ਗਾਇਕ ਰਾਜਵੀਰ ਜਵੰਦਾ ਦੇ ਫੁੱਲ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਗਏ। ਭਰੀ ਜਵਾਨੀ ਵਿਚ ਇਕ ਪੁੱਤ ਦਾ ਚਲੇ ਜਾਣਾ ਇਕ ਮਾਂ ਲਈ ਸਹਿਣਾ ਬਹੁਤ ਮੁਸ਼ਕਲ ਹੈ। ਮਾਂ ਰੋ-ਰੋ ਕੇ ਵਾਰ-ਵਾਰ ਪੁੱਤ ਨੂੰ ਪੁਕਾਰ ਰਹੀ ਹੈ। ਦੱਸ ਦੇਈਏ ਕਿ 2021 ਵਿਚ ਪਹਿਲਾਂ ਰਾਜਵੀਰ ਜਵੰਦਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਤੇ ਹੁਣ 2025 ਵਿਚ ਰਾਜਵੀਰ ਦਾ ਦੁਨੀਆ ਨੂੰ ਅਲਵਿਦਾ ਕਹਿਣਾ ਪਰਿਵਾਰ ਲਈ ਨਾ ਸਹਿਣਯੋਗ ਹੈ।
ਰਾਜਵੀਰ ਦੇ ਪਿੰਡ ਵਾਲਿਆਂ ਵਿਚ ਵੀ ਸੋਗ ਦੀ ਲਹਿਰ ਹੈ। ਜਦੋਂ ਕੁਝ ਦਿਨ ਪਹਿਲਾਂ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਇਆ ਸੀ ਤਾਂ ਉਸ ਸਮੇਂ ਪਿੰਡ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ। ਪਿੰਡ ਵਿਚ ਸੰਨਾਟਾ ਛਾ ਗਿਆ ਸੀ ਤੇ ਇਥੋਂ ਤੱਕ ਕਿ ਜਵੰਦਾ ਦੀ ਮੌਤ ਦੀ ਖਬਰ ਮਿਲਣ ‘ਤੇ ਪਿੰਡ ਵਾਲਿਆਂ ਦੇ ਘਰੇ ਰੋਟੀ ਤੱਕ ਨਹੀਂ ਪਕੀ ਸੀ ਪਰ ਅਰਦਾਸਾਂ ਹਾਰ ਗਈਆਂ ਤੇ ਮੌਤ ਜਿੱਤ ਗਈ ਕਿਉਂਕਿ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਆਖਿਰਕਾਰ 8 ਅਕਤੂਬਰ ਨੂੰ ਰਾਜਵੀਰ ਦਾ ਦੇਹਾਂਤ ਹੋ ਗਿਆ।
ਜਵੰਦਾ ਆਪਣੇ ਪਿੱਛੇ ਮਾਂ, ਪਤਨੀ ਤੇ ਪੁੱਤ ਤੇ ਧੀ ਛੱਡ ਗਏ ਹਨ। ਪੁੱਤ ਦਿਲਾਵਰ ਸਿੰਘ ਇੰਨਾ ਛੋਟਾ ਹੈ ਕਿ ਉਸ ਨੂੰ ਕੁਝ ਪਤਾ ਹੀ ਨਹੀਂ ਕਿ ਉਸ ਦੇ ਪਿਤਾ ਨਾਲ ਕੀ ਹੋਇਆ ਹੈ। ਪਰਿਵਾਰ ਵਾਲੇ ਰਿਸ਼ਤੇਦਾਰ ਤੇ ਉਨ੍ਹਾਂ ਨੂੰ ਚਾਹੁਣ ਵਾਲੇ ਸਾਰੇ ਕੀਰਤਪੁਰ ਸਾਹਿਬ ਪਹੁੰਚੇ ਤੇ ਨਮ ਅੱਖਾਂ ਨਾਲ ਰਾਜਵੀਰ ਨੂੰ ਵਿਦਾ ਕੀਤਾ ਗਿਆ।
ਇਹ ਵੀ ਪੜ੍ਹੋ : ADGP ਵਾਈ ਪੂਰਨ ਕੁਮਾਰ ਦੀ ਮੌ/ਤ ਮਾਮਲੇ ‘ਚ ਵੱਡਾ ਐਕਸ਼ਨ, ਵੱਖ-ਵੱਖ ਧਾਰਾਵਾਂ ਤਹਿਤ FIR ਦਰਜ
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ‘ਤੇ ਸ਼ਿਮਲਾ ਜਾਂਦੇ ਸਮੇਂ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਚੱਲੇ ਇਲਾਜ ਦੇ ਬਾਅਦ ਆਖਿਰ 8 ਅਕਤੂਬਰ ਨੂੰ 10.55 ਵਜੇ ਜਵੰਦਾ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
The post ਸ੍ਰੀ ਕੀਰਤਪੁਰ ਸਾਹਿਬ ਵਿਖੇ ਤਾਰੇ ਗਏ ਰਾਜਵੀਰ ਜਵੰਦਾ ਦੇ ਫੁੱਲ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ appeared first on Daily Post Punjabi.

