contents |
ਕੈਨੇਡਾ 'ਚ ਅਸਥਾਈ ਰਹਿਣ ਵਾਲਿਆਂ ਦੀ ਗਿਣਤੀ ਘਟਾਉਣ ਦੀ ਤਿਆਰੀ: ਕਾਰਨੀ Tuesday 21 October 2025 06:32 PM UTC+00 | Tags: canada canada-immigration canada-news diwali-interview immigration-plan mark-carney ottawa public-safety rcmp temporary-residents top-news world
ਇੱਕ ਰੇਡੀਓ ਚੈਨਲ ਨਾਲ ਇੰਟਰਵਿਊ ਦੌਰਾਨ ਕਾਰਨੀ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਸ਼ਰਨਾਰਥੀ ਅਰਜ਼ੀਆਂ 33% ਘਟੀਆਂ ਹਨ, ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੋ-ਤਿਹਾਈ ਘਟੀ ਹੈ ਅਤੇ ਅਸਥਾਈ ਵਿਦੇਸ਼ੀ ਮਜ਼ਦੂਰਾਂ ਦੀ ਗਿਣਤੀ 70% ਤੋਂ ਵੱਧ ਘਟੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਰਾਦਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਗੈਂਗ ਕ੍ਰਾਈਮ ਅਤੇ ਐਕਸਟੋਰਸ਼ਨ 'ਤੇ ਕਾਬੂ ਪਾਉਣਾ ਅਤੇ ਕੈਨੇਡੀਅਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਲਈ 1,000 ਨਵੇਂ RCMP ਅਧਿਕਾਰੀ ਅਤੇ 1,000 ਬਾਰਡਰ ਏਜੰਟ ਤੈਨਾਤ ਕੀਤੇ ਜਾਣਗੇ। ਕਾਰਨੀ ਨੇ ਇਹ ਵੀ ਦੱਸਿਆ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਬਜਟ ਅਤੇ ਇਮੀਗ੍ਰੇਸ਼ਨ ਲੈਵਲ ਪਲਾਨ ਦੋਵੇਂ ਆ ਰਹੇ ਹਨ, ਜੋ ਦੇਸ਼ ਦੀ ਆਰਥਿਕਤਾ ਅਤੇ ਨੌਕਰੀਆਂ 'ਤੇ ਵੱਡਾ ਪ੍ਰਭਾਵ ਪਾਉਣਗੇ। The post ਕੈਨੇਡਾ 'ਚ ਅਸਥਾਈ ਰਹਿਣ ਵਾਲਿਆਂ ਦੀ ਗਿਣਤੀ ਘਟਾਉਣ ਦੀ ਤਿਆਰੀ: ਕਾਰਨੀ appeared first on TV Punjab | Punjabi News Channel. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |