ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ (ਆਨਰੇਰੀ) ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਇੱਕ ਸਨਮਾਨ ਸਮਾਰੋਹ ਵਿੱਚ ਉਸ ਨੂੰ ਇਹ ਖਿਤਾਬ ਪ੍ਰਦਾਨ ਕੀਤਾ। ਉਸ ਦੀ ਮਾਂ ਸਰੋਜ ਦੇਵੀ, ਪਿਤਾ ਸਤੀਸ਼ ਚੋਪੜਾ, ਚਾਚਾ ਭੀਮ ਚੋਪੜਾ ਅਤੇ ਪਤਨੀ ਹਿਮਾਨੀ ਮੋਰ ਵੀ ਮੌਜੂਦ ਸਨ।
ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲਾ ਨੀਰਜ ਚੋਪੜਾ 26 ਅਗਸਤ, 2016 ਨੂੰ ਨਾਇਬ ਸੂਬੇਦਾਰ ਵਜੋਂ ਫੌਜ ਵਿੱਚ ਸ਼ਾਮਲ ਹੋਇਆ ਸੀ। ਉਸ ਨੂੰ 2021 ਵਿੱਚ ਸੂਬੇਦਾਰ ਵਜੋਂ ਤਰੱਕੀ ਦਿੱਤੀ ਗਈ ਸੀ। ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਸ ਨੂੰ ਫੌਜ ਵੱਲੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 2022 ਵਿੱਚ ਨੀਰਜ ਨੂੰ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਗਈ ਸੀ।

14 ਮਈ ਨੂੰ ਭਾਰਤੀ ਫੌਜ ਨੇ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ। ਇਹ ਸਨਮਾਨ ਉਸ ਨੂੰ ਖੇਡਾਂ ਵਿੱਚ ਉਸ ਦੇ ਅਸਾਧਾਰਨ ਯੋਗਦਾਨ ਅਤੇ ਰਾਸ਼ਟਰ ਪ੍ਰਤੀ ਵਚਨਬੱਧਤਾ ਲਈ ਦਿੱਤਾ ਗਿਆ। ਗਜ਼ਟ ਮੁਤਾਬਕ ਇਹ ਨਿਯੁਕਤੀ 16 ਅਪ੍ਰੈਲ ਤੋਂ ਪ੍ਰਭਾਵੀ ਹੋ ਗਈ। ਨੀਰਜ ਚੋਪੜਾ ਦੁਨੀਆ ਦਾ ਨੰਬਰ 2 ਜੈਵਲਿਨ ਥ੍ਰੋਅਰ ਹੈ। ਉਸ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ 6 IAS ਅਧਿਕਾਰੀਆਂ ਦਾ ਤਬਾਦਲਾ, ਅੰਮ੍ਰਿਤਸਰ ਦੇ ਸਾਕਸ਼ੀ ਸਾਹਣੀ ਸਣੇ 3 ਜ਼ਿਲ੍ਹਿਆਂ ਦੇ DC ਬਦਲੇ
ਨੀਰਜ ਨੇ ਪੈਰਿਸ ਓਲੰਪਿਕ ਵਿੱਚ ਚਾਂਦੀ ਅਤੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਚੈਂਪੀਅਨਸ਼ਿਪ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਰਗੇ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਭਾਰਤ ਲਈ ਸੋਨ ਤਮਗੇ ਜਿੱਤੇ ਹਨ। ਉਸ ਨੂੰ 2018 ਵਿੱਚ ਅਰਜੁਨ ਪੁਰਸਕਾਰ, 2021 ਵਿੱਚ ਖੇ਼ਡ ਰਤਨ ਪੁਰਸਕਾਰ ਅਤੇ 2022 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਓਲੰਪੀਅਨ ਨੀਰਜ ਚੋਪੜਾ ਬਣੇ ਲੈਫਟੀਨੈਂਟ ਕਰਨਲ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤੀ ਉਪਾਧੀ appeared first on Daily Post Punjabi.
source https://dailypost.in/news/national/olympian-neeraj-chopra-becomes-2/

